International Manoranjan Punjab

ਸ਼ੁੱਭ ਨੇ ਆਪਣੇ ਨਵੇਂ ਗਾਣੇ ‘ਚ ਕੰਗਨਾ ਨੂੰ ਦਿੱਤਾ ਤਗੜਾ ਜਵਾਬ ! ਸੋਸ਼ਲ ਮੀਡੀਆ ‘ਤੇ ਕੁਮੈਂਟਾਂ ਦਾ ਹੜ੍ਹ ਆਇਆ

ਬਿਉਰੋ ਰਿਪੋਰਟ : ਮਸ਼ਹੂਰ ਪੰਜਾਬੀ ਗਾਇਕ ਸ਼ੁੱਭਨੀਤ ਸਿੰਘ ( Singer Shubneet singh) ਉਰਫ ਸ਼ੁੱਭ (Shub) ਨੇ ਅਦਾਕਾਰਾ ਕੰਗਨਾ ਰਨੌਤ ਨੂੰ ਆਪਣੇ ਨਵੇਂ ਗਾਣੇ ਦੇ ਜ਼ਰੀਏ ਤਗੜਾ ਜਵਾਬ ਦਿੱਤਾ ਹੈ । ਹਾਲਾਂਕਿ ਸ਼ੁੱਭ ਨੇ ਗਾਣੇ ਵਿੱਚ ਕੰਗਨਾ ਦਾ ਨਾਂ ਨਹੀਂ ਲਿਆ ਹੈ । ਪਰ ਲੋਕ ਇਸ ਨੂੰ ਕੰਗਨਾ ‘ਤੇ ਕੱਸਿਆ ਤੰਜ ਮੰਨ ਰਹੇ ਹਨ । ਆਪਣੇ ਨਵੇਂ ਗਾਣੇ EP LEO ਵਿੱਚ ਸ਼ੁੱਭ ਨੇ ਇੱਕ ਲਾਈਨ ਬੋਲੀ ਹੈ ‘ਭਾਲਦੀ ਏ ਫੇਮ ਤੇਰੀ ਮੂਵੀ ਨਾ ਚੱਲਦੀ’। ਗਾਣੇ ਦੀ ਇਸ ਲਾਈਨ ਤੋਂ ਬਾਅਦ ਸੋਸ਼ਲ ਮੀਡੀਆ (Social media) ‘ਤੇ ਕੁਮੈਂਟ ਕਰਨ ਵਾਲਿਆਂ ਦਾ ਹੜ੍ਹ ਆ ਗਿਆ ਹੈ। ਲੋਕ ਸ਼ੁੱਭ ਦੇ ਗਾਣੇ ਦੀ ਤਾਰੀਫ ਕਰ ਰਹੇ ਹਨ ਅਤੇ ਕੰਗਨਾ ਨੂੰ ਲੈਕੇ ਟਿੱਪਣੀਆਂ ਕਰਦੇ ਹੋਏ ਨਜ਼ਰ ਆ ਰਹੇ ਹਨ । ਸ਼ੁੱਭ ਦੀਆਂ ਇੰਨਾਂ ਲਾਈਨਾਂ ਨੂੰ ਕੰਗਨਾ ਦੇ ਨਾਲ ਇਸ ਲਈ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਅਦਾਕਾਰਾ ਦੀ ਲਗਾਤਾਰ ਫਿਲਮਾਂ ਫਲਾਪ ਹੋ ਰਹੀਆਂ ਹਨ। ਕੰਗਨਾ ਦੀ ਲੇਟਸ ਫਿਲਮ ‘ਤੇਜਸ’ ਉਨ੍ਹਾਂ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫਲਾਪ ਫਿਲਮ ਹੈ।

ਪਿਛਲੇ ਸਾਲ ਪੰਜਾਬ ਦੇ ਨਕਸ਼ੇ ਨੂੰ ਲੈਕੇ ਜਦੋਂ ਸ਼ੁੱਭ ‘ਤੇ ਵਿਵਾਦ ਹੋਇਆ ਸੀ ਤਾਂ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਸ਼ੁੱਭ ਦੇ ਖਿਲਾਫ ਜਮਕੇ ਨਫਰਤੀ ਬਿਆਨ ਜਾਰੀ ਕੀਤੇ ਸਨ। ਕਿਸਾਨ ਅੰਦੋਲਨ ਦੇ ਦੌਰਾਨ ਕੰਗਨਾ ਦਾ ਸੋਸ਼ਲ ਮੀਡੀਆ ‘ਤੇ ਦਲਜੀਤ ਦੋਸਾਂਝ ਨਾਲ ਵੀ ਕਾਫੀ ਵਿਵਾਦ ਚਰਚਾ ਵਿੱਚ ਰਿਹਾ ਸੀ। ਕੰਗਨਾ ਕਿਸਾਨ ਬਜ਼ੁਰਗ ਔਰਤ ਖਿਲਾਫ ਵੀ ਵਿਵਾਦਿਤ ਬਿਆਨ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਕੁੱਲੂ ਤੋਂ ਆਉਂਦੇ ਹੋਏ ਰੋਪੜ ਵਿੱਚ ਕਿਸਾਨਾਂ ਨੇ ਘੇਰ ਲਿਆ ਸੀ। ਕੰਗਨਾ ਨੂੰ ਬੀਜੇਪੀ ਦਾ ਹਮਾਇਤੀ ਮੰਨਿਆ ਜਾਂਦਾ ਹੈ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਐਲਾਨ ਕੀਤਾ ਸੀ ਕਿ ਉਹ ਬੀਜੇਪੀ ਦੀ ਟਿਕਟ ਤੋਂ 2024 ਦਾ ਲੋਕਸਭਾ ਚੋਣ ਲੜੇਗੀ ।