ਬਿਉਰੋ ਰਿਪੋਰਟ : ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਰਾਜਪਾਲ ਅਤੇ ਮੁੱਖ ਮੰਤਰੀ ਦੇ ਅਧਿਕਾਰਾਂ ਦੀ ਜੰਗ ਨੂੰ ਲੈਕੇ ਸੁਪਰੀਮ ਸੁਣਵਾਈ ਹੋਈ ਹੈ । ਸੁਣਵਾਈ ਦੌਰਾਨ ਅਦਾਲਤ ਵੱਲੋਂ ਅਹਿਮ ਟਿੱਪਣੀਆਂ ਕੀਤੀਆਂ ਗਈਆਂ ਹਨ ਜੋ ਮਾਨ ਸਰਕਾਰ ਦੇ ਲਈ ਵੱਡੀ ਜਿੱਤ ਵੱਲ ਇਸ਼ਾਰਾ ਕਰ ਰਹੀਆਂ ਹਨ । ਹਾਲਾਂਕਿ ਆਪਣੀ ਟਿੱਪਣੀਆਂ ਵਿੱਚ ਚੀਫ਼ ਜਸਟਿਸ ਨੇ ਮੁੱਖ ਮੰਤਰੀ ਮਾਨ ਨੂੰ ਨਸੀਹਤ ਵੀ ਦਿੱਤੀ ਹੈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜਪਾਲ ਵੱਲੋਂ ਬਜਟ ਇਜਲਾਸ ਨੂੰ ਮਨਜ਼ੂਰੀ ਨਾ ਦੇਣ ਦੇ ਖਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ । ਸੁਣਵਾਈ ਸ਼ੁਰੂ ਹੁੰਦੇ ਹੀ ਰਾਜਪਾਲ ਦੇ ਵਕੀਲ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਵੱਲੋਂ ਬਜਟ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 28 ਫਰਵਰੀ ਮੰਗਲਵਾਰ ਸਵੇਰ ਹੀ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ । ਜਿਸ ਤੋਂ ਬਾਅਦ ਸਾਫ ਹੋ ਗਿਆ ਹੈ ਕਿ 3 ਮਾਰਚ ਨੂੰ ਹੀ ਵਿਧਾਨਸਭਾ ਦਾ ਬਜਟ ਇਜਲਾਸ ਹੋਵੇਗਾ । ਅਦਾਲਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵਕੀਲ ਨੇ ਕਿਹਾ ਸੀ ਕਿ ਰਾਜਪਾਲ ਸੰਵਿਧਾਨਿਕ ਤਰੀਕੇ ਨਾਲ ਬਲੈਕਮੇਲ ਕਰ ਰਹੇ ਸਨ । ਜਿਸ ‘ਤੇ ਚੀਫ ਜਸਟਿਸ ਨੇ ਕਿਹਾ ਕਿ ਰਾਜਪਾਲ ਇਜਲਾਸ ਬੁਲਾਉਣ ਤੋਂ ਮਨ੍ਹਾ ਨਹੀਂ ਕਰ ਸਕਦਾ ਹੈ ਭਾਵੇ ਸੀਐੱਮ ਦਾ ਟਵੀਟ ਜਿੰਨਾਂ ਮਰਜ਼ੀ ਗਲਤ ਹੋਵੇ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਅਤੇ ਰਾਜਪਾਲ ਦੀ ਪਾਵਰ ਨੂੰ ਲੈਕੇ ਵੀ ਵੱਡੀ ਟਿੱਪਣੀ ਕੀਤੀ ਜੋ ਕਿਧਰੇ ਨਾ ਕਿਧਰੇ ਮਾਨ ਸਰਕਾਰ ਲਈ ਵੱਡੀ ਰਾਹਤ ਹੈ। ਚੀਫ ਜਸਟਿਸ ਨੇ ਕਿਹਾ ਰਾਜ ਦਾ ਪ੍ਰਸ਼ਾਸ਼ਨ ਜਨਤਾ ਵੱਲੋਂ ਚੁਣੇ ਹੋਏ ਮੁੱਖ ਮੰਤਰੀ ਨੂੰ ਦਿੱਤੀ ਗਿਆ ਹੈ,ਜਦਕਿ ਰਾਜਪਾਲ ਸੂਬੇ ਦਾ ਸੰਵਿਧਾਨਿਕ ਮੁਖੀ ਹੁੰਦਾ ਹੈ । ਰਾਜਪਾਲ ਮੰਤਰੀ ਮੰਡਲ ਦੀ ਸਲਾਹ ਮੁਤਾਬਿਕ ਹੀ ਕੰਮ ਕਰਦਾ ਹੈ ।
ਅਦਾਲਤ ਵਿੱਚ ਮਾਨ ਸਰਕਾਰ ਦੀ ਤ੍ਰਿਪਲ ਜਿੱਤ
ਸੁਪਰੀਮ ਕੋਰਟ ਦੇ ਨਿਰਦੇਸ਼ ਸੂਬਾ ਸਰਕਾਰ ਦੀ ਅਦਾਲਤ ਵਿੱਚ ਤ੍ਰਿਪਲ ਜਿੱਤ ਹੈ । ਪਹਿਲੀ ਅਦਾਲਤ ਵਿੱਚ ਰਾਜਪਾਲ ਨੇ ਬਜਟ ਇਜਲਾਸ ਨੂੰ ਮਨਜ਼ੂਰੀ ਦਿੱਤੀ । ਦੂਜੀ ਅਦਾਲਤ ਨੇ ਕਿਹਾ ਪ੍ਰਸ਼ਾਸਨ ਚਲਾਉਣ ਦੀ ਜ਼ਿੰਮੇਵਾਰੀ ਜਨਤਾ ਨੇ ਮੁੱਖ ਮੰਤਰੀ ਨੂੰ ਸੌਂਪੀ ਹੈ, ਤੀਜਾ ਰਾਜਪਾਲ ਨੂੰ ਕੈਬਨਿਟ ਦੀ ਸਲਾਹ ਮੁਤਾਬਿਕ ਕੰਮ ਕਰਨਾ ਹੋਵੇਗਾ ।
ਚੀਫ ਜਸਟਿਸ ਵੱਲੋਂ ਮਾਨ ਸਰਕਾਰ ਨੂੰ ਨਸੀਹਤ
ਚੀਫ ਜਸਟਿਸ ਚੰਦਰਚੂੜ ਨੇ ਕਿਹਾ ਰਾਜਪਾਲ ਵੱਲੋਂ ਮੰਗੀ ਗਈ ਜਾਣਕਾਰੀ ਨੂੰ ਮੁੱਖ ਮੰਤਰੀ ਮਨ੍ਹਾ ਨਹੀਂ ਕਰ ਸਕਦਾ ਹੈ । ਰਾਜਪਾਲ ਦੇ ਵਕੀਲ ਨੇ ਮੁੱਖ ਮੰਤਰੀ ਦੀ ਭਾਸ਼ਾ ਨੂੰ ਲੈਕੇ ਵੀ ਇਤਰਾਜ਼ ਜ਼ਾਹਿਰ ਕੀਤਾ ਸੀ । ਉਨ੍ਹਾਂ ਕਿਹਾ ਕਿ ਸੰਵਿਧਾਨ ਇਹ ਨਹੀਂ ਕਹਿੰਦਾ ਹੈ ਕਿ ਰਾਜਪਾਲ ਦੇ ਖਿਲਾਫ਼ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ ਜਾਵੇ। ਜਿਸ ‘ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਨੇ ਕਿਹਾ ਸੰਵਿਧਾਨਿਕ ਅਧਿਕਾਰਾਂ ਦੇ ਵਿੱਚ ਸਾਡੀ ਭਾਸ਼ਾ ਵਿੱਚ ਸੰਵਿਧਾਨਿਕ ਹੋਣੀ ਚਾਹੀਦੀ ਹੈ । ਅਜਿਹੇ ਬਿਆਨ ਨਹੀਂ ਹੋ ਸਕਦੇ ਕੀ ਤੁਸੀਂ ਕੌਣ ਹੋ ? ਜਾਂ ਕੇਂਦਰ ਤੁਹਾਨੂੰ ਕਿਵੇ ਚੁਣ ਦਾ ਹੈ ? ਇਸ ਤੋਂ ਇਲਾਵਾ ਚੀਫ ਜਸਟਿਸ ਚੰਦਰਚੂੜ ਨੇ ਰਾਜਪਾਲ ਨੂੰ ਵੀ ਕਿਹਾ ਕਿ ਸੀਐੱਮ ਦਾ ਟਵੀਟ ਜਿੰਨਾਂ ਮਰਜ਼ੀ ਗਲਤ ਹੋਵੇ ਤੁਸੀਂ ਵਿਧਾਨਸਭਾ ਦੇ ਇਜਲਾਸ ਵਿੱਚ ਦੇਰੀ ਨਹੀਂ ਕਰ ਸਕਦੇ ਹੋ।ਸੁਪਰੀਮ ਕੋਰਟ ਨੇ ਸੀਐੱਮ ਮਾਨ ਅਤੇ ਰਾਜਪਾਲ ਵੱਲੋਂ ਇੱਕ ਦੂਜੇ ਨੂੰ ਭੇਜੀਆਂ ਚਿੱਠੀਆਂ ਵੀ ਪੜੀਆਂ। ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਅਤੇ ਬੀਜੇਪੀ ‘ਤੇ ਸਿੱਧਾ ਹਮਲਾ ਬੋਲਿਆ ਸੀ ।
CM ਮਾਨ ਦੀ ਰਾਜਪਾਲ ਨੂੰ ਚਿਤਾਵਨੀ ਤੇ ਨਸੀਹਤ
ਮੰਗਲਵਾਰ ਸਵੇਰ ਸੁਣਵਾਈ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਬੀਜੇਪੀ ਦੇ ਖਿਲਾਫ਼ ਵੱਡਾ ਹਮਲਾ ਕੀਤਾ ਅਤੇ ਨਸੀਅਤ ਵੀ ਦਿੱਤੀ ਸੀ । ਉਨ੍ਹਾਂ ਕਿਹਾ ਅੰਬੇਡਕਰ ਵੱਲੋਂ ਲਿਖੇ ਗਏ ਸੰਵਿਧਾਨ ਮੁਤਾਬਿਕ ਰਾਜਪਾਲ ਨੂੰ ਪੰਜਾਬ ਦੇ ਬਜਟ ਇਜਲਾਸ ਦੀ ਇਜਾਜ਼ਤ ਵੀ ਦੇਣੀ ਪਏਗੀ ਅਤੇ ਜਿਹੜਾ ਕੈਬਨਿਟ ਭਾਸ਼ਣ ਪਾਸ ਕਰੇਗੀ ਉਹ ਵੀ ਵਿਧਾਨਸਭਾ ਦੇ ਅੰਦਰ ਪੜਨਾ ਹੋਵੇਗਾ । ਸਾਫ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਾਫ ਕਰ ਦਿੱਤਾ ਹੈ ਕਿ ਜਿਸ ਤਰ੍ਹਾਂ ਨਾਲ ਤਮਿਲਨਾਡੂ ਦੇ ਰਾਜਪਾਲ ਨੇ ਸੂਬਾ ਸਰਕਾਰ ਦਾ ਭਾਸ਼ਨ ਨਾ ਪੜਨ ਦੀ ਗਲਤੀ ਕੀਤੀ ਉਸ ਬਾਰੇ ਰਾਜਪਾਲ ਪੋਰਿਹਤ ਨਾ ਸੋਚਣ । ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ਅਤੇ ਕੇਂਦਰ ਸਰਕਾਰ ‘ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਪੂਰੇ ਦੇਸ਼ ਵਿੱਚ ਜਿਹੜੇ ਰਾਜਭਵਨ ਹਨ ਉਹ ਬੀਜੇਪੀ ਦੇ ਹੈਡਕੁਆਟਰ ਬਣ ਗਏ ਹਨ । ਰਾਜਪਾਲ ਬੀਜੇਪੀ ਦੇ ਸਟਾਰ ਪ੍ਰਚਾਰਕ ਬਣ ਗਏ ਹਨ,ਸੂਬੇ ਦੇ ਕੰਮਕਾਜ ਵਿੱਚ ਸਿਆਸੀ ਦਖਲ ਅੰਦਾਜ਼ੀ ਕਰਦੇ ਹਨ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ । ਸੀਐੱਮ ਮਾਨ ਨੇ ਕਿਹਾ ਮੈਨੂੰ ਦੱਸ ਦੇਣ ਕਿ ਗੁਜਰਾਤ, ਯੂਪੀ ਜਾਂ ਫਿਰ ਮੱਧ ਪ੍ਰਦੇਸ਼ ਦੇ ਰਾਜਪਾਲ ਨੇ ਕਿੰਨੀ ਵਾਰ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ। ਸਿਰਫ਼ ਦਿੱਲੀ ਦੇ ਮੁੱਖ ਮੰਤਰੀ ਨੂੰ LG ਦਾ ਲਵਲੈਟਰ ਆਉਂਦਾ ਹੈ, ਪੰਜਾਬ, ਤਮਿਲਨਾਡੂ,ਕੇਰਲ,ਪੱਛਮੀ ਬੰਗਾਲ ਨੂੰ ਹੀ ਰਾਜਪਾਲ ਪੱਤਰ ਕਿਉਂ ਲਿਖ ਦੇ ਹਨ ? ਗੈਰ ਬੀਜੇਪੀ ਵਾਲੇ ਸੂਬਿਆਂ ਨੂੰ ਹੀ ਕਿਉਂ ਰਾਜਪਾਲ ਪੱਤਰ ਭੇਜ ਦੇ ਹਨ । ਉਨ੍ਹਾਂ ਨੇ ਕਿਹਾ ਪੰਜਾਬ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਇਹ ਤਿੰਨ ਕਰੋੜ ਲੋਕਾਂ ਦੇ ਵੋਟਾਂ ਦਾ ਨਿਰਾਦਤ ਹੈ । ਅੰਡੇਕਲ ਵੱਲੋਂ ਲਿਖੇ ਗਏ ਸੰਵਿਧਾਨ ਦੇ ਖਿਲਾਫ ਹੈ ।
ਰਾਜਪਾਲ ਨੇ ਮੁੱਖ ਮੰਤਰੀ ਦੀ ਚਿੱਠੀ ਨੂੰ ਦੱਸਿਆ ਅਪਮਾਨਜਨਕ
23 ਫਰਵਰੀ ਨੂੰ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਜਟ ਇਜਲਾਸ ਦੀ ਇਜਾਜ਼ਤ ਮੰਗਣ ਦੀ ਚਿੱਠੀ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਤੁਸੀਂ ਮੇਰੇ ਵੱਲੋਂ ਭੇਜੇ ਗਏ ਸਵਾਲਾਂ ਦਾ ਜਵਾਬ ਦੇਣ ਵੇਲੇ ਗੈਰ ਸੰਵਿਧਾਨਿਕ ਭਾਸ਼ਾ ਦੀ ਵਰਤੋਂ ਕੀਤੀ ਸੀ। ਟਵੀਟ ਅਤੇ ਪੱਤਰ ਵਿੱਚ ਜਿਸ ਤਰ੍ਹਾਂ ਦੀ ਭਾਸ਼ਾ ਮੁੱਖ ਮੰਤਰੀ ਨੇ ਲਿਖੀ ਹੈ ਉਹ ਬਹੁਤ ਹੀ ਅਪਮਾਨਜਨਕ ਹੈ । ਜਿਸ ਦੀ ਵਜ੍ਹਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਉਨ੍ਹਾਂ ਖਿਲਾਫ਼ ਕਾਰਵਾਈ ਦੇ ਲਈ ਮਜ਼ਬੂਰ ਕੀਤਾ ਹੈ । ਰਾਜਪਾਲ ਪੁਰੋਹਿਤ ਨੇ ਕਿਹਾ ਸੀ ਇਸ ਬਾਰੇ ਉਹ ਕਾਨੂੰਨੀ ਮਾਹਿਰਾਂ ਤੋਂ ਸਲਾਹ ਲੈ ਰਹੇ ਹਨ। ਉਸ ਤੋਂ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਬਜਟ ਇਜਲਾਸ ਦੀ ਮਨਜ਼ੂਰੀ ਦੇਣਗੇ ।
ਭਗਵੰਤ ਮਾਨ ਦਾ ਜਵਾਬ ਜਿਸ ‘ਤੇ ਨਰਾਜ਼ ਰਾਜਪਾਲ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ 4 ਸਵਾਲ ਪੁੱਛੇ ਸਨ । ਜਿਸ ਵਿੱਚ ਸਭ ਤੋਂ ਵੱਡਾ ਸਵਾਲ ਸੀ ਸਿੰਗਾਪੁਰ ਭੇਜਣ ਲਈ ਪ੍ਰਿੰਸੀਪਲਾਂ ਨੂੰ ਕਿਸ ਆਧਾਰ ‘ਤੇ ਚੁਣਿਆ ਗਿਆ,ਇਸ ਦੀ ਡਿਟੇਲ ਮੰਗੀ ਗਈ ਸੀ । ਜਿਸ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਟਵੀਟ ਅਤੇ ਪੱਤਰ ਲਿੱਖ ਕੇ ਕਿਹਾ ਸੀ ਕਿ ‘ਭਾਰਤੀ ਸੰਵਿਧਾਨ ਅਨੁਸਾਰ ਮੈਂ ਅਤੇ ਮੇਰੀ ਸਰਕਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ। ਤੁਸੀਂ ਪੁੱਛਿਆ ਹੈ ਕਿ ਸਿੰਗਾਪੁਰ ਵਿਖੇ ਟੇਨਿੰਗ ਲਈ ਪ੍ਰਿੰਸੀਪਲਾਂ ਦੀ ਚੋਣ ਕਿਸ ਅਧਾਰ ‘ਤੇ ਕੀਤੀ ਗਈ ਹੈ। ਪੰਜਾਬ ਦੇ ਵਾਸੀ ਇਹ ਪੁੱਛਣਾ ਚਾਉਂਦੇ ਹਨ ਕਿ ਭਾਰਤੀ ਸੰਵਿਧਾਨ ਵਿੱਚ ਕਿਸੇ ਸਪਸ਼ਟ ਯੋਗਤਾ ਦੀ ਅਣਹੋਂਦ ਵਿੱਚ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਵਿੱਚ ਰਾਜਪਾਲ ਕਿਸ ਅਧਾਰ ‘ਤੇ ਚੁਣੇ ਜਾਂਦੇ ਹਨ ? ਕਿਰਪਾ ਕਰਕੇ ਇਹ ਵੀ ਦੱਸਕੇ ਪੰਜਾਬੀਆਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾਵੇ।’