India

40 ਲੱਖ ਦੀ ਗੱਡੀ ਤੇ VIP ਨੰਬਰ ਵਾਲੀ ਕਾਰ ਦੇ ਮਾਲਿਕ ਦੀ ਇਹ ਕਰਤੂਤ ! ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ

ਬਿਊਰੋ ਰਿਪੋਰਟ : ਹਰਿਆਣਾ ਦੇ ਗੁਰੂਗਰਾਮ ਵਿੱਚ 40 ਲੱਖ ਦੀ ਕਾਰ ਵਿੱਚ ਚੋਰ ਆਏ ਅਤੇ ਇੱਕ ਚੌਕ ਵਿੱਚ ਸੱਜੇ 400 ਰੁਪਏ ਦੇ ਪਲਾਂਟ ਚੋਰੀ ਕਰਕੇ ਲੈ ਗਏ । ਇੰਨਾਂ ਪਲਾਂਟਾਂ ਦੇ ਗਮਲੇ G20 ਸੰਮੇਲਨ ਦੇ ਲਈ ਸ਼ਹਿਰ ਵਿੱਚ ਸਜਾਏ ਗਏ ਸਨ । ਚੋਰਾਂ ਦੀ ਲਗਜ਼ਰੀ ਕਾਰ ਦਾ ਨੰਬਰ ਵੀ VIP ਸੀ। ਚੋਰੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਹੈ।

ਵਾਇਰਲ ਵੀਡੀਓ ਵਿੱਚ ਇਹ ਵਿਖਾਈ ਦਿੱਤਾ

1 ਮਿੰਟ 7 ਸੈਕੰਡ ਦਾ ਵਾਇਰਲ ਵੀਡੀਓ ਗੁਰੂਗਰਾਮ ਦੇ ਸ਼ੰਕਰ ਚੌਕ ਦਾ ਹੈ । ਇਸ ਵਿੱਚ ਨਜ਼ਰ ਆ ਰਿਹਾ ਹੈ ਕਿ ਇੱਕ ਕਾਰ ਆਕੇ ਰੁਕ ਦੀ ਹੈ । ਕਾਰ ਵਿੱਚ 2 ਸ਼ਖ਼ਸ ਉਤਰ ਦੇ ਹਨ । ਚੌਕ ‘ਤੇ ਲੱਗੀ ਸਜਾਵਟ ਦੇ ਲਈ ਖਾਸ ਕਿਸਮ ਦੇ ਪਲਾਂਟ ਦੇ ਗਮਲੇ ਚੁੱਕ ਕੇ ਕਾਰ ਦੀ ਡਿੱਕੀ ਵਿੱਚ ਰੱਖਣਾ ਸ਼ੁਰੂ ਕਰ ਦਿੰਦੇ ਹਨ । ਵੀਡੀਓ ਵਿੱਚ ਪਲਾਂਟ ਚੋਰੀ ਕਰਨ ਵਾਲੇ ਸ਼ਖ਼ਸ ਦਾ ਚਿਹਰਾ ਵੀ ਸਾਫ਼ ਨਜ਼ਰ ਆ ਰਿਹਾ ਹੈ। ਪਲਾਂਟ ਡਿੱਕੀ ਵਿੱਚ ਰੱਖਣ ਤੋਂ ਬਾਅਦ ਉਹ ਕਾਰ ਲੈਕੇ ਚੱਲੇ ਜਾਂਦੇ ਹਨ। ਵੀਡੀਓ ਵਿੱਚ ਕਾਰ ਦਾ ਨੰਬਰ vip ਨਜ਼ਰ ਆ ਰਿਹਾ ਹੈ । ਪਰ ਹੁਣ ਤੱਕ ਗਮਲਾ ਚੋਰੀ ਕਰਨ ਵਾਲੇ ਦੀ ਪਛਾਣ ਨਹੀਂ ਹੋਈ ਹੈ ।

ਬੀਜੇਪੀ ਦੇ ਆਗੂ ਨੇ ਪੋਸਟ ਕੀਤੀ ਵੀਡੀਓ

ਹਰਿਆਣਾ ਬੀਜੇਪੀ ਦੇ ਬੁਲਾਰੇ ਰਮਨ ਮਲਿਕ ਨੇ ਇਹ ਵੀਡੀਓ ਸ਼ੇਅਰ ਕੀਤਾ ਹੈ । ਉਨ੍ਹਾਂ ਗੁਰੂਗਰਾਮ ਪੁਲਿਸ ਪ੍ਰਸ਼ਾਸਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਫਤਰ ਤੋਂ ਕਾਰਵਾਹੀ ਦੀ ਮੰਗ ਕੀਤੀ ਹੈ । ਮਲਿਕ ਨੇ ਲਿਖਿਆ ਕਿ ਇਹ ਸ਼ਖਸ 40 ਲੱਖ ਦੀ ਕਾਰ ‘ਤੇ G20 ਸੰਮੇਲਨ ਦੇ ਪਲਾਂਟ ਚੋਰੀ ਕਰ ਰਿਹਾ ਸੀ । ਦਿਨ-ਦਿਹਾੜੇ ਪਲਾਂਟ ਦੀ ਚੋਰੀ ਕਰਦੇ ਹੋਏ ਇਸ ਨੂੰ ਸ਼ਰਮ ਆਉਣੀ ਚਾਹੀਦੀ ਹੈ । ਗੁਰੂਗਰਾਮ ਵਿੱਚ G20 ਸੰਮੇਲਨ ਦੀ ਤਿਆਰੀ ਚੱਲ ਰਹੀ ਹੈ ।

ਜੁਆਇੰਟ CEO ਨੇ ਕਿਹਾ ਹੋਵੇਗੀ ਕਾਰਵਾਹੀ

ਗੁਰੂਗਰਾਮ ਮਹਾਂ ਨਗਗ ਵਿਕਾਸ ਅਥਾਰਿਟੀ ਦੇ ਜੁਆਇੰਟ CEO ਚਹਿਲ ਨੇ ਕਿਹਾ ਕਿ G-20 ਪ੍ਰੋਗਰਾਮ ਦੇ ਲਈ ਲਗਾਏ ਗਏ ਗਮਲਿਆਂ ਨੂੰ ਕਥਿੱਤ ਤੌਰ ‘ਤੇ ਚੋਰੀ ਕਰਨ ਵਾਲੇ 2 ਲੋਕ ਵਾਇਰਲ ਵੀਡੀਓ ਵਿੱਚ ਕੈਦ ਹੋਏ ਹਨ । DLF ਫੇਜ 3 ਥਾਣੇ ਵਿੱਚ ਮੁਲਜ਼ਮ ਕਾਰ ਚਾਲਕਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ।