ਬਿਉਰੋ ਰਿਪੋਰਟ : ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੇ 2 ਬਿਆਨਾਂ ਦੇ ਨਾਲ ਵਿਰੋਧੀਆਂ ਦੇ ਨਿਸ਼ਾਨੇ ਆ ਗਏ ਹਨ । ਕਾਂਗਰਸ ਅਤੇ ਆਪ ਉਨ੍ਹਾਂ ਤੋਂ ਮੁਆਫੀ ਦੀ ਮੰਗ ਕਰ ਰਹੇ ਹਨ ਅਤੇ ਆਪਣੀ ਪਾਰਟੀ ਨੂੰ ਸੰਭਾਲਣ ਦੀ ਨਸੀਹਤ ਦੇ ਰਹੇ ਹਨ । ਝਾਕੀ ‘ਤੇ ਦਿੱਤੇ ਬਿਆਨ ਨੂੰ ਲੈਕੇ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਜਾਖੜ ‘ਤੇ ਤੰਜ ਕੱਸ ਦੇ ਹੋਏ ਕਿਹਾ ਜਾਖੜ ਸਾਬ੍ਹ ਤੁਸੀਂ ਇੱਧਰ-ਉੱਧਰ ਦੀਆਂ ਗੱਲਾਂ ਨਾ ਕਰੋ ਇਹ ਦੱਸੋ ਵੀ ਝੂਠ ਕਿਉਂ ਬੋਲਿਆ,ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਕੇਂਦਰ ਸਰਕਾਰ ਨੂੰ ਭੇਜੀਆਂ ਗਈਆਂ ਝਾਕੀਆਂ ‘ਚ ਨਾ ਕੇਜਰੀਵਾਲ ਅਤੇ ਨਾਂ ਹੀ ਭਗਵੰਤ ਮਾਨ ਦੀ ਫੋਟੋ ਸੀ । ਜਾਖੜ ਸਾਬ੍ਹ ਨੇ ਪੰਜਾਬੀਆਂ ਨੂੰ ਝੂਠ ਬੋਲਿਆ ਤੇ ਹੁਣ ਤੱਕ ਉਸ ਝੂਠ ਦੀ ਮੁਆਫ਼ੀ ਵੀ ਨਹੀਂ ਮੰਗੀ । ਪਰ ਤੁਹਾਡੇ ਕੋਲੋਂ ਮੁਆਫ਼ੀ ਤਾਂ ਅਸੀਂ ਮੰਗਾਵਾ ਕੇ ਹਟਾਂਗੇ। ਕੇਂਦਰ ਦੀ BJP ਸਰਕਾਰ ਵੱਲੋਂ ਲਗਾਤਾਰ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਸਾਡੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ ।
ਰੰਧਵਾ ਦੀ ਜਾਖੜ ਨੂੰ ਨਸੀਹਤ
ਉਧਰ ਖਹਿਰਾ ਦੀ ਮੁੜ ਗ੍ਰਿਫਤਾਰੀ ਨੂੰ ਲੈਕੇ ਆਪ ‘ਤੇ ਸਵਾਲ ਚੁੱਕਣ ਦੀ ਥਾਂ ਬੀਜੇਪੀ ਦੇ ਸੂਬਾ ਪ੍ਰਧਾਨ ਜਾਖੜ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਆਪਸ ਵਿੱਚ ਹੀ ਭਿੜ ਗਏ ਹਨ। ਰੰਧਾਵਾ ਨੇ ਜਾਖੜ ਨੂੰ ਨਸੀਹਤ ਦਿੰਦੇ ਹੋਏ ਕਿਹਾ ਤੁਸੀਂ ਖਹਿਰਾ ਦੀ ਚਿੰਤਾ ਛੱਡ ਕੇ ਬੀਜੇਪੀ ਦੀ ਚਿੰਤਾ ਕਰੋ । ਸਾਬਕਾ ਉੱਪ ਮੁੱਖ ਮੰਤਰੀ ਨੇ X ‘ਤੇ ਲਿਖਿਆ ‘ਜਾਖੜ ਸਾਬ੍ਹ ਗਿਆਨ ਦੇਣਾ ਬੰਦ ਕਰੋ,ਆਪਣੇ ਪੂਰਵਜਾ ਦੀ ਪਾਰਟੀ ਦੀ ਪਿੱਠ ‘ਤੇ ਛੁਰਾ ਮਾਰਨ ਵਾਲੇ ਇਨਸਾਨ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਹੈ,ਤੁਸੀਂ ਹੀ ਸੀ ਜਿੰਨਾਂ ਨੇ ਕਾਂਗਰਸ ਵਿੱਚ ਧੜੇਬੰਦੀ ਕਰਕੇ ਲੋਕਾਂ ਦਾ ਨਾਂ ਡੁੱਬੋ ਦਿੱਤਾ ਸੀ। ਤੁਸੀਂ ਖਹਿਰਾ ਦੀ ਚਿੰਤਾ ਛੱਡੋ ਹਰ ਛੋਟੇ ਤੋਂ ਛੋਟਾ ਵਰਕਰ ਅਤੇ ਕਾਂਗਰਸ ਸੁਖਪਾਲ ਸਿੰਘ ਖਹਿਰਾ ਦੇ ਨਾਲ ਮੋਢੇ ਨਾਲ ਮੋਢਾ ਮਿਲਾਕੇ ਖੜੀ ਹੈ। ਅਸੀਂ ਮਿਲ ਕੇ ਲੜਾਂਗੇ ਅਤੇ ਮੈਨੂੰ ਵਿਸ਼ਵਾਸ਼ ਹੈ ਕਿ ਖਹਿਰਾ ਜਲਦ ਲੋਕਾਂ ਦੇ ਸਾਹਮਣੇ ਆਉਣਗੇ’ ।
‘ਤੁਸੀਂ ਖਹਿਰਾ ਦੀ ਬਲੀ ਲੈ ਲਈ’
ਬੀਤੇ ਦਿਨੀ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੁਖਪਾਲ ਖਹਿਰਾ ਨੂੰ ਇੱਕ ਨਵੇਂ ਕੇਸ ਵਿੱਚ ਜੇਲ੍ਹ ਭੇਜਣ ‘ਤੇ ਕਾਂਗਰਸ ਨੂੰ ਘੇਰਦਿਆਂ ਇਲਜ਼ਾਮ ਲਗਾਇਆ ਸੀ ਕਿ ਲੋਕਸਭਾ ਦੇ ਮੱਦੇਨਜ਼ਰ ਕਾਂਗਰਸ ਆਗੂਆਂ ਨੇ ਖਹਿਰਾ ਦੀ ਬਲੀ ਲੈ ਲਈ ਹੈ । ਜਾਖੜ ਨੇ ਖਹਿਰਾ ‘ਤੇ ਪਾਏ ਗਏ ਨਵੇਂ ਕੇਸ ਨੂੰ ਫਰਜ਼ੀ ਵੀ ਦੱਸਿਆ ਸੀ । ਉਨ੍ਹਾਂ ਕਿਹਾ ਸੀ ਖਹਿਰਾ ਪੰਜਾਬ ਸਰਕਾਰ ਖਿਲਾਫ ਖੁੱਲ ਕੇ ਬੋਲ ਦੇ ਹਨ ਜਦਕਿ ਕਾਂਗਰਸ ਆਪ ਨਾਲ ਗਠਜੋੜ ਕਰ ਰਹੀ ਹੈ,ਅਜਿਹੇ ਵਿੱਚ ਖਹਿਰਾ ਨੂੰ ਚੁੱਪ ਕਰਵਾਉਣਾ ਜ਼ਰੂਰੀ ਸੀ। ਸੁਨੀਲ ਜਾਖੜ ਨੇ ਕਿਹਾ ਸੀ ਕਿ ਖਹਿਰਾ ਦੀ ਗ੍ਰਿਫਤਾਰੀ ਤੇ ਕਾਂਗਰਸ ਹਾਈਕਮਾਨ ਦੀ ਜ਼ੁਬਾਨ ਕਿਉਂ ਚੁੱਪ ਹੈ । ਖਹਿਰਾ ਦੀ ਮੁੜ ਤੋਂ ਗ੍ਰਿਫਤਾਰੀ ਨੂੰ ਲੈਕੇ ਕੋਈ ਧਰਨਾ ਕਿਉਂ ਨਹੀਂ ਦਿੱਤਾ ਗਿਆ। ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੇ ਵੀਡੀਓ ਸ਼ੇਅਰ ਹੋ ਸਕਦੇ ਹਨ ਆਪਣੀ ਪਾਰਟੀ ਦੇ ਵੀਡੀਓ ਕਿਉਂ ਨਹੀਂ ਸ਼ੇਅਰ ਕੀਤੇ । ਆਖਿਰ ਸਰਕਾਰ ਖਿਲਾਫ ਖੁੱਲ਼ ਕੇ ਬੋਲਣ ਵਾਲੇ ਖਹਿਰਾ ਕਿਉਂ ਨਹੀਂ ਜੇਲ੍ਹ ਤੋਂ ਬਾਹਰ ਆ ਰਹੇ ਹਨ । ਯਾਨੀ ਸਰਕਾਰ ਜਿਸ ਨੂੰ ਬਾਹਰ ਲਿਆਉਣਾ ਚਾਹੁੰਦੀ ਹੈ ਉਹ ਹੀ ਜੇਲ੍ਹ ਤੋਂ ਬਾਹਰ ਆਉਂਦਾ ਹੈ