ਪੰਜਾਬੀ ਰੁਜ਼ਗਾਰ ਦੀ ਭਾਲ ਲਈ ਵਿਦੇਸ਼ਾਂ ਦਾ ਰੁਖ ਕਰਦੇ ਹਨ ਪਰ ਕਈ ਵਾਰੀ ਹਾਲਾਤ ਅਜਿਹੇ ਬਣ ਜਾਂਦੇ ਹਨ, ਜਿਸ ਨਾਲ ਉਹ ਮੁਸ਼ਕਲਾਂ ਵਿੱਚ ਫਸ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਦੁਬਈ ਤੋਂ ਸਾਹਮਣੇ ਆਇਆ ਹੈ, ਜਿੱਥੇ ਤਿੰਨ ਨੌਜਵਾਨਾਂ ਨੂੰ ਫਾਂਸੀ ਦੀ ਸ਼ਜਾ ਹੋਈ ਸੀ। ਪਰ ਇਨ੍ਹਾਂ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਮਸੀਹਾ ਬਣ ਕੇ ਆਏ ਹਨ। ਡਾ. ਐੱਸ. ਪੀ. ਸਿੰਘ ਓਬਰਾਏ ਵੱਲੋਂ ਆਪਣੇ ਯਤਨਾਂ ਨਾਲ ਇਨ੍ਹਾਂ ਦੀ ਫਾਂਸੀ ਦੀ ਸਜਾ ਮੁਆਫ ਕਰਕੇ ਨੌਜਵਾਨ ਸੁਖਵੀਰ ਸਿੰਘ ਨੂੰ ਵਾਪਸ ਆਪਣੇ ਦੇਸ਼ ਲਿਆਂਦਾ ਹੈ। ਇਸ ਤੋਂ ਪਹਿਲਾ ਦੂਜੇ ਦੋਵੇਂ ਨੌਜਵਾਨ ਭਾਰਤ ਪਹੁੰਚ ਚੁੱਕੇ ਹਨ।
ਮਾਹੌਲ ਹੋਇਆ ਭਾਵੁਕ
ਸੁਖਵੀਰ ਸਿੰਘ 2015 ਵਿੱਚ ਆਪਣੀ ਰੋਜੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ ਪਰ ਕਿਸੇ ਕਤਲ ਕੇਸ ਵਿੱਚ ਉਹ ਗ੍ਰਿਫਤਾਰ ਹੋ ਗਿਆ। ਅੱਜ ਜਦੋਂ ਉਹ 9 ਸਾਲਾ ਬਾਅਦ ਆਪਣੀ ਮਾਂ ਨੂੰ ਮਿਲਿਆ ਤਾਂ ਮਾਂ ਪੁੱਤ ਦੀ 9 ਸਾਲ ਬਾਅਦ ਹੋਈ ਮੁਲਾਕਾਤ ਨੇ ਸਭ ਨੂੰ ਭਾਵੁਕ ਕਰ ਦਿੱਤਾ। ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਸੀ ਕਿ ਇਸ ਤਰ੍ਹਾਂ ਲਗ ਰਿਹਾ ਸੀ ਕਿ ਇਕ ਪਲ ਸਮਾਂ ਰੁਕ ਗਿਆ ਹੋਵੇ।
ਕਿਉਂ ਹੋਈ ਸੀ ਸਜ਼ਾ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 2018 ਵਿੱਚ ਤਿੰਨ ਪੰਜਾਬੀ ਨੌਜਵਾਨ ਸੁਖਬਵੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਜਤਿੰਦਰ ਕੁਮਾਰ ਸੁਡਾਨ ਨਾਲ ਸਬੰਧਿਤ ਵਿਅਕਤੀ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ 25-25 ਸਾਲ ਦੀ ਕੈਦ ਹੋ ਗਈ। ਇਸ ਤੋਂ ਬਾਅਦ ਤਿੰਨਾਂ ਵੱਲੋਂ ਕੀਤੀ ਅਪੀਲ ‘ਤੇ ਅਦਾਲਤ ਨੇ ਕੋਈ ਰਹਿਮ ਨਾ ਕਰਦਿਆਂ ਇਸ ਸਜ਼ਾਂ ਨੂੰ ਫਾਂਸੀ ਵਿੱਚ ਬਦਲ ਦਿੱਤਾ ਸੀ। ਇਸ ਸਭ ਦੇ ਵਾਪਰਨ ਤੋਂ ਬਾਅਦ ਇਨ੍ਹਾਂ ਦੇ ਪਰਿਵਾਰਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨਾਲ ਸੰਪਰਕ ਕੀਤਾ। ਟਰੱਸਟ ਵੱਲੋਂ ਇਸ ਸਭ ਦੇ ਬਾਅਦ ਮਾਰੇ ਗਏ ਸੁਡਾਨ ਦੇ ਵਿਅਕਤੀ ਦੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪਰਿਵਾਰ ਨਾ ਮਿਲ ਸਕਿਆ। ਜਿਸ ਕਾਰਨ ਆਸ ਦੀ ਕਿਰਨ ਧੁੰਦਲੀ ਨਜ਼ਰ ਆਉਣ ਲੱਗੀ।
ਈਦ ਮੌਕੇ ਕੀਤੀ ਅਪੀਲ ਕੰਮ ਆਈ
ਇਨ੍ਹਾਂ ਤਿੰਨਾਂ ਨੌਜਵਾਨਾਂ ਵੱਲੋਂ ਸਾਰੇ ਪਾਸਿਆਂ ਤੋਂ ਹਾਰ ਕੇ ਜਦੋਂ ਈਦ ਮੌਕੇ ਅਦਾਲਤ ਵਿੱਚ ਅਪੀਲ ਕੀਤੀ ਤਾਂ ਅਦਾਲਤ ਨੇ ਰਹਿਮ ਕਰਦਿਆਂ ਹੋਇਆਂ ਇਨ੍ਹਾਂ ਦੀ ਸਜ਼ਾ ਮੁਆਫ ਕਰ ਦਿੱਤੀ। ਇਹ ਇਕ ਅਜਿਹਾ ਮਾਮਲਾ ਸੀ ਕਿ ਜਿਸ ਵਿੱਚ ਕੋਈ ਬਲੱਡ ਮਨੀ ਨਹੀਂ ਦਿੱਤੀ ਗਈ। ਟਰੱਸਟ ਵੱਲੋਂ ਪਰਿਵਾਰ ਦੀ ਮੰਗ ਨੂੰ ਦੇਖਦਿਆਂ ਹੋਇਆਂ ਸੁਖਵੀਰ ਸਿੰਘ ਨੂੰ ਹਵਾਈ ਟਿਕਟ ਵੀ ਖਰੀਦ ਕੇ ਦਿੱਤੀ ਹੈ। ਸੁਖਵੀਰ ਜਦੋਂ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਆਇਆਂ ਤਾਂ ਆਪਣੀ ਮਾਂ ਨੂੰ ਮਿਲ ਕੇ ਭਾਵੁਕ ਹੋ ਗਿਆ।
ਕੌਣ ਹਨ ਡਾ. ਐੱਸ. ਪੀ. ਸਿੰਘ ਓਬਰਾਏ
ਡਾ. ਐੱਸ. ਪੀ. ਸਿੰਘ ਓਬਰਾਏ ਕਿਸੇ ਪਹਿਚਾਣ ਦੇ ਮਹੁਥਾਜ ਨਹੀਂ ਹਨ। ਉਹ ਦੁਬਈ ਵਿੱਚ ਇਕ ਵੱਡੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਹਨ। ਉਹ ਇਕ ਵੱਡੇ ਸਿੱਖ ਚਿਹਰੇ ਵੀ ਹਨ। ਉਨ੍ਹਾਂ ਵੱਲੋਂ ਹੁਣ ਤੱਕ ਕਈ ਲੋਕਾਂ ਨੂੰ ਫਾਂਸੀ ਦੀ ਸਜ਼ਾ ਅਤੇ ਲੰਮੀਆਂ ਸਜ਼ਾਵਾਂ ਤੋਂ ਮੁਕਤੀ ਦਵਾਈ ਹੈ। ਉਨ੍ਹਾਂ ਕਈ ਲੋਕਾਂ ਲਈ ਮਸੀਹਾ ਹਨ। ਉਨ੍ਹਾਂ ਵੱਲੋਂ ਸਮਾਜ ਭਲਾਈ ਵੀ ਕਈ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ – ਪੱਛਮੀ ਬੰਗਾਲ ‘ਚ ਹੋਏ ਰੇਲ ਹਾਦਸੇ ਤੇ ਬਿੱਟੂ ਨੇ ਜਤਾਇਆ ਦੁੱਖ