Punjab

ਸੂਫੀ ਗਾਇਕਾ ਜੋਤੀ ਨੂਰਾਂ ਮੁੜ ਵਿਵਾਦਾਂ ‘ਚ !

ਬਿਊਰੋ ਰਿਪੋਰਟ : ਸੂਫੀ ਗਾਇਕ ਜੋਤੀ ਨੂਰਾਂ ਆਪਣੇ ਪਤੀ ਦੇ ਨਾਲ ਮਨ ਮੁਟਾਵ ਤੋਂ ਬਾਅਦ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਆ ਗਈ ਹੈ । ਜਲੰਧਰ ਦੇ ਨਕੋਦਰ ਹੋਟਲ ਵਿੱਚ ਉਨ੍ਹਾਂ ਦੇ ਸਾਥੀਆਂ ਨੇ ਫੋਟੋ ਖਿਚਵਾਉਣ ਆਏ ਫੈਨਸ ‘ਤੇ ਨਸ਼ੇ ਦੀ ਹਾਲਤ ਵਿੱਚ ਤਲਵਾਰਾਂ ਨਾਲ ਹਮਲਾ ਕਰ ਦਿੱਤਾ । ਪੂਰੀ ਘਟਨਾ ਇੱਕ ਪੈਟਰੋਲ ਪੰਪ ਦੇ CCTV ਕੈਮਰੇ ਵਿੱਚ ਕੈਦ ਹੋਈ ਹੈ। ਹਮਲੇ ਵਿੱਚ ਜਖ਼ਮੀ ਵਿਅਕਤੀ ਦੀ ਪਛਾਣ ਸਚਿਨ ਬੱਗਾ ਦੇ ਰੂਪ ਵਿੱਚ ਹੋਈ ਹੈ, ਉਸ ਦੇ ਖੱਬੇ ਹੱਥ ਵਿੱਚ ਸੱਟ ਲੱਗੀ ਹੈ। ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਦੇ ਬਾਅਦ ਉਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ।

ਜਖ਼ਮੀ ਦਾ ਇਲਜ਼ਾਮ- ਜੋਤੀ ਦੇ ਸਾਥੀਆਂ ਨੇ ਬਤਮੀਜੀ ਕੀਤੀ।

ਸਚਿਨ ਬੱਗਾ ਨੇ ਕਿਹਾ ਕਿ ਉਹ ਪਰਿਵਾਰ ਦੇ ਨਾਲ ਮੁਹਾਲੀ ਤੋਂ ਆ ਰਹੇ ਸੀ, ਰਸਤੇ ਵਿੱਚ ਨਕੋਦਰ ਰੋਡ ‘ਤੇ ਖਾਣਾ ਖਾਣ ਦੇ ਲਈ ਇਸ ਰੈਸਟੋਰੈਂਟ ਵਿੱਚ ਰੁਕੇ, ਉੱਥੇ ਜੋਤੀ ਨੂਰਾਂ ਵੀ ਆਪਣੇ ਸਾਥੀਆਂ ਦੇ ਨਾਲ ਆਈ ਸੀ। ਉਨ੍ਹਾਂ ਨੇ ਜੋਤੀ ਨੂੰ ਫੋਟੋ ਦੇ ਲਈ ਕਿਹਾ, ਉਹ ਫੋਟੋ ਖਿਚਵਾ ਰਹੇ ਸੀ ਤਾਂ ਜੋਤੀ ਦੀ ਟੀਮ ਦੇ ਮੈਂਬਰਾਂ ਨੇ ਉਨ੍ਹਾਂ ਦੇ ਨਾਲ ਮਾੜਾ ਵਤੀਰਾ ਕਰਨਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦੇ ਸਾਥੀਆਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ,ਤਲਵਾਰ ਕੱਢ ਕੇ ਵਾਰ ਕੀਤਾ, ਉਨ੍ਹਾਂ ਨੂੰ ਰੈਸਟੋਰੈਂਟ ਤੋਂ ਬਾਹਰ ਕੱਢ ਦਿੱਤਾ । ਬੱਗਾ ਨੇ ਕਿਹਾ ਕਿ ਜੋਤੀ ਜੋਤੀ ਨੂਰਾਂ ਨਸ਼ੇ ਦੀ ਹਾਲਤ ਵਿੱਚ ਸੀ । ਬੱਗਾ ਨੇ ਕਿਹਾ ਉਸ ਦੇ ਸਾਥੀਆਂ ਨੇ ਜਦੋਂ ਹੱਥ ਚੁੱਕਿਆ ਤਾਂ ਉਸ ਦੇ ਬਾਅਦ ਜੋਤੀ ਨੂੰਰਾ ਨੇ ਉਨ੍ਹਾਂ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ।

ਫੁਟੇਜ ਦੇ ਆਧਾਰ ‘ਤੇ ਪਛਾਣ ਕਰ ਰਹੀ ਹੈ ਪੁਲਿਸ

ਪੁਲਿਸ ਥਾਣਾ ਡਿਵੀਜਨ ਨੰਬਰ 4 ਦੇ ASI ਹੀਰਾ ਲਾਲ ਨੇ ਦੱਸਿਆ ਕਿ ਉਹ ਨਾਈਟ ਡਿਊਟੀ ‘ਤੇ ਸੀ । ਉਨ੍ਹਾਂ ਨੂੰ ਮੈਸੇਜ ਆਇਆ ਕਿ ਨਕੋਦਰ ਰੋਡ ‘ਤੇ ਕੋਈ ਦੁਰਘਟਨਾ ਹੋਈ ਹੈ,ਜਦੋਂ ਮੌਕੇ ‘ਤੇ ਪਹੁੰਚੇ ਤਾਂ ਮਾਮਲਾ ਝਗੜੇ ਦਾ ਨਿਕਲਿਆ। ਜਖ਼ਮੀ ਸਚਿਨ ਬੱਗਾ ਨੂੰ ਫੌਰਨ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ, ਬਾਅਦ ਵਿੱਚੋ CCTV ਫੁਟੇਜ ਕੱਢਵਾਈ ਗਈ,ਮੁਲਜ਼ਮਾਂ ਦੀ ਪਛਾਣ ਕੀਤੀ ਗਈ ।