‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ 12 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮਾਰਟ ਫੋਨ ਵੰਡਣ ਵਾਲੇ ਵਾਅਦੇ ਨੂੰ ਪੂਰਾ ਕਰਨ ਜਾ ਰਹੀ ਹੈ, ਹਾਲਾਕਿ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਲਾਵਾ ਕੰਪਨੀ ਦੇ ਸਮਾਰਟ ਫੋਨ ਦੀ ਝਲਕ ਇੱਕ ਦੋ ਦਿਨ ਪਹਿਲਾਂ ਹੀ ਸ਼ੋਸਲ ਮੀਡੀਆਂ ‘ਤੇ ਦਿਖਾਈ ਦੇ ਰਹੀ ਸੀ, ਜਿਸ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਪੱਕੀ ਫੋਟੋ ਚਿਪਕਾਈ ਹੋਈ ਹੈ ਅਤੇ ਅੰਗਰੇਜੀ ਵਿੱਚ ‘ਕੈਪਟਨ ਸਮਾਰਟ ਕਨੈਕਟ’ ਵੀ ਲਿਖਿਆ ਹੋਇਆ ਹੈ।
ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਰਟ ਫੋਨਾਂ ਸਬੰਧੀ ਟਵੀਟ ਕਰਕੇ ਖੁਦ ਜਾਣਕਾਰੀ ਦਿੱਤੀ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਅਸੀਂ 12 ਅਗਸਤ ਅੰਤਰਰਾਸ਼ਟਰੀ ਨੌਜਵਾਨ ਦਿਵਸ ਮੌਕੇ 1.73 ਲੱਖ ਸਮਾਰਟ ਫੋਨ ਵੰਡਣ ਦੇ ਪਹਿਲੇ ਪੜਾਅ ਸ਼ੁਰੂਆਤ ਸਰਕਾਰੀ ਸਕੂਲ ਵਿੱਚ ਪੜ੍ਹ ਰਹੇ ਬਾਰਵੀਆਂ ਜਮਾਤ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਤੋਂ ਸ਼ੁਰੂ ਕਰਾਂਗੇ, ਇਹ ਫੋਨ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਿੱਚ ਸਹਾਇਤਾ ਕਰਨਗੇ।
ਪਰ ਪੰਜਾਬ ਦੇ ਵਿਦਿਆਰਥੀਆਂ ਨੂੰ ਅਸਲ ਯਕੀਨ ਤਾਂ ਉਦੋਂ ਹੀ ਹੋਵੇਗਾ ਜਦੋ ਇਹ ਸਮਾਰਟ ਫੋਨ ਵਿਦਿਆਰਥੀਆਂ ਦੇ ਹੱਥਾਂ ਵਿੱਚ ਆ ਜਾਣਗੇ।