ਸੁਨੀਲ ਜਾਖੜ( Sunil Jhakar) ਨੇ ਵਿਕਾਸ ਪ੍ਰਭਾਕਰ ਮਾਮਲੇ ਨੂੰ ਹੱਲ ਕਰਨ ‘ਤੇ ਪੰਜਾਬ ਪੁਲਿਸ ( Punjab Police) ਨੂੰ ਵਧਾਈ ਦਿੱਤੀ ਹੈ। ਜਾਖੜ ਨੇ ਟਵਿਟ ਕਰਦਿਆਂ ਲਿਖਿਆ ਕਿ ਨੰਗਲ ਵਿਖੇ 13 ਅਪ੍ਰੈਲ ਨੂੰ ਕਤਲ ਕੀਤੇ ਗਏ ਵਿਕਾਸ ਪ੍ਰਭਾਕਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਨੂੰ ਬਹੁਤ ਬਹੁਤ ਵਧਾਈ।
ਜਾਖੜ ਨੇ ਪੰਜਾਬ ਪੁਲਿਸ ਦੀ ਤਰੀਫ਼ ਕਰਦਿਆਂ ਕਿਹਾ ਕਿ ਜਿਸ ਮੁਸਤੈਦੀ ਨਾਲ ਪੰਜਾਬ ਪੁਲਿਸ ਨੇ ਇਸ ਕੇਸ ਨੂੰ ਸੁਲਝਾਇਆ ਹੈ, ਉਸ ਨਾਲ ਪੁਲਿਸ ਦੀ ਕਾਰਜਪ੍ਰਣਾਲੀ ਵਿੱਚ ਆਮ ਲੋਕਾਂ ਦਾ ਵਿਸ਼ਵਾਸ ਜਲਦੀ ਨਾਲ ਬਹਾਲ ਹੋਵੇਗਾ। ਉਨਾਂ ਨੇ ਡੀਜੀਪੀ ਪੰਜਾਬ ਨੂੰ ਟੈਗ ਕਰਦਿਆਂ ਲਿਖਿਆ ਕਿ Well done ! @ DGPpunjabpolice।
ਡੀਜੀਪੀ ਪੰਜਾਬ ਨੇ ਟਵਿਟ ਕਰ ਦਿੱਤੀ ਸੀ ਜਾਣਕਾਰੀ
ਡੀਜੀਪੀ ਪੰਜਾਬ (Punjab) ਗੌਰਵ ਯਾਦਵ ਨੇ ਟਵਿਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੂਪਨਗਰ ਪੁਲਿਸ ( Rupnagar Police) ਨੇ SSOC ਮੁਹਾਲੀ (Mohali) ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਵਿਕਾਸ ਪ੍ਰਭਾਕਰ ਕਤਲ ਕਾਂਡ ਨੂੰ 3 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ ਹੈ ਅਤੇ ਇੱਕ ਅੱਤਵਾਦੀ ਸੰਗਠਨ ਦੇ 2 ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਵਿਗਿਆਨਕ ਜਾਂਚ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕੀਤੀ ਗਈ ਹੈ। ਇਨਾ ਦੀ ਪਛਾਣ ਮਨਦੀਪ ਕੁਮਾਰ ਉਰਫ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ਼ ਰਿੱਕਾ ਵਜੋਂ ਹੋਈ ਹੈ। ਜਿਨ੍ਹਾਂ ਨੂੰ ਅੱਜ 32 ਬੋਰ ਦੇ ਪਿਸਤੌਲ ਦੇ 2 ਹਥਿਆਰ, 16 ਜਿੰਦਾ ਕਾਰਤੂਸ, 01 ਖਾਲੀ ਕਾਰਤੂਸ ਅਤੇ ਵਾਰਦਾਤ ਵਿੱਚ ਵਰਤੀ ਗਈ ਇੱਕ ਟੀਵੀਐਸ ਜੁਪੀਟਰ ਸਕੂਟੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਦਹਿਸ਼ਤੀ ਮਾਡਿਊਲ ਹੈ, ਜਿਸ ਨੂੰ ਪੁਰਤਗਾਲ ਅਤੇ ਹੋਰ ਥਾਵਾਂ ਤੋਂ ਵਿਦੇਸ਼ੀ ਹੈਂਡਲਰਾਂ ਦੁਆਰਾ ਚਲਾਇਆ ਜਾਂਦਾ ਹੈ ਅਤੇ ਫੰਡ ਦਿੱਤਾ ਜਾਂਦਾ ਹੈ।
ਮਨਦੀਪ ਕੁਮਾਰ ਉਰਫ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ ਰਿੱਕਾ ਦੋਵੇਂ ਵਿਦੇਸ਼ੀ ਸੰਸਥਾਵਾਂ ਲਈ ਕੰਮ ਕਰਦੇ ਹਨ। ਇਨਾ ਨੂੰ ਪੈਸਿਆਂ ਦਾ ਲਾਲਚ ਦੇ ਕੇ ਭਰਤੀ ਕੀਤਾ ਗਿਆ ਸੀ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ