ਬਿਉਰੋ ਰਿਪੋਰਟ : ਪੰਜਾਬ ਵਿੱਚ ਇੱਕ ਹੋਰ ਮੰਤਰੀ ‘ਤੇ ਸਵਾਲ ਉੱਠੇ ਹਨ । ਸੂਬੇ ਦੀਆਂ 2 ਮਹਿਲਾ ਮੁਲਾਜ਼ਮਾਂ ਦਾ ਟਰਾਂਸਫਰ ਨੂੰ ਲੈਕੇ ਕਥਿੱਤ ਆਡੀਓ ਵਾਇਰਲ ਹੋਇਆ ਹੈ । ਜਿਸ ਉਹ ਖੇਤੀਬਾੜੀ ਮੰਤਰੀ ਦੇ ਪੁੱਤਰ ਦੇ ਜ਼ਰੀਏ ਟਰਾਂਸਫਰ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ । ਇਸ ਆਡੀਓ ਨੂੰ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜਾਰੀ ਕੀਤੀ ਹੈ । ‘ਦ ਖਾਲਸ ਟੀਵੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ । ਸੁਖਪਾਲ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਇਸ ਨੂੰ ਸ਼ੇਅਰ ਕਰਦੇ ਹੋਏ ਆਮ ਆਦਮੀ ਪਾਰਟੀ ‘ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਉਂਦੇ ਹੋਏ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ।
ਖਹਿਰਾ ਨੇ ਕਿਹਾ ਸਰਕਾਰੀ ਮੁਲਾਜ਼ਮਾਂ ਦੇ ਵਿਚਾਲੇ ਭ੍ਰਿਸ਼ਟਾਚਾਰ ਨੂੰ ਲੈਕੇ ਜਿਹੜਾ ਆਡੀਓ ਲੀਕ ਹੋਇਆ ਹੈ ਉਹ ਗੰਭੀਰ ਮਾਮਲਾ ਹੈ,ਸੀਐੱਮ ਮਾਨ ਇਸ ਦੀ ਜਾਂਚ ਕਰਵਾਉਣ ਖਾਸ ਕਰਕੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਪੁੱਤਰ ਖੁਸ਼ਪਾਲ ਸਿੰਘ ਦੀ ਭੂਮਿਕਾ ਦੀ । ਇਹ ਇੱਕ ਹੋਰ ਫੌਜਾ ਸਰਾਰੀ ਕਾਂਡ ਵਾਂਗ ਹੈ, ਜੋ ਪੰਜਾਬ ਵਿੱਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰ ਰਿਹਾ ਹੈ ।
ਕੰਮ ਤੋਂ ਬਾਅਦ ਪੈਸੇ ਦੇ ਲੈਣ-ਦੇਣ ਨੂੰ ਲੈਕੇ ਹੋ ਰਹੀ ਹੈ ਗੱਲਬਾਤ
ਆਡੀਓ ਵਿੱਚ ਟਰਾਂਸਫਰ ਦੇ ਲਈ ਪੈਸੇ ਦੇ ਲੈਣ-ਦੇਣ ਨੂੰ ਲੈਕੇ ਗੱਲਬਾਤ ਹੋ ਰਹੀ ਹੈ । ਜਿਸ ਵਿੱਚ ਇੱਕ ਮਹਿਲਾ ਸੀਨੀਅਰ ਨੂੰ ਪੈਸੇ ਦੇਣ ਅਤੇ ਉੱਤੇ ਉਨ੍ਹਾਂ ਦੇ ਪਤੀ ਨੂੰ ਆਪ ਜਾਣ ਦੀ ਗੱਲ ਕਹਿ ਰਹੀ ਹੈ ।
ਆਡੀਓ ਦੀ ਕੁਝ ਹਿੱਸੇ
ਪਹਿਲੀ ਮਹਿਲਾ : ਬਦਲੀ ਹੋ ਜਾਣ ਦਿਉ,ਸਰ ਨੂੰ ਦੱਸੋਂ ਕੀ ਉਨ੍ਹਾਂ ਨੂੰ ਵੀ ਦੇਵਾਂਗੇ। ਮੇਰੇ ਪਤੀ ਤਾਂ ਉੱਥੇ ਸਿੱਧਾ ਜਾਕੇ ਗੱਲ ਕਰ ਸਕਦੇ ਹਨ । ਉਹ ਆਪ ਪੁੱਛ ਲੈਣਗੇ ਕੀ ਉਨ੍ਹਾਂ ਨੂੰ ਕੀ ਚਾਹੀਦਾ ਹੈ ।
ਦੂਜੀ ਮਹਿਲਾ – ਇਨ੍ਹਾਂ ਬੰਦਿਆਂ ਤੋਂ ਗੱਲ ਨਹੀਂ ਹੋਵੇਗੀ ।
ਪਹਿਲੀ ਮਹਿਲਾ – ਹੋ ਜਾਵੇਗੀ,MC ਦਾ ਪ੍ਰਧਾਨ ਭੱਟੀ ਨਾਲ ਜਾ ਰਿਹਾ ਹੈ, ਉੱਤੋ ਫੋਨ ਵੀ ਜਾ ਰਹੇ ਹਨ। ਖੁਸ਼ਪਾਲ ਦਾ ਫੋਨ ਗਿਆ ਹੈ ਡੀਸੀ ਸਰ ਨੂੰ,ਧਾਲੀਵਾਰ ਦਾ ਪੁੱਤਰ,ਮਦਾਨ ਦਾ ਵੀ ਗਿਆ ਹੈ,ਜੋ ਸਰ ਦਾ PA ਹੈ।
ਦੂਜੀ ਮਹਿਲਾ – ਅੱਛਾ-ਅੱਛਾ !
ਪਹਿਲੀ ਮਹਿਲਾ – ਹੁਣ ਤੁਸੀਂ ਸਰ ਨੂੰ ਦੱਸੋ ਕੀ ਉਨ੍ਹਾਂ ਦੇ ਨਾਲ ਜਿਹੜੀ ਪਰਸਨਲ ਗੱਲ ਹੈ ਉਹ ਅਸੀਂ ਇੱਥੇ ਹੀ ਕਰ ਲੈਂਦੇ ਹਾਂ।
ਦੂਜੀ ਮਹਿਲਾ – ਸਰ ਨੂੰ ਕਿੰਨੇ ਦੱਸਾ ?
ਪਹਿਲੀ ਮਹਿਲਾ – ਇਹ ਹੁਣ ਤੁਸੀਂ ਆਪ ਵੇਖੋ । ਮੈਨੂੰ ਤਾਂ ਇਸ ਬਾਰੇ ਕੁਝ ਨਹੀਂ ਪਤਾ ਹੈ । ਮੈਨੂੰ ਵੀ ਘਰ ਵਿੱਚ ਪਤੀ ਦੇ ਨਾਲ ਗੱਲ ਕਰਨੀ ਹੈ ।
ਦੂਜੀ ਮਹਿਲਾ– ਚਲੋ ਮੈਂ CDPO ਨੂੰ 20 ਹਜ਼ਾਰ ਕਹਿ ਦਿੰਦੀ ਹਾਂ ।
ਪਹਿਲੀ ਮਹਿਲਾ – ਕਹਿ ਦੋ, ਇਨ੍ਹਾਂ ਠੀਕ ਹੈ,ਅਸੀਂ ਤਾਂ ਇਨ੍ਹਾਂ CDPO ਦੇ ਮੂੰਹ ਲੱਗਣਾ ਹੈ ।
ਦੂਜੀ ਮਹਿਲਾ – ਮੈਂ ਕਹਿ ਦਿੰਦੀ ਹਾਂ,ਮੈਂ ਇਹ ਵੀ ਕਹਿ ਦੇਵਾਂਗੀ ਉਨ੍ਹਾਂ ਦਾ ਤਾਂ ਫ੍ਰੀ ਵਿੱਚ … ਇਸ ਦੇ ਬਾਅਦ ਆਡੀਓ ਖ਼ਤਮ ਹੋ ਜਾਂਦਾ ਹੈ ।