Others

ਪੁੱਤ ਦਾ ਇੰਤਜ਼ਾਰ ਕਰਦੀ ਮਾਂ ਨੇ ਮੰਜੀ ਫੜ ਲਈ ! 9 ਮਹੀਨੇ ਪਹਿਲਾਂ ਵਿਦੇਸ਼ ਗਿਆ !

ਕਪੂਰਥਲਾ : ਸੁਲਤਾਨਪੁਰ ਲੋਧੀ ਦੇ ਪਿੰਡ ਭਾਗੋਰਾਇਆ ਵਿੱਚ ਇੱਕ ਪਰਿਵਾਰ ਦਾ ਪੁੱਤ ਨੂੰ ਲੈਕੇ ਬਹੁਤ ਬੁਰਾ ਹਾਲ ਹੈ । 9 ਮਹੀਨੇ ਪਹਿਲਾਂ ਪਰਿਵਾਰ ਨੇ ਪੁੱਤ ਦੁਬਈ ਭੇਜਿਆ ਸੀ । 25 ਦਿਨ ਪਹਿਲਾਂ ਅਖੀਰਲੀ ਵਾਰ ਗੱਲ ਹੋਈ ਸੀ । ਉਸ ਤੋਂ ਬਾਅਦ ਪੁੱਤਰ ਕਿੱਥੇ ਕਿਹਾ ਕਿਸੇ ਨੂੰ ਕੁੱਝ ਨਹੀਂ ਪਤਾ । ਦੁਬਈ ਵਿੱਚ ਉਸ ਦੇ ਦੋਸਤਾਂ ਨੂੰ ਵੀ ਕੋਈ ਖਬਰ ਨਹੀਂ ਹੈ। ਪਰਾਏ ਮੁਲਕ ਪੁੱਤਰ ਦੇ ਲਾਪਤਾ ਹੋਣ ਦੀ ਖਬਰ ਨੇ ਪਰਿਵਾਰ ਦਾ ਕਲੇਜਾ ਬਾਹਰ ਕੱਢ ਦਿੱਤਾ ਹੈ ।

ਲਾਪਤਾ ਨੌਜਵਾਨ ਦੀ ਪਛਾਣ ਬਲਜਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ । ਜੋ ਕਿ ਤਕਰੀਬਨ 9 ਮਹੀਨੇ ਪਹਿਲਾਂ ਦੁਬਈ ਗਿਆ ਸੀ। ਪਰ ਹੁਣ ਉਹ ਲਾਪਤਾ ਹੈ । ਬਲਵਿੰਦਰ ਦੀ ਬਜ਼ੁਰਗ ਮਾਂ ਚੰਨ ਕੌਰ ਬਿਸਤਰੇ ‘ਤੇ ਪੈ ਗਈ ਹੈ,ਹਰ ਵੇਲੇ ਪੁੱਤਰ ਨੂੰ ਯਾਦ ਕਰਦੀ ਹੈ । ਪਰ ਬਲਜਿੰਦਰ ਦਾ ਹੁਣ ਤੱਕ ਕੋਈ ਪਤਾ ਨਹੀਂ ਲੱਗਿਆ ਹੈ । ਬਲਜਿੰਦਰ ਦੀ ਭੈਣ ਮਨਜੀਤ ਕੌਰ ਨੇ ਕਿਹਾ ਅੱਜ 2 ਹਫਤੇ ਤੋਂ ਜ਼ਿਆਦਾ ਹੋ ਗਿਆ ਹੈ । ਬਲਜਿੰਦਰ ਸਿੰਘ ਨਾਲ ਸਾਡਾ ਕੋਈ ਸੰਪਰਕ ਨਹੀਂ ਹੋ ਪਾਇਆ ਹੈ । ਦੋਸਤਾਂ ਨੂੰ ਵੀ ਕੁੱਝ ਹੀਂ ਪਤਾ।

ਡਿਸਕਵਰੀ ਕੰਪਨੀ ਵਿੱਚ ਕੰਮ ਕਰਦਾ ਸੀ

ਮਨਜੀਤ ਸਿੰਘ ਮੁਤਾਬਿਕ ਉਸ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਕਮਰੇ ਵਿੱਚ ਹੀ ਨਹੀਂ ਹੈ । ਉਸ ਦਾ ਸਮਾਨ ਕਮਰੇ ਵਿੱਚ ਹੈ । ਉਸ ਦਾ ਫੋਨ ਬੰਦ ਆ ਰਿਹਾ ਹੈ । ਬਲਜਿੰਦਰ ਰੋਜ਼ੀ-ਰੋਟੀ ਕਮਾਉਣ ਦੇ ਲਈ ਦੁਬਈ ਗਿਆ ਸੀ । ਡਿਸਕਵਰੀ ਕੰਪਨੀ ਵਿੱਚ ਕੰਮ ਕਰਦਾ ਸੀ । ਪਰ ਇਸ ਤਰ੍ਹਾਂ ਲਾਪਤਾ ਹੋਣ ਨਾਲ ਉਸ ਦੀ ਚਿੰਤਾ ਹੋ ਰਹੀ ਹੈ । ਸਮਾਜ ਸੇਵੀ SP ਓਬਰਾਏ ਅਤੇ ਰਾਜਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਪਰਿਵਾਰ ਨੇ ਮਦਦ ਦੀ ਅਪੀਲ ਕੀਤੀ ਹੈ ਕਿ ਬਲਵਿੰਦਰ ਨੂੰ ਭਾਰਤ ਲਿਆਉਣ ਵਿੱਚ ਉਹ ਮਦਦ ਕਰਨ। ਪਰਿਵਾਰ ਨੇ ਦੁਬਈ ਵਿੱਚ ਭਾਰਤੀ ਹਾਈ ਕਮਿਸ਼ਨਰ ਤੋਂ ਵੀ ਮਦਦ ਮੰਗੀ ਹੈ ਕਿ ਉਹ ਪੁੱਤਰ ਬਲਜਿੰਦਰ ਸਿੰਘ ਨੂੰ ਲੱਭਨ ਵਿੱਚ ਮਦਦ ਕਰੇ ।

ਬਲਜਿੰਦਰ ਨੂੰ ਲੈਕੇ ਸਵਾਲ

ਸਭ ਤੋਂ ਵੱਡਾ ਸਵਾਲ ਆਖਿਰ ਬਲਜਿੰਦਰ ਸਿੰਘ ਕਿੱਥੇ ਗਿਆ ? ਕੰਪਨੀ ਬਲਜਿੰਦਰ ਸਿੰਘ ਬਾਰੇ ਕੁੱਝ ਕਿਉਂ ਨਹੀਂ ਦੱਸ ਪਾ ਰਹੀ ਹੈ ? ਕੀ ਇਸ ਵਿੱਚ ਕੰਪਨੀ ਦਾ ਕੋਈ ਹੱਥ ਹੈ ? ਆਖਿਰ ਕੰਪਨੀ ਨੇ ਆਪਣੇ ਲਾਪਤਾ ਮੁਲਾਜ਼ਮ ਦੀ ਪੁਲਿਸ ਵਿੱਚ ਸ਼ਿਕਾਇਤ ਦਰਜ ਕਿਉਂ ਨਹੀਂ ਕਰਵਾਈ ਹੈ ? ਕੀ ਬਲਜਿੰਦਰ ਸਿੰਘ ਦਾ ਦੁਬਈ ਵਿੱਚ ਕਿਸੇ ਹੋਰ ਮੁਲਕ ਦੇ ਸ਼ਖਸ ਨਾਲ ਝਗੜਾ ਹੋ ਗਿਆ ਹੈ? ਕੀ ਉਹ ਕਿਸੇ ਮੁਸੀਬਤ ਵਿੱਚ ਹੈ ? ਕਿਸੇ ਪੈਸੇ ਦੇ ਝਗੜੇ ਦੀ ਵਜ੍ਹਾ ਕਰਕੇ ਕਿਸੇ ਨੇ ਬਲਜਿੰਦਰ ਨਾਲ ਦੁਸ਼ਮਣੀ ਕੱਢੀ ਹੈ ? ਉਸ ਦਾ ਮੋਬਾਈਲ ਬੰਦ ਪਰ ਅਖੀਰਲੀ ਲੋਕੇਸ਼ਨ ਕਿੱਥੇ ਵੇਖੀ ਗਈ ਸੀ ? ਜਦੋਂ 25 ਦਿਨ ਪਹਿਲਾਂ ਬਲਜਿੰਦਰ ਦੀ ਪਰਿਵਾਰ ਨਾਲ ਅਖੀਰਲੀ ਗੱਲਬਾਤ ਹੋਈ ਸੀ ਤਾਂ ਕੀ ਉਹ ਕਿਸੇ ਗੱਲ ਨੂੰ ਲੈਕੇ ਪਰੇਸ਼ਾਨ ਸੀ ? ਬਲਜਿੰਦਰ ਸਿੰਘ ਦੇ ਲਾਪਤਾ ਹੋਣ ਨਾਲ ਇਹ ਸਾਰੇ ਸਵਾਲ ਜੁੜੇ ਹੋਏ ਹਨ ।