‘ਦ ਖ਼ਾਲਸ ਬਿਊਰੋ :- ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਕਾਂਗਰਸ ਨੇ ਬੀਜੇਪੀ ‘ਤੇ ਸਵਾਲ ਚੁੱਕੇ ਹਨ। ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ‘ਸਰਕਾਰ ਪੈਟਰੋਲ, ਡੀਜ਼ਲ ਦੇ ਵਧੇ ਹੋਏ ਰੇਟ ‘ਤੇ ਕੁੱਝ ਵੀ ਬੋਲਣ ਤੋਂ ਕਿਉਂ ਭੱਜ ਰਹੀ ਹੈ। ਇਹ ਮਸਲਾ ਗਰੀਬਾਂ ਦਾ, ਦੇਸ਼ ਦੇ ਲੋਕਾਂ ਦਾ ਹੈ। ਜਾਖੜ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਘਟਣੀਆਂ ਚਾਹੀਦੀਆਂ ਹਨ’।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜਾਖੜ ਨੂੰ ਜਵਾਬ ਦਿੰਦਿਆਂ ਕਿਹਾ ਕਿ ‘ਤੇਲ ਤੋਂ ਹੋਣ ਵਾਲੀ ਕਮਾਈ ਦੇਸ਼ ਦੇ ਵਿਕਾਸ ਵਿੱਚ ਹੀ ਵਰਤੀ ਜਾਵੇਗੀ। ਆਪਣੇ ਦੇਸ਼ ਦੇ ਅੰਦਰ ਤਾਂ ਪੈਟਰੋਲ, ਡੀਜ਼ਲ ਬਣਦਾ ਨਹੀਂ ਹੈ’।