Lok Sabha Election 2024 Punjab

ਮਾਨ ਸਰਕਾਰ ‘ਤੇ ਸੁਨੀਲ ਜਾਖੜ ਦੇ ਤਿੱਖੇ ਨਿਸ਼ਾਨੇ, ਕੀਤੇ ਕਈ ਸਵਾਲ

ਅੱਜ ਜਲੰਧਰ ‘ਚ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਜਾਖੜ ਨੇ ਕਿਹਾ ਸੂਬੇ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ ਹੈ।

ਜਾਖੜ ਨੇ ਵੱਖ-ਵੱਖ ਥਾਵਾਂ ‘ਤੇ ਕਿਸਾਨਾਂ ਵੱਲੋਂ ਭਾਜਪਾ ਖਿਲਾਫ ਪ੍ਰਦਰਸ਼ਨ ਕਰਨ ‘ਤੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ। ਜਾਖੜ ਨੇ ਕਿਹਾ- ਪ੍ਰਦਰਸ਼ਨਕਾਰੀ ਕਿਸਾਨ ਨਹੀਂ ਸਗੋਂ ਸਿਆਸੀ ਪਾਰਟੀਆਂ ਦੇ ਲੋਕ ਹਨ। ਉਨ੍ਹਾਂ ਦੀ ਸਿਆਸਤ ਕਾਰਨ ਕਾਰੋਬਾਰੀ ਪ੍ਰੇਸ਼ਾਨ ਹੋ ਰਹੇ ਹਨ।

ਜਾਖੜ ਨੇ ਕਿਹਾ ਅਸੀਂ ਸੱਭਿਅਕ ਸਮਾਜ ਦੇ ਲੋਕ ਹਾਂ। ਪਹਿਲਾਂ ਵੀ ਕਈ ਮੰਤਰੀਆਂ ‘ਤੇ ਅਜਿਹੇ ਦੋਸ਼ ਲੱਗ ਚੁੱਕੇ ਹਨ। ਪਰ ਇਸ ‘ਤੇ ਕਾਰਵਾਈ ਕਰਨਾ ਸੀ.ਐਮ ਮਾਨ ਦੀ ਜ਼ਿੰਮੇਵਾਰੀ ਹੈ।  ਜਾਖੜ ਨੇ ਕਿਹਾ ਕਿ ਮੈਂ ਪੰਜਾਬ ਦੀ ਨਸਲ ਅਤੇ ਪੰਜਾਬ ਦੀ ਫਸਲ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਮੋਦੀ ਅੱਗੇ ਮੁੱਦੇ ਪੇਸ਼ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਨਮੀ ਪਾਰਟੀ ਪੰਜਾਬ ਨੂੰ ਲੋਕਾਂ ਨੇ 92 ਸੀਟਾਂ ਦਿੱਤੀਆਂ ਪਰ ਪੂਰੇ ਸੂਬੇ ਵਿੱਚ ਨਸ਼ਾ ਪਹਿਲਾਂ ਨਾਲੋਂ ਵੱਧ ਵਿਕ ਰਿਹਾ ਹੈ। ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨੂੰ ਕਾਫੀ ਨਿਰਾਸ਼ ਕੀਤਾ ਹੈ। ਜਾਖੜ ਨੇ ਕਿਹਾ- ਮੇਰਾ ਸਵਾਲ ਕਿਸੇ ਮੰਤਰੀ ‘ਤੇ ਨਹੀਂ, ਮੇਰਾ ਸਵਾਲ ਸੀਐੱਮ ਭਗਵੰਤ ਮਾਨ ‘ਤੇ ਹੈ।

ਕਿਉਂਕਿ ਉਹ ਹਰ ਮੁੱਦੇ ‘ਤੇ ਚੁੱਪ ਹੈ। ਜਲੰਧਰ ਦੀ ਖੇਡ ਅਤੇ ਚਮੜਾ ਉਦਯੋਗ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਰਬਾਦ ਕਰ ਦਿੱਤਾ ਹੈ। ਜਾਖੜ ਨੇ ਕਿਹਾ- ਸੂਬੇ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਚੁੱਕੀ ਹੈ। ਸੀਐਮ ਮਾਨ ਦਾਅਵਾ ਕਰਦੇ ਸਨ ਕਿ ਉਹ ਇੱਕ ਨੰਬਰ ‘ਤੇ ਕਾਲ ਕਰਕੇ ਤੁਹਾਡੇ ਘਰ ਆ ਕੇ ਤੁਹਾਡਾ ਕੰਮ ਕਰਨਗੇ। ਪਰ ਭਗਵੰਤ ਮਾਨ ਦੇ ਸਾਰੇ ਦਾਅਵੇ ਝੂਠੇ ਨਿਕਲੇ। ਸਮੁੱਚਾ ਸੂਬਾ ਆਮ ਆਦਮੀ ਵੱਲੋਂ ਕਹੇ ਜਾਂਦੇ ਸਾਰੇ ਝੂਠ ਦਾ ਗਵਾਹ ਹੈ।