Punjab

AAP ਵਿਧਾਇਕ ਨੂੰ ਲੈਕੇ ਮਾੜੀ ਖ਼ਬਰ ! ਵਿਧਾਇਕ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ

ਬਿਊਰੋ ਰਿਪੋਰਟ : ਚੰਡੀਗੜ੍ਹ- ਜਲੰਧਰ ਕੌਮੀ ਸ਼ਾਹਰਾਹ ਨਵਾਂ ਸ਼ਹਿਰ ਦੇ ਲੰਗੜੋਆ ਬਾਈਪਾਸ ਦੇ ਕੋਲ ਆਪ ਦੇ ਵਿਧਾਇਕ ਦਲਬੀਰ ਸਿੰਘ ਟੌੰਗ ਦੀ ਕਾਰ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋ ਗਈ । ਹਾਦਸਾ ਇਨ੍ਹਾਂ ਭਿਆਨਕ ਸੀ ਕਿ ਇਸ ਵਿੱਚ 1 ਬਜ਼ੁਰਗ ਦੀ ਮੌਤ ਹੋ ਗਈ ਹੈ, ਹਾਦਸੇ ਵਿੱਚ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਬੁਰੀ ਤਰ੍ਹਾਂ ਜਖ਼ਮੀ ਹੋਏ ਹਨ, ਉਨ੍ਹਾਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਵਿਧਾਇਕ ਦੀ ਫਾਰਚੂਨਰ ਕਾਰ ਸਵਿਫਟ ਕਾਰ ਨਾਲ ਟਕਰਾਈ।

ਵਿਧਾਇਕ ਦਲਬੀਰ ਸਿੰਘ ਟੌਂਗ ਆਪਣੀ ਫਾਰਚੂਨਰ ਕਾਰ (PB02EJ-0039) ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ । ਲੰਗੜੋਆ ਬਾਈਪਾਸ ਦੇ ਕੋਲ ਹਾਦਸਾ ਹੋਇਆ । ਸਵਿਫਟ ਕਾਰ ਵਿੱਚ ਸਵਾਰ ਬਜ਼ੁਰਗ ਦਰਸ਼ਨ ਸਿੰਘ ਮਜਾਰੀ ਦੀ ਮੌਤ ਹੋ ਗਈ ਜਦਕਿ ਡਰਾਈਵਰ ਬਲਵੀਰ ਸਿੰਘ ਧਮਾਈ ਜ਼ਖਮੀ ਹੋਏ। ਇਸ ਦੌਰਾਨ ਵਿਧਾਇਕ ਦੀ ਗੱਡੀ ਵਿੱਚ ਸਵਾਰ ਉਨ੍ਹਾਂ ਦੇ ਪਰਸਨਲ ਸਟਾਫ ਦੇ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ । ਪੀਏ ਸਰਵਿੰਦਰ ਨੇ ਦੱਸਿਆ ਕਿ ਵਿਧਾਇਕ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲ ਦੇ ਹੀ ਮੌਕੇ ‘ਤੇ ਪੁਲਿਸ ਪਹੁੰਚ ਗਈ ਹੈ ਅਤੇ ਦੋਵਾਂ ਦੀ ਗੱਡੀ ਨੂੰ ਖੇਤਾਂ ਤੋਂ ਬਾਹਰ ਕੱਢਿਆ ਗਿਆ ਹੈ ।