‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੇਦਾਰਨਾਥ ਯਾਤਰਾ ‘ਤੇ ਤੰਜ ਕੱਸਦਿਆਂ ਕਿਹਾ ਕਿ ਉਹ ਕਿਹੜੇ ਪੀਰ ਨੂੰ ਮਨਾਉਣ ਲਈ ਚੱਲੇ ਹਨ। ਉਨ੍ਹਾਂ ਨੇ ਨਾਲ ਹੀ ਸਿੱਧੂ, ਚੰਨੀ, ਹਰੀਸ਼ ਰਾਵਤ ਅਤੇ ਹਰੀਸ਼ ਚੌਧਰੀ ਨਾਲ ਫੋਟੋ ਸਾਂਝੀ ਕੀਤੀ ਹੈ। ਜਾਖੜ ਨੇ ਟਵੀਟ ਕੀਤਾ ਕਿ‘ਸਿਆਸੀ ਸ਼ਰਧਾਲੂ’। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬੀ ਲੋਕ ਗੀਤ “ਮੈਂ ਤਾਂ ਪੀਰ ਮਨਾਵਣ ਚੱਲੀ ਆਂ! ਦੀ ਲਾਈਨ ਲਿਖਦੇ ਹੋਏ ਪੁੱਛਿਆ ਕਿ ਕਿਹੜਾ ਪੀਰ? ” ਸੂਤਰ ਦੱਸਦੇ ਹਨ ਕਿ ਕਾਂਗਰਸ ਹਾਈਕਮਾਂਡ ਦੇ ਇਸ਼ਾਰੇ ਤੋਂ ਬਾਅਦ ਚੰਨੀ ਅਤੇ ਸਿੱਧੂ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੀ ਪਹਿਲ ਮੁੜ ਤੋਂ ਕਰਨ ਲੱਗੇ ਹਨ।

Related Post
India, International, Manoranjan, Punjab
ਫਿਲਮ ‘ਚਲ ਮੇਰਾ ਪੁੱਤ’ ‘ਚੋਂ ਕੱਟੇ ਗਏ ਇਫਤਿਖਾਰ ਠਾਕੁਰ
July 28, 2025