Punjab

ਅੱਗੇ ਵੀ ਜਾਰੀ ਰਹੇਗੀ ਪੰਜਾਬ ਪੁਲਿਸ ਦੀ ਮੁਹਿੰਮ,ਏਡੀਜੀਪੀ ਨੇ ਦਿੱਤੀ ਸਮਾਜ ਵਿਰੋਧੀ ਤੱਤਾਂ ਨੂੰ ਚਿਤਾਵਨੀ

ਚੰਡੀਗੜ੍ਹ : ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਤੱਤਾਂ ਵਿਰੁੱਧ ਛੇੜੀ ਗਈ ਮੁਹਿੰਮ ਦੇ ਦੌਰਾਨ ਕਈ ਬਰਾਮਦਗੀਆਂ ਹੋਈਆਂ ਹਨ ਤੇ 1490 ਜਗਾਵਾਂ ਤੇ ਇਸ ਮਾਮਲੇ ਵਿੱਚ ਛਾਪੇ ਮਾਰੇ ਗਏ ਹਨ।ਇਹ ਜਾਣਕਾਰੀ ਏਡੀਜੀਪੀ ਪੰਜਾਬ ਲਾਅ ਐਂਡ ਆਰਡਰ ਅਰਪੀਤ ਸ਼ੁਕਲਾ ਨੇ ਦਿੱਤੀ ਹੈ।

ਪੰਜਾਬ ਪੁਲਿਸ ਦੇ ਆਫੀਸ਼ੀਅਲ ਅਕਾਊਂਟ ਤੋਂ ਕੀਤੇ ਗਏ ਇੱਕ ਟਵੀਟ ਵਿੱਚ ਇਹ ਵੀਡੀਓ ਸਾਂਝੀ ਕੀਤੀ ਗਈ ਹੈ,ਜਿਸ ਵਿੱਚ ਉਹਨਾਂ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇ ਪੰਜਾਬ ਪੁਲਿਸ ਵੱਲੋਂ ਮਾਰੇ ਗਏ ਹਨ,ਜਿਸ ਦੌਰਾਨ ਕੁੱਝ ਇਲੈਕਟਰੋਨਿਕ ਸਾਮਾਨ ਹੋਰ ਵੀ ਕਈ ਚੀਜਾਂ ਮਿਲੀਆਂ ਹਨ,ਜਿਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।ਉਹਨਾਂ ਕਿਹਾ ਹੈ ਕਿ ਪੰਜਾਬ ਪੁਲਿਸ ਦੀ ਇਹ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ।

ਇਸ ਤੋਂ ਇਲਾਵਾ ਏਡੀਜੀਪੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਿਛਲੇ ਕੁੱਝ ਹੀ ਸਮੇਂ ਦੇ ਦੌਰਾਨ ਪੁਲਿਸ ਵੱਲੋਂ 140 ਗੈਂਗਸਟਰ ਮੋਡਿਉਲਾਂ  ਨੂੰ ਖਤਮ ਕੀਤਾ ਗਿਆ ਹੈ ਤੇ 555 ਦੇ ਕਰੀਬ ਗੈਂਗਸਟਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।ਜਿਹਨਾਂ ਕੋਲੋਂ 510 ਹਥਿਆਰ ਤੇ 129 ਵਾਹਨ ਵੀ ਬਰਾਮਦ  ਹੋਏ ਹਨ।