ਬਿਊਰੋ ਰਿਪੋਰਟ : ਹਰਿਆਣਾ ਤੋਂ ਬਾਅਦ ਸੌਦਾ ਸਾਧ ਹੁਣ ਪੰਜਾਬ ਵਿੱਚ ਵੀ 29 ਜਨਵਰੀ ਨੂੰ ਆਪਣਾ ਪ੍ਰੋਗਰਾਮ ਕਰਨ ਜਾ ਰਿਹਾ ਹੈ । ਇਹ ਆਨਲਾਈ ਸਮਾਗਮ ਰਾਮ ਰਹੀਮ ਮਾਲਵੇ ਦੇ ਆਪਣੇ ਸਭ ਤੋਂ ਵੱਡੇ ਡੇਰੇ ਸਲਾਬਤਪੁਰਾ ਵਿੱਚ ਕਰਨ ਜਾ ਰਿਹਾ ਹੈ । ਜਿਸ ਨੂੰ ਲੈਕੇ ਕਾਂਗਰਸ,ਅਕਾਲੀ ਦਲ ਅਤੇ SGPC ਨੇ ਸਰਕਾਰ ਨੂੰ ਵੱਡੀ ਚਿਤਾਵਨੀ ਦਿੱਤੀ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਾਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੌਦਾ ਸਾਧ ਮਾਹੌਲ ਖਰਾਬ ਕਰਨਾ ਚਾਉਂਦਾ ਹੈ ਇਸ ਲਈ ਸਰਕਾਰ ਫੌਰਨ ਕਰਫਿਊ ਲੱਗਾ ਕੇ ਇਸ ਦੇ ਸਮਾਗਮ ਨੂੰ ਰੋਕੇ। ਇੰਟਰਨੈੱਟ ਸੇਵਾਵਾਂ ਨੂੰ ਬੰਦ ਕੀਤੀਆਂ ਜਾਣ ਤਾਂਕੀ ਆਨਲਾਈਨ ਸਮਾਗਮ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਬਲਾਤਕਾਰੀ ਬਾਬੇ ਨੂੰ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਉਧਰ ਅਕਾਲੀ ਦਲ ਨੇ ਇਸ ਦੇ ਲਈ ਤਿੰਨ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ ਹੈ । ਜਦਕਿ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕੀ ਸਮਾਗਮ ਦੌਰਾਨ ਜੇਕਰ ਮਾਹੌਲ ਖਰਾਬ ਹੋਇਆ ਤਾਂ ਇਸ ਦੇ ਲਈ ਹਰਿਆਣਾ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ । ਉਧਰ ਆਮ ਆਦਮੀ ਪਾਰਟੀ ਨੇ ਕਿਹਾ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦਿੱਤਾ ਜਾਵੇਗਾ ਬੀਜੇਪੀ ਗੰਦੀ ਸਿਆਸਤ ਕਰ ਰਹੀ ਹੈ।
ਤਿੰਨ ਸਰਕਾਰਾਂ ਜ਼ਿੰਮੇਵਾਰ
ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਰਾਮ ਰਹੀਮ ਬਠਿੰਡਾ ਵਿੱਚ ਸਮਾਗਮ ਕਰਕੇ ਮਹੌਲ ਖ਼ਰਾਬ ਕਰਨਾ ਚਾਉਂਦਾ ਹੈ । ਇਸ ਦੇ ਲਈ ਸਿੱਧੇ ਤੌਰ ‘ਤੇ ਕੇਂਦਰ,ਹਰਿਆਣਾ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ । ਉਨ੍ਹਾਂ ਕਿਹਾ ਜਿਸ ਤਰ੍ਹਾਂ ਨਾਲ ਸੌਦਾ ਸਾਧ ਨੂੰ ਲੈਕੇ ਸਰਕਾਰ ਨਰਮੀ ਵਿਖਾ ਰਹੀ ਹੈ ਉਹ ਬਹੁਤ ਹੀ ਖਤਰਨਾਕ ਹੈ । ਚੀਮਾ ਨੇ ਕਿਹਾ ਅਜਿਹਾ ਕਰਕੇ ਸਰਕਾਰ ਸਿੱਧੇ-ਸਿੱਧੇ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇ ਰਹੀ ਹੈ। ਉਨ੍ਹਾਂ ਕਿਹਾ ਜਿਹੜਾ ਸ਼ਖਸ ਕਤਲ ਅਤੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਹੈ ਉਸ ਨੂੰ ਇਨ੍ਹੀ ਜਲਦੀ-ਜਲਦੀ ਪੈਰੋਲ ਕਿਵੇਂ ਦਿੱਤੀ ਜਾ ਸਕਦੀ ਹੈ । ਉਧਰ ਬੀਜੇਪੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਰਾਮ ਰਹੀਮ ਨੂੰ ਕਾਨੂੰਨ ਦੇ ਮੁਤਾਬਿਕ ਹੀ ਜ਼ਮਾਨਤ ਦਿੱਤੀ ਗਈ ਹੈ। ਅਕਾਲੀ ਦਲ ਅਤੇ ਕਾਂਗਰਸ ਬੇਵਜ੍ਹਾ ਇਸ ‘ਤੇ ਸਿਆਸਤ ਕਰ ਰਿਹਾ ਹੈ।
SGPC ਦੇ ਪ੍ਰਧਾਨ ਦੀ ਚਿਤਾਵਨੀ
ਰਾਮ ਰਹੀਮ ਦੇ ਬਠਿੰਡਾ ਵਿੱਚ ਸਲਾਬਤਪੁਰ ਸਮਾਗਮ ਨੂੰ ਲੈਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਖਤ ਇਤਰਾਜ਼ ਜਤਾਇਆ ਹੈ । ਉਨ੍ਹਾਂ ਨੇ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਸਰਕਾਰ ਦੋਵਾਂ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪੈਰੋਲ ‘ਤੇ ਬਾਹਰ ਆਉਂਦਾ ਹੈ ਤਾਂ ਉਸ ਦੇ ਲਈ ਕੁਝ ਲਿਮਿਟੇਸ਼ਨ ਹੁੰਦੀਆਂ ਹਨ ਕੀ ਸੌਦਾ ਸਾਧ ਦੇ ਲਈ ਕੋਈ ਹੱਦਬੰਦੀ ਨਹੀਂ ਹੈ । ਉਹ ਬਾਹਰ ਆਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ । ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੀ ਉਹ ਰਾਮ ਰਹੀਮ ਦੀ ਪੰਜਾਬ ਵਿੱਚ ਹੋਣ ਵਾਲੀ ਗਤੀਵਿਦਿਆਂ ‘ਤੇ ਲਗਾਮ ਲਗਾਉਣ ਕਿਉਂਕਿ ਜੇਕਰ ਪਹਿਲਾਂ ਵਾਂਗ ਲੋਕਾਂ ਦੀਆਂ ਭਾਵਨਾਵਾਂ ਭੜਕੀਆਂ ਦਾ ਇਸ ਦਾ ਅੰਜਾਮ ਖਤਰਨਾਕ ਹੋ ਸਕਦਾ ਹੈ । ਧਾਮੀ ਨੇ ਦੱਸਿਆ ਕੀ SGPC ਦੀ ਕਾਨੂੰਨੀ ਟੀਮ ਰਾਮ ਰਹੀਮ ਨੂੰ ਮਿਲਣ ਵਾਲੀ ਪੈਰੋਲ ਦੇ ਖਿਲਾਫ ਹਾਈਕੋਰਟ ਜਾਵੇਗੀ ।