Punjab

2 ਸਾਲਾਂ ਦੌਰਾਨ ਇੱਕੋ ਕੇਸ ‘ਚ ਖਹਿਰਾ ਖਿਲਾਫ ਦੂਜੀ ਵਾਰ ਕਾਰਵਾਈ ! ਸੁਪੀਰਮ ਕੋਰਟ ਤੋਂ ਰਾਹਤ ਦੇ ਬਾਅਦ SIT ਦੇ ਹੱਥ ਕੀ ਲੱਗਿਆ ?

ਬਿਉਰੋ ਰਿਪੋਰਟ : ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਿਸ ਡਰੱਗ ਮਾਮਲੇ ਵਿੱਚ ਦੂਜੀ ਵਾਰ ਗ੍ਰਿਫਤਾਰ ਕੀਤਾ ਗਿਆ ਹੈ ਉਹ ਕੇਸ 2015 ਦਾ ਹੈ । ਉਸ ਸਮੇਂ ਅਕਾਲੀ ਦਲ ਦੀ ਸਰਕਾਰ ਸੀ । ਹੈਰਾਨੀ ਦੀ ਗੱਲ ਇਹ ਹੈ ਕਿ ਖਹਿਰਾ ਦੀ ਇਸ ਕੇਸ ਵਿੱਚ ਐਂਟਰੀ ਤੋਂ ਲੈਕੇ ਦੂਜੀ ਵਾਰ ਗ੍ਰਿਫਤਾਰੀ ਤੱਕ ਉਹ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਸਨ । ਹੁਣ ਤੁਹਾਨੂੰ ਇਸ ਡਰੱਗ ਕੇਸ ਦੇ ਪਿਛਲੇ 8 ਸਾਲ ਦੌਰਾਨ ਚੱਲੇ ਕਾਨੂੰਨੀ ਅਤੇ ਸਿਆਸੀ ਦਾਅ ਪੇਚ ਬਾਰੇ ਦੱਸਦੇ ਹਾਂ ।

2015 ਵਿੱਚ 2 ਕੇਸ ਨਾਲ ਸ਼ੁਰੂਆਤ ਹੋਈ

ਮਾਰਚ 2015 ਵਿੱਚ ਜਲਾਲਾਬਾਦ ਅਤੇ ਫਾਜ਼ਿਲਕਾ ਵਿੱਚ 2 ਮਾਮਲੇ ਦਰਜ ਹੋਏ ਸਨ ।ਪਹਿਲਾਂ ਕੇਸ ਦੀ ਸਰਹੱਦ ਦੇ ਪਾਰ ਤੋਂ ਡਰੱਗ ਦੀ ਸਮਗਲਿੰਗ,ਫਾਜਿਲਕਾ ਪੁਲਿਸ ਨੇ ਇਸ ਮਾਮਲੇ ਵਿੱਚ 2 ਕਿਲੋ ਹੈਰੋਈਨ,ਸੋਨੇ ਦੇ ਬਿਸਕੁਟ,ਹਥਿਆਰ,ਗੋਲੀਆਂ ਅਤੇ ਪਾਕਿਸਤਾਨੀ ਸਿਮ ਫੜਿਆ ਸੀ। ਦੂਜਾ ਕੇਸ ਸੀ ਫੇਕ ਪਾਸਪੋਰਟ ਜੋ ਕਿ ਦਿੱਲੀ ਤੋਂ ਚੱਲ ਰਿਹਾ ਸੀ ।

2017 ਵਿੱਚ 9 ਮੁਲਜ਼ਮਾਂ ਨੂੰ ਸਜ਼ਾ ਅਤੇ ਖਹਿਰਾ ਦੀ ਐਂਟਰੀ

ਅਕਤੂਬਰ 2017 ਵਿੱਚ ਫਾਜ਼ਿਲਕਾ ਅਦਾਲਤ ਨੇ 9 ਮੁਲਜ਼ਮ ਜਿੰਨਾਂ ਗੁਰਦੇਵ ਸਿੰਘ,ਮਨਜੀਤ ਸਿੰਘ,ਹਰਬੰਸ ਸਿਘ,ਸੁਭਾਸ਼ ਚੰਦਰ ਦਾ ਨਾਂ ਸ਼ਾਮਲ ਸੀ ਦੋਸ਼ੀ ਠਹਿਰਾਇਆ ਗਿਆ । ਸਾਰੇ ਦੋਸ਼ੀਆਂ ਨੂੰ 3 ਤੋਂ 20 ਸਾਲ ਦੀ ਸਜ਼ਾ ਸੁਣਾਈ ਗਈ ਸੀ । ਇਸ ਵਿੱਚ ਮਾਰਕਿਟ ਕਮੇਟੀ ਢਿਲਵਾਂ ਦੇ ਚੇਅਰਮੈਨ ਗੁਰਦੇਵ ਸਿੰਘ ਵੀ ਸੀ ਜਿਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ । ਗੁਰਦੇਵ ਸਿੰਘ ਨੂੰ ਸੁਖਪਾਲ ਸਿੰਘ ਖਹਿਰਾ ਦਾ ਕਰੀਬੀ ਦੱਸਿਆ ਗਿਆ ਸੀ । ਦਾਅਵਾ ਕੀਤਾ ਗਿਆ ਸੀ ਕਿ ਗੁਰਦੇਵ ਸਿੰਘ ਦੇ ਨਾਲ ਖਹਿਰਾ ਨੇ 70 ਤੋਂ ਵੱਧ ਵਾਰ ਫੋਨ ‘ਤੇ ਗੱਲ ਕੀਤੀ ਹੈ ਅਤੇ ਉਹ ਹੀ ਚੋਣਾਂ ਦੌਰਾਨ ਸੁਖਪਾਲ ਸਿਘ ਖਹਿਰਾ ਨੂੰ ਫੰਡਿੰਗ ਕਰਦਾ ਸੀ । ਬਦਲੇ ਵਿੱਚ ਖਹਿਰਾ ਵੱਲੋਂ ਉਨ੍ਹਾਂ ਨੂੰ ਸ਼ੈਲਟਲ ਯਾਨੀ ਪਨਾਹ ਦਿੱਤੀ ਜਾਂਦੀ ਸੀ। ਪਰ ਖਹਿਰਾ ਦਾ ਨਾਂ ਉਸ ਵੇਲੇ ਸਾਹਮਣੇ ਜਦੋਂ 2017 ਵਿੱਚ ਡਰੱਗ ਕੇਸ ਦਾ ਟਰਾਇਲ ਖਤਮ ਹੋਣ ਵਾਲਾ ਸੀ, ਸਰਕਾਰੀ ਵਕੀਲ ਨੇ ਇੱਕ ਦਮ ਕੁਝ ਗਵਾਹ ਖੜੇ ਕਰ ਦਿੱਤੇ ਅਤੇ ਦਾਅਵਾ ਕੀਤਾ ਕਿ ਇਸ ਕੇਸ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਸ਼ਾਮਲ ਹਨ,ਉਨ੍ਹਾਂ ਦੇ ਦੋਸ਼ੀ ਗੁਰਦੇਵ ਨਾਲ ਚੰਗੇ ਰਿਸ਼ਤੇ ਸਨ। ਜਦੋਂ ਫਾਜ਼ਿਲਕਾ ਅਦਾਲਤ ਨੇ 9 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਤਾਂ ਉਸੇ ਦਿਨ ਕੋਰਟ ਨੇ ਸੁਖਪਾਲ ਸਿੰਘ ਖਹਿਰਾ ਖਿਲਾਫ ਡਰੱਗ ਕੇਸ ਵਿੱਚ ਸੰਮਨ ਜਾਰੀ ਕਰਨ ਦੇ ਨਾਲ ਗੈਰ ਜ਼ਮਾਨਤੀ ਵਾਰੰਟ ਵੀ ਕੱਢ ਦਿੱਤੇ । ਉਸ ਵੇਲੇ ਖਹਿਰਾ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਅਤੇ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿਉਂਕਿ ਉਹ ਤਤਕਾਲੀ ਕੈਪਟਨ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰ ਰਹੇ ਹਨ ਇਸੇ ਲਈ ਉਨ੍ਹਾਂ ਦਾ ਨਾਂ ਡਰੱਗ ਮਾਮਲੇ ਵਿੱਚ ਧੱਕੇ ਨਾਲ ਪਾਇਆ ਗਿਆ ਇਹ ਬਦਲਾਖੋਰੀ ਦੀ ਸਿਆਸਤ ਹੈ।

ਹਾਈਕੋਰਟ ਤੋਂ ਅੱਧੀ ਰਾਹਤ

ਸੁਖਪਾਲ ਖਹਿਰਾ ਨੇ ਫਾਜ਼ਿਲਕਾ ਕੋਰਟ ਦੇ ਸੰਮਨ ਅਤੇ ਗੈਰ ਜ਼ਮਾਨਤੀ ਵਾਰੰਟ ਦੇ ਖਿਲਾਫ 3 ਨਵੰਬਰ 2017 ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਪੀਲ ਕੀਤੀ । ਹਾਈਕੋਰਟ ਨੇ 11 ਨਵੰਬਰ 2017 ਨੂੰ ਖਹਿਰਾ ਨੂੰ ਅੱਧੀ ਰਾਹਤ ਦਿੱਤੀ,ਉਨ੍ਹਾਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਰੱਦ ਕਰ ਦਿੱਤੇ ਪਰ ਉਨ੍ਹਾਂ ਨੂੰ ਸੰਮਨ ਦੌਰਾਨ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ। ਸੁਖਪਾਲ ਸਿੰਘ ਖਹਿਰਾ ਇਸ ਦੇ ਖਿਲਾਫ ਸੁਪਰੀਮ ਕੋਰਟ ਪਹੁੰਚ ਗਏ,ਸੁਪਰੀਮ ਅਦਾਲਤ ਨੇ ਕੇਸ ‘ਤੇ ਰੋਕ ਲਗਾ ਦਿੱਤੀ । ਇਸ ਪੂਰੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਸਵਾਲ ਚੁੱਕਿਆ ਜਿਸ ਦਿਨ ਅਦਾਲਤ ਨੇ 9 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ ਉਸ ਦਿਨ ਆਖਿਰ ਕਿਵੇਂ ਖਹਿਰਾ ਦਾ ਨਾਂ ਆਇਆ ਅਤੇ ਉਸ ਨੂੰ ਸੰਮਨ ਜਾਰੀ ਕਰ ਦਿੱਤੇ ਗਏ ।

ED ਦੀ ਐਂਟਰੀ ਖਹਿਰਾ ਦੀ ਪਹਿਲੀ ਵਾਰ ਗ੍ਰਿਫਤਾਰੀ

11 ਨਵੰਬਰ 2021 ਨੂੰ ਸੁਖਪਾਲ ਸਿੰਘ ਖਹਿਰਾ ਨੂੰ ED ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਈਡੀ ਨੇ ਡਰੱਗ ਰੈਕਟ ਦੌਰਾਨ ਮਨੀ ਲੌਂਡਰਿੰਗ ਅਤੇ ਫੇਕ ਪਾਸਪੋਰਟ ਦੇ ਇਲਜ਼ਾਮਾਂ ਵਿੱਚ ਫੜ ਦੀ ਹੈ,ਫੇਕ ਪਾਸਪੋਰਟ ਦਾ ਕੇਸ ਵੀ 2015 ਵਿੱਚ ਡਰੱਗ ਮਾਮਲੇ ਨਾਲ ਜੁੜਿਆ ਹੋਇਆ ਸੀ । ਉਸ ਵੇਲੇ ਫਾਜ਼ਿਲਕਾ ਪੁਲਿਸ ਨੇ 2 FIR ਦਰਜ ਕੀਤੀਆਂ ਸਨ। ਇੱਕ ਡਰੱਗ ਅਤੇ ਦੂਜੀ ਫੇਕ ਪਾਸਪੋਰਟ ਦਾ ਮਾਮਲਾ ਸੀ। ਈਡੀ ਨੇ ਦੱਸਿਆ ਕਿ ਇਹ ਕਾਰਵਾਈ 2017 ਵਿੱਚ ਖਹਿਰਾ ਖਿਲਾਫ ਦਰਜ ਕੇਸ ਦੇ ਅਧਾਰ ‘ਤੇ ਹੋਈ ਹੈ । ਇਸ ਤੋਂ ਪਹਿਲਾਂ ਈਡੀ ਦੀ ਟੀਮ ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈਂਦੀ ਅਤੇ ਫੋਨ ਵੀ ਨਾਲ ਲੈਕੇ ਜਾਂਦੀ ਹੈ । ਤਕਰੀਬਨ 70 ਦਿਨ ਬਾਅਦ 28 ਜਨਵਰੀ ਨੂੰ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਦੀ ਹੈ ਅਤੇ ਉਹ ਪਟਿਆਲਾ ਜੇਲ੍ਹ ਤੋਂ ਬਾਹਰ ਆਉਂਦੇ ਹਨ। ਉਹ ਇਲਜ਼ਾਮ ਲਗਾਉਂਦੇ ਹਨ ਕਿ ਕਿਉਂਕਿ ਕਿਸਾਨ ਅੰਦੋਲਨ ਵਿੱਚ ਉਨ੍ਹਾਂ ਨੇ ਹਮਾਇਤ ਕੀਤੀ ਇਸ ਲਈ ਕੇਂਦਰ ਉਨ੍ਹਾਂ ਦੇ ਖਿਲਾਫ ਝੂਠੇ ਕੇਸ ਦਰਜ ਕਰ ਰਹੀ ਹੈ ।

2023 ਵਿੱਚ ਖਹਿਰਾ ਨੂੰ ਸੁਪਰੀਮ ਰਾਹਤ

ਇਸੇ ਸਾਲ 16 ਫਰਵਰੀ 2023 ਨੂੰ ਸੁਪਰੀਮ ਕੋਰਟ ਵੱਲੋ ਖਹਿਰਾ ਨੂੰ ਵੱਡੀ ਰਾਹਤ ਮਿਲ ਦੀ ਹੈ। ਡਬਲ ਬੈਂਚ ਜਸਟਿਸ ਬੀਆਰ ਗਵਈ ਅਤੇ ਵਿਕਰਮ ਨਾਥ ਫਾਜ਼ਿਲਕਾ ਅਦਾਲਤ ਵੱਲੋਂ ਜਾਰੀ ਸੰਮਨ ਆਰਡਰ ਨੂੰ ਰੱਦ ਕਰ ਦਿੰਦੀ ਹੈ । ਪਰ ਪੰਜਾਬ ਪੁਲਿਸ ਇਸੇ ਸਾਲ ਦਾਅਵਾ ਕਰਦੀ ਹੈ ਕਿ ਉਸ ਕੋਲ ਡਰੱਗ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਖਿਲਾਫ ਸਬੂਤ ਹਨ ਅਤੇ ਜਾਂਚ ਜ਼ਰੂਰੀ ਹੈ । ਫਿਰ 13 ਅਪ੍ਰੈਲ 2023 ਨੂੰ DIG ਸਵਪਨ ਸ਼ਰਮਾ ਦੀ ਅਗਵਾਈ ਵਿੱਚ ਇੱਕ SIT ਦਾ ਗਠਨ ਕਰ ਹੰਦਾ ਹੈ ਜਿਸ ਦੀ ਜਾਂਚ ਰਿਪੋਰਟ ਦੇ ਅਧਾਰ ‘ਤੇ ਜਲਾਲਾਬਾਦ ਪੁਲਿਸ ਨੇ ਸੁਖਪਾਲ ਸਿੰਘ ਖਹਿਰਾ ਦੀ ਡਰੱਗ ਮਾਮਲੇ ਵਿੱਚ ਦੂਜੀ ਵਾਰ ਗ੍ਰਿਫਤਾਰੀ ਕੀਤੀ ਹੈ ।

SIT ਆਪਣੀ ਜਾਂਚ ਵਿੱਚ ਡਰੱਗ ਮਾਮਲੇ ਦੇ ਦੋਸ਼ੀ ਗੁਰਦੇਵ ਅਤੇ ਖਹਿਰਾ ਦੇ ਵਿਚਾਲੇ ਸਬੰਧਾਂ ਨੂੰ ਉਜਾਗਰ ਕਰੇਗੀ। ਇਸ ਤੋਂ ਪਹਿਲਾਂ ਈਡੀ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 2014 ਤੋਂ ਲੈਕੇ 2020 ਤੱਕ ਸੁਖਪਾਲ ਸਿੰਘ ਖਹਿਰਾ ਨੇ 6.5 ਕਰੋੜ ਆਪਣੇ ਅਤੇ ਪਰਿਵਾਰ ‘ਤੇ ਖਰਚ ਕੀਤੇ ਜੋਕਿ ਉਨ੍ਹਾਂ ਦੀ ਆਮਦਨ ਤੋਂ ਕਾਫੀ ਜ਼ਿਆਦਾ ਸੀ । ਜਾਂਚ ਏਜੰਸੀ ਦੀ ਚਾਰਜਸ਼ੀਟ ਵਿੱਚ ਇਹ ਵੀ ਇਲਜ਼ਾਮ ਲਗਾਏ ਗਏ ਸਨ ਕਿ ਡਰੱਗ ਅਤੇ ਮਨੀ ਲੌਂਡਰਿੰਗ ਵਿੱਚ ਖਹਿਰਾ ਨਾਲ ਜੁੜੇ ਪੁੱਖਤਾ ਸਬੂਤ ਹਨ। ਇਹ ਵੀ ਇਲਜ਼ਾਮ ਸਨ ਕਿ ਖਹਿਰਾ ਅਤੇ ਉਸ ਦੇ ਪਰਿਵਾਰ ਦੇ ਐਕਾਉਂਟ ਵਿੱਚ ਪੈਸਾ ਜਮਾ ਕਰਵਾਇਆ ਗਿਆ ਸੀ ਜਿਸ ਦੇ ਬਾਰੇ ਉਹ ਜਾਣਕਾਰੀ ਦੇਣ ਵਿੱਚ ਅਸਫਲ ਰਹੇ ਸਨ। ਚਾਰਜਸ਼ੀਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਇਸੇ ਪੈਸੇ ਦੇ ਜ਼ਰੀਏ ਸੁਖਪਾਲ ਸਿੰਘ ਖਹਿਰਾ ਨੇ ਜਾਇਦਾਦਾਂ ਬਣਾਇਆ ।

ਇਸੇ ਸਾਲ ਅਪ੍ਰੈਲ ਵਿੱਚ 2015 ਦੇ ਡਰੱਗ ਮਾਮਲੇ ਵਿੱਚ ਬਣਾਈ ਗਈ SIT ਦੇ ਮੁਖੀ ਸਵਪਨ ਸ਼ਰਮਾ ਦੇ ਖਿਲਾਫ਼ ਖਹਿਰਾ ਨੇ 28 ਜੁਲਾਈ ਨੂੰ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਮੇਰੀ 72 ਸਾਲ ਦੀ ਭੈਣ ਖਿਲਾਫ ਝੂਠਾ ਕੇਸ ਦਰਜ ਕੀਤਾ ਹੈ । ਜਲੰਧਰ ਰੇਂਜ ਦੇ DIG ਸਵਪਨ ਸ਼ਰਮਾ ਉਨ੍ਹਾਂ ਨੂੰ ਟਾਰਚਰ ਕਰ ਰਹੇ ਹਨ।