ਬਿਉਰੋ ਰਿਪੋਰਟ : ਸੁਨਾਮ ਤੋਂ ਦੋਸਤੀ ਨੂੰ ਸ਼ਰਮਸਾਰ ਅਤੇ ਗੁੱਸੇ ਵਿੱਚ ਆਪਾ ਖੋਣ ਦਾ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ । ਇੱਕ ਦੋਸਤ ਨੇ ਆਪਣੇ ਜਿਗਰੀ ਦੋਸਤ ਦਾ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਸਟੇਜ ‘ਤੇ ਡਾਂਸ ਕਰਨ ਤੋਂ ਰੋਕਿਆ ਸੀ। ਬਦਲਾ ਲੈਣ ਦੇ ਲਈ ਦੋਸਤ ਨੇ ਮੌਕੇ ਦੀ ਤਲਾਸ਼ ਕੀਤੀ ਉਸ ਦੇ ਨਾਲ ਢਾਬੇ ‘ਤੇ ਖਾਣਾ ਖਾਦਾ ਅਤੇ ਫਿਰ 6 ਗੋਲੀਆਂ ਮਾਰ ਕੇ ਫਰਾਰ ਹੋ ਗਿਆ ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸੁਖਜਿੰਦਰ ਸਿੰਘ ਚੱਠਾ ਸੁਨਾਮ ਸੰਗਰੂਰ ਕੈਂਚਿਆ ਦੇ ਕੋਲ ਪਿੰਡ ਸਿੰਘਪੁਰਾ ਦਾ ਰਹਿਣ ਵਾਲਾ ਸੀ । ਉਹ ਆਪਣੇ ਦੋਸਤ ਦੇ ਨਾਲ ਪਟਿਆਲਾ ਵਿੱਚ ਕਿਸੇ ਮੇਲੇ ਵਿੱਚ ਗਿਆ ਸੀ । ਮੇਲੇ ਵਿੱਚ ਲੱਗੇ ਸਟੇਜ ‘ਤੇ ਸੁਖਜਿੰਦਰ ਦਾ ਦੋਸਤ ਨੱਚਣ ਚੱਲਾ ਗਿਆ । ਸੁਖਜਿੰਦਰ ਨੇ ਉਸ ਨੂੰ ਰੋਕਿਆ ਤਾਂ ਦੋਵਾਂ ਦੇ ਵਿਚਾਲੇ ਪਹਿਲਾਂ ਬਹਿਸ ਹੋਈ ਫਿਰ ਗਰਮਾ-ਗਰਮੀ ਵੱਧ ਗਈ । ਫਿਰ ਮਾਮਲਾ ਸ਼ਾਂਤ ਹੋ ਗਿਆ ਅਤੇ ਦੋਵੇ ਇਕੱਠੇ ਘਰ ਆ ਰਹੇ ਸਨ ਕਿ ਢਾਬੇ ‘ਤੇ ਗੱਡੀ ਰੋਕੀ ਅਤੇ ਦੋਵੇ ਖਾਣਾ ਖਾਣ ਲੱਗ ਗਏ । ਪਰ ਸੁਖਜਿੰਦਰ ਦੇ ਦੋਸਤ ਦੇ ਦਿਮਾਰ ਵਿੱਚ ਗੁੱਸਾ ਇੰਨ੍ਹਾਂ ਜ਼ਿਆਦਾ ਹਾਵੀ ਸੀ ਕਿ ਜਦੋਂ ਸੁਖਜਿੰਦਰ ਢਾਬੇ ‘ਤੇ ਖਾਣਾ ਖਾਣ ਤੋਂ ਬਾਅਦ ਹੱਥ ਸਾਫ ਕਰਨ ਗਿਆ ਤਾਂ ਉਸ ਦਾ ਦੋਸਤ ਪਿੱਛੋ ਆਇਆ ਅਤੇ ਇੱਕ ਤੋਂ ਬਾਅਦ ਇੱਕ ਤਾਬੜ ਤੋੜ ਗੋਲੀਆਂ ਚੱਲਾ ਦਿੱਤੀਆਂ । ਉਸ ਨੇ ਸੁਖਜਿੰਦਰ ਨੂੰ 6 ਗੋਲੀਆਂ ਮਾਰਿਆ ਜਿਸ ਤੋਂ ਬਾਅਦ ਸੁਖਜਿੰਦਰ ਉੱਥੇ ਹੀ ਡਿੱਗ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਦਕਿ ਕਾਤਲ ਦੋਸਤ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ । ਇਹ ਵਾਰਦਾਤ ਅੱਧੀ ਰਾਤ ਦੀ ਹੈ ।
ਪੁਲਿਸ ਨੇ ਸੁਖਜਿੰਦਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ । ਮੌਕੇ ‘ਤੇ ਮੌਜੂਦ ਲੋਕਾਂ ਨੇ ਵੀ ਦੱਸਿਆ ਕਿ ਸੁਖਜਿੰਦਰ ਦਾ ਕਤਲ ਉਸ ਦੇ ਦੋਸਤ ਨੇ ਹੀ ਕੀਤਾ ਹੈ । ਪਰਿਵਾਰ ਦਾ ਬੁਰਾ ਹਾਲ ਹੈ । ਉਨ੍ਹਾਂ ਨੂੰ ਮਸਝ ਨਹੀਂ ਆ ਰਹੀ ਹੈ । ਅਜਿਹਾ ਕੀ ਹੋ ਗਿਆ ਸੁਖਜਿੰਦਰ ਦੇ ਦੋਸਤ ਨੇ ਅਜਿਹਾ ਕਦਮ ਚੁੱਕ ਲਿਆ । ਪਰਿਵਾਰ ਮੁਤਾਬਿਕ ਸੁਖਜਿੰਦਰ ਆਪਣੇ ਦੋਸਤ ਦੇ ਨਾਲ ਬਣੀ ਖੁਸ਼ੀ ਦੇ ਨਾਲ ਮੇਲੇ ‘ਤੇ ਗਿਆ ਸੀ । ਪਰ ਉਨ੍ਹਾਂ ਨੂੰ ਕੀ ਪਤਾ ਸੀ ਜਿਸ ਦੋਸਤੇ ਨਾਲ ਉਹ ਗਿਆ ਹੈ ਉਹ ਉਸ ਦੀ ਜਾਨ ਦਾ ਦੁਸ਼ਮਣ ਹੈ । ਇਸ ਵਾਰਦਾਤ ਤੋਂ ਬਾਅਦ ਵੱਡਾ ਸਵਾਲ ਇਹ ਉੱਠ ਰਿਹਾ ਹੈ ਕੀ ਵਾਕਿਏ ਹੀ ਸੁਖਜਿੰਦਰ ਦਾ ਕਤਲ ਸਿਰਫ਼ ਡਾਂਸ ਕਰਨ ਤੋਂ ਮਨਾ ਕਰਨ ‘ਤੇ ਹੋਇਆ ? ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ ? ਪੁਲਿਸ ਮਾਮਲੇ ਦੀ ਜਾਂਚ ਹਰ ਐਂਗਲ ਤੋਂ ਕਰ ਰਹੀ ਹੈ।