Punjab

ਸ਼ਰੇਆਮ ਘੇਰਾ ਪਾਇਆ ! ਕਿਸੇ ਨੇ ਮਦਦ ਨਹੀਂ ਕੀਤੀ ! CCTV ‘ਚ ਕੈਦ ਸਾਰਾ ਮਾਮਲਾ

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਦਿਲ ਨੂੰ ਹਿੱਲਾ ਦੇਣ ਵਾਲੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ। ਬੂਤ ਵੇਚਣ ਵਾਲੇ ਇੱਕ ਵਪਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ,ਬਦਮਾਸ਼ਾਂ ਨੇ ਤਾਂ ਤੱਕ ਵਪਾਰੀ ਨੂੰ ਮਾਰਿਆ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ,ਆਲੇ ਦੁਆਲਾ ਖੜੇ ਕਿਸੇ ਨੇ ਵੀ ਪੀੜਤ ਦੀ ਮਦਦ ਨਹੀਂ ਕੀਤੀ । ਜਦੋਂ ਬਦਮਾਸ਼ ਉਸ ਤੋਂ ਲੱਖਾਂ ਰੁਪਏ ਲੁੱਟ ਕੇ ਫਰਾਰ ਹੋਏ ਤਾਂ ਵਪਾਰੀ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਵੇਲੇ ਤੱਕ ਕਾਫੀ ਦੇਰ ਹੋ ਚੁੱਕੀ ਸੀ ਵਪਾਰੀ ਦੇ ਸਾਹ ਖਤਮ ਹੋ ਗਏ ਸਨ।

ਮ੍ਰਿਤਰ ਮਨਜੀਤ ਸਿੰਘ ਦੀ ਜੁੱਟਿਆਂ ਦੇ ਨਾਲ ਮੰਨੀ ਐਕਸਚੇਂਜ ਦਾ ਕੰਮ ਵੀ ਹੈ, ਉਹ ਕੋਚਰ ਮਾਰਕਿਟ ਵਿੱਚ ਆਪਣੀ ਦੁਕਾਨ ਬੰਦ ਕਰਕੇ ਆ ਰਿਹਾ ਸੀ, ਰਸਤੇ ਵਿੱਚ ਉਸ ਨੇ ਆਪਣੀ ਐਕਟਿਵਾ ਪਨੀਰ ਅਤੇ ਸਬਜੀ ਦੀ ਦੁਕਾਨ ‘ਤੇ ਰੋਕੀ। ਸ਼ਰਮਾ ਸਵੀਟ ਦੇ ਕੋਲ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਉਹ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਉਂਦਾ ਰਿਹਾ ਪਰ ਬਦਮਾਸ਼ਾਂ ਦੀ ਪਿਸਤੌਲ ਦੇ ਸਾਹਮਣੇ ਕੋਈ ਵੀ ਅੱਗੇ ਨਹੀਂ ਆਇਆ । ਮਨਜੀਤ ਸਿੰਘ ਕਾਫੀ ਦੇਰ ਹੇਠਾਂ ਡਿੱਗਿਆ ਤੜਪ ਦਾ ਰਿਹਾ ਖੂਨ ਜ਼ਿਆਦਾ ਨਿਕਲ ਰਿਹਾ ਸੀ ਪਰ ਕੋਈ ਡਰ ਦੇ ਮਾਰੇ ਮਦਦ ਕਰਨ ਨਹੀਂ ਆਇਆ,ਲੁਟੇਰੇ ਮਨਜੀਤ ਸਿੰਘ ਕੋਲੋ ਲੱਖਾਂ ਰੁਪਏ ਲੁੱਟ ਕੇ ਲੈ ਗਏ। ਮਨਜੀਤ ਦੀ ਦੁਕਾਨ ਜਾਮਾ ਮਸਜਿਦ ਫੀਡ ਗੰਜ ਦੇ ਨਜ਼ਦੀਕ ਸੀ।

ਪੁਲਿਸ ਨੂੰ ਜਦੋਂ ਇਤਲਾਹ ਮਿਲੀ ਤਾਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗਾਲੇ ਅਤੇ ਪੂਰੀ ਵਾਰਦਾਤ ਨੂੰ ਵੇਖਿਆ। ਪੁਲਿਸ ਫੁਟੇਜ ਦੇ ਅਧਾਰ ਦੇ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ । ਬਦਮਾਸ਼ ਐਕਟਿਵਾ ਵਿੱਚ ਸਵਾਰ ਹੋ ਕੇ ਪਹੁੰਚੇ ਸਨ,ਉਨ੍ਹਾਂ ਨੇ ਮੂੰਹ ‘ਤੇ ਨਕਾਬ ਪਾਇਆ ਹੋਇਆ ।

ਦੁਕਾਨ ਤੋਂ ਹੀ ਬਦਮਾਸ਼ਾਂ ਨੇ ਰੇਕੀ ਕੀਤੀ

ਸ਼ੁਰੂਆਤੀ ਜਾਣਕਾਰੀ ਦੇ ਮੁਤਾਬਿਕ ਬਦਮਾਸ਼ਾਂ ਨੇ ਮਨਜੀਤ ਸਿੰਘ ਦੀ ਦੁਕਾਨ ਤੋਂ ਰੇਕੀ ਕੀਤੀ ਸੀ। ਉਨ੍ਹਾਂ ਨੂੰ ਪਤਾ ਸੀ ਮਨਜੀਤ ਸਿੰਘ ਕਿੰਨੇ ਵਜੇ ਦੁਕਾਨ ਤੋਂ ਨਿਕਲ ਦਾ ਹੈ,ਮੰਨੀ ਐਕਸਚੇਂਜ ਦਾ ਕੰਮ ਹੋਣ ਦੀ ਵਜ੍ਹਾ ਕਰਕੇ ਬਦਮਾਸ਼ਾਂ ਨੂੰ ਇਹ ਵੀ ਪਤਾ ਸੀ ਕਿ ਉਸ ਕੋਲ ਕਾਫੀ ਕੈਸ਼ ਹੈ। ਪੁਲਿਸ ਮੁਤਾਬਿਕ ਬਦਮਾਸ਼ ਦੁਕਾਨ ਤੋਂ ਹੀ ਮਨਜੀਤ ਦਾ ਪਿੱਛਾ ਕਰ ਰਹੇ ਸਨ,ਜਿਵੇ ਹੀ ਉਨ੍ਹਾਂ ਨੂੰ ਮੌਕਾ ਮਿਲਿਆ ਉਨ੍ਹਾਂ ਨੇ ਮਨਜੀਤ ਸਿੰਘ ‘ਤੇ ਹਮਲਾ ਕਰ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ।