Punjab

ਸੁਖਜਿੰਦਰ ਰੰਧਾਵਾ ਨੇ ਮੁੱਖ ਮੰਤਰੀ ‘ਤੇ ਕੱਸਿਆ ਤੰਜ, ਕਿਹਾ ਸੋਹਣਾ ਘਰ ਲੈ ਲੈਣ ਨਾਲ ਸਰਕਾਰ ਜਲੰਧਰੋਂ ਨਹੀਂ ਚੱਲਦੀ

ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਪੱਛਮੀ ਦੀ ਹੋ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਜਲੰਧਰ ਵਿੱਚ ਕਿਰਾਏ ਉੱਤੇ ਘਰ ਲਿਆ ਸੀ। ਇਸ ਉੱਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਤੰਜ ਕੱਸਿਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਮਾਨ ਸਾਹਿਬ ਜਲੰਧਰ ਵਿੱਚ ਸੋਹਣਾ ਘਰ ਲੈ ਲੈਣ ਨਾਲ ਸਰਕਾਰ ਇੱਥੋਂ ਨਹੀਂ ਚੱਲ ਸਕਦੀ ਤੇ ਨਾ ਹੀ ਚੋਣ ਜਿੱਤੀ ਜਾ ਸਕਦੀ ਹੈ, ਸਿਆਣੇ ਕਹਿੰਦੇ ਨੇ ਕਿ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ ਜਿੰਨੀ ਦੇਰ ਮੂੰਹ ਵਿੱਚ ਨਾ ਪਾਈ ਜਾਵੇ, ਇਸੇ ਤਰ੍ਹਾ ਗੱਲਾਂ ਕਰਨ ਨਾਲ ਤੇ ਘਰ ਲੈ ਲੈਣ ਨਾਲ ਕਦੇ ਸਰਕਾਰਾਂ ਨਹੀਂ ਚੱਲਦੀਆਂ, ਪੰਜਾਬ ਦੇ ਲੋਕਾਂ ਨੂੰ ਆਪਣੀ 27 ਮਹੀਨਿਆਂ ਦੀ ਕਾਰਗੁਜ਼ਾਰੀ ਵਿਖਾਓ ਤੇ ਫਿਰ ਵੋਟਾਂ ਮੰਗਿਓ, ਹੁਣ ਲੋਕ ਸਿਆਣੇ ਹਨ।

ਦੱਸ ਦੇਈਏ ਕਿ ਜਲੰਧਰ ਪੱਛਮੀ ਸੀਟ ਸ਼ੀਤਲ ਅਗੁੰਰਾਲ ਦੇ ਅਸਤੀਫੇ ਕਾਰਨ ਖਾਲੀ ਹੋਈ ਸੀ, ਇਸ ਨੂੰ ਲੈ ਕੇ ਹੁਣ 10 ਜੁਲਾਈ ਨੂੰ ਵੋਟਿੰਗ ਹੋ ਰਹੀ ਹੈ। ਇਸ ਦਾ ਨਤੀਜਾ 13 ਜੁਲਾਈ ਨੂੰ ਆਵੇਗਾ।

ਇਹ ਵੀ ਪੜ੍ਹੋ –  ਬੀਬੀ ਜਗੀਰ ਕੌਰ ਦਾ ਸੁਖਬੀਰ ਬਾਦਲ ਨੂੰ ਜਵਾਬ! “ਅਕਾਲੀ ਦਲ ਦੇ ਮੈਂਬਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ”