India Punjab

ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੇ ਬਿਆਨ ‘ਤੇ ਕਾਂਗਰਸੀ ਲੀਡਰ ਜਾਖੜ ਅਤੇ ਰਾਵਤ ਦਾ ਪ੍ਰਤੀਕਰਮ

‘ਦ ਖ਼ਾਲਸ ਬਿਊਰੋ :- ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਖੇਤੀ ਕਾਨੂੰਨਾਂ ਅਤੇ ਕਿਸਾਨੀ ਅੰਦੋਲਨ ਬਾਰੇ ਦਿੱਤੇ ਗਏ ਬਿਆਨ ਦਾ ਜਵਾਬ ਦਿੰਦਿਆਂ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ‘ਅੱਜ ਇਨ੍ਹਾਂ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦੀ ਭੀੜ ਲੱਗਣ ਲਈ ਹੈ। ਇਹ ਉਹੀ ਲੋਕ ਹਨ, ਜਿਨ੍ਹਾਂ ਨੂੰ ਤੁਸੀਂ ਧੋਖਾ ਦੇ ਕੇ ਸੱਤਾ ਦੀ ਕੁਰਸੀ ‘ਤੇ ਬੈਠੇ ਹੋ, ਉਸੇ ਭੀੜ ਵਾਲੀ ਥਾਂ ‘ਤੇ ਤੁਹਾਨੂੰ ਲੋਕ ਲੈ ਕੇ ਆਉਣਗੇ’।

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਬੀਜੇਪੀ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ‘ਬੀਜੇਪੀ ਦਾ ਬਿਆਨ ਹੰਕਾਰ ਦਾ ਸੰਕੇਤ ਹੈ। ਬੀਜੇਪੀ ਦੇ ਮੰਤਰੀ ਹੰਕਾਰ ਦੇ ਵਿੱਚ ਆ ਕੇ ਲੋਕਤੰਤਰ ਦਾ ਅਪਮਾਨ ਕਰ ਰਹੇ ਹਨ। ਦੇਸ਼ ਦੇ ਕੋਨੇ-ਕੋਨੇ ਤੋਂ ਹਜ਼ਾਰਾਂ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਇਕੱਠਾ ਹੋ ਰਹੇ ਹਨ। ਖੇਤੀ ਮੰਤਰੀ ਦਾ ਇਹ ਬਿਆਨ ਬਹੁਤ ਹੀ ਗੈਰ-ਜ਼ਿੰਮੇਵਾਰਨਾ ਹੈ’।

Comments are closed.