Punjab

ਛੁੱਟੀ ਲਈ ਘਰ ਆਇਆ ਇਕਲੌਤਾ ਫੌਜੀ ਪੁੱਤ ! ਪਰ ਹੁਣ ਕਦੇ ਨਹੀਂ ਪਰਤ ਸਕੇਗਾ ! ਇੱਕ ਗਲਤੀ ਨੇ ਸਾਹ ਰੋਕ ਦਿੱਤੇ

ਬਿਊਰੋ ਰਿਪੋਰਟ : ਸੁਨਾਮ ਵਿੱਚ ਮੰਗਲਵਾਰ ਦਾ ਦਿਨ ਨਾ ਸਿਰਫ ਇੱਕ ਮਾਂ ਲਈ ਕਲੇਜਾ ਚੀਰ ਦੇਣ ਵਾਲਾ ਸੀ ਬਲਕਿ ਪਿੰਡ ਸ਼ੇਰੋ ਮਾਡਲ ਟਾਊਨ ਦੇ ਹਰ ਇੱਕ ਇਨਸਾਨ ਦੇ ਲਈ ਦੁੱਖ ਭਰਿਆ ਸੀ। ਮਾਂ ਨੇ ਜਿਸ ਇਕਲੌਤੇ ਪੁੱਤ ਦੇ ਵਿਆਹ ਦੇ ਲਈ ਸਿਹਰਾ ਤਿਆਰ ਕੀਤਾ ਸੀ ਉਸੇ ਦੀ ਮ੍ਰਿਤਕ ਦੇਹ ‘ਤੇ ਉਸ ਨੂੰ ਸਜਾ ਕੇ ਵਿਦਾ ਕਰਨ ਲਈ ਮਜ਼ਬੂਰ ਹੋਈ। ਭਾਰਤੀ ਫੌਜ ਦਾ ਜਵਾਨ ਇੰਦਰਪ੍ਰੀਤ ਸਿੰਘ ਕੁਝ ਦਿਨ ਪਹਿਲਾਂ ਹੀ ਛੁੱਟਿਆਂ ਲੈਕੇ ਪਿੰਡ ਆਇਆ ਸੀ। ਪਰ ਹੁਣ ਉਹ ਕਦੇ ਵਾਪਸ ਨਹੀਂ ਜਾ ਸਕੇਗਾ,ਇੱਕ ਦਰਦਨਾਕ ਹਾਦਸੇ ਨੇ ਉਸ ਦੇ ਸਾਹਾਂ ‘ਤੇ ਵਿਰਾਮ ਲਾ ਦਿੱਤਾ ।

ਇਸ ਤਰ੍ਹਾਂ ਦੁਰਘਟਨਾ ਦਾ ਸ਼ਿਕਾਰ ਹੋਇਆ ਇੰਦਰਪ੍ਰੀਤ ਸਿੰਘ

ਸੋਮਵਾਰ ਨੂੰ ਇੰਦਰਪ੍ਰੀਤ ਸਿੰਘ ਆਪਣੇ ਦੋਸਤ ਗੁਰਵਿੰਦਰ ਸਿੰਘ ਦੇ ਨਾਲ ਪਟਿਆਲਾ ਘੁੰਮਣ ਜਾ ਰਿਹਾ ਸੀ, ਜਿਵੇ ਹੀ ਉਹ ਲਹਿਰਾ ਰੋਡ ‘ਤੇ ਕਾਰ ਲੈਕੇ ਪਹੁੰਚਿਆ ਉਸ ਦੀ ਗੱਡੀ ਦਰੱਖਤ ਦੇ ਨਾਲ ਟਕਰਾਈ, ਟਕੱਰ ਇੰਨੀ ਭਿਆਨਕ ਸੀ ਕਿ ਇੰਦਰਪ੍ਰੀਤ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦੇ ਸਾਥੀ ਗੁਰਵਿੰਦਰ ਸਿੰਘ ਨੂੰ ਵੀ ਗੰਭੀਰ ਸੱਟਾਂ ਲੱਗਿਆ ਹਨ, ਉਸ ਨੂੰ ਪ੍ਰਾਈਵੇਟ ਹਸਪਤਾਲ ਭਰਤੀ ਕਰਵਾਇਆ ਗਿਆ ਹੈ । ਇੰਦਰਜੀਤ ਸਿੰਘ ਸਿੱਖ ਰੈਜੀਮੈਂਟ ਵਿੱਚ ਤਾਇਨਾਤ ਸੀ ਅਤੇ ਪਰਿਵਾਰ ਦੀ ਇਕਲੌਤੀ ਔਲਾਦ ਸੀ।

ਹਾਦਸੇ ਵਿੱਚ ਮਾਰੇ ਗਏ ਇੰਦਰਜੀਤ ਸਿੰਘ ਦੀ ਮੌਤ ਦੀ ਇਤਲਾਹ ਜਿਵੇ ਹੀ ਪਿੰਡ ਵਾਲਿਆਂ ਨੂੰ ਮਿਲੀ ਸਾਰੀ ਥਾਂ ਮਾਤਮ ਛਾ ਗਿਆ। ਪੂਰਾ ਮਹੌਲ ਗਮਹੀਨ ਹੋ ਗਿਆ,ਜਦੋਂ ਮੰਗਲਵਾਰ ਨੂੰ ਇੰਦਰਜੀਤ ਨੂੰ ਅੰਤਿਮ ਵਿਦਾਈ ਦੇਣ ਦਾ ਸਮਾਂ ਆਇਆ ਤਾਂ ਪੂਰਾ ਪਿੰਡ ਪਹੁੰਚਿਆ ਹੋਇਆ ਸੀ, ਲੋਕਾਂ ਦਾ ਮਾਂ ਨੂੰ ਵੇਖ ਕੇ ਬੁਰਾ ਹਾਲ ਸੀ। ਅੰਤਿਮ ਸਸਕਾਰ ਤੋਂ ਪਹਿਲਾਂ ਮਾਂ ਨੇ ਪੁੱਤਰ ਦੇ ਸਿਰ ‘ਤੇ ਸਿਹਰਾ ਸਜਾਇਆ ਸੀ। ਇਸ ਨੂੰ ਵੇਖ ਕੇ ਹਰ ਕੋਈ ਭਾਵੁਕ ਸੀ, ਅਨਾਜ ਮੰਡੀ ਪੁਲਿਸ ਚੌਕੀ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਹਾਦਸਾ ਕਿਵੇ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਕਾਰ ਵਿੱਚ ਸਵਾਰ ਇੰਦਰਜੀਤ ਦੇ ਸਾਥੀ ਗੁਰਵਿੰਦਰ ਸਿੰਘ ਦੇ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ।