India

STF ਹਰਿਆਣਾ ਨੇ ਲਾਰੇਂਸ ਬਿਸ਼ਨੋਈ ਗੈਂ ਗ ਦੇ ਪੰਜ ਮੈਂਬਰਾਂ ਨੂੰ ਕੀਤਾ ਗ੍ਰਿਫ ਤਾਰ

‘ਦ ਖ਼ਾਲਸ ਬਿਊਰੋ : ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਬਹਾਦਰਗੜ੍ਹ ਦੀ ਵਿਸ਼ੇਸ਼ ਟੀਮ ਨੇ ਗੈਂ ਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਗੈਂ ਗਸਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਵਿੱਚ ਪੰਜਾਬੀ ਗਾਇਕ ਮੂਸੇਵਾਲਾ ਕ  ਤ ਲ ਕਾਂਡ ਵਿੱਚ ਗ੍ਰਿਫ਼ਤਾ ਰ ਕੀਤੇ ਗਏ ਟੀਨੂੰ ਭਿਵਾਨੀ ਦਾ ਛੋਟਾ ਭਰਾ ਅਤੇ ਦੱਖਣੀ ਹਰਿਆਣਾ ਵਿੱਚ ਬਿਸ਼ਨੋਈ ਗੈਂ ਗ ਦੇ ਨ ਸ਼ੇ ਦੇ ਕਾਰੋਬਾਰ ਨੂੰ ਸੰਭਾਲ ਰਿਹਾ ਚਿਰਾਗ ਤੋਂ ਇਲਾਵਾ ਦੇਸ਼ ਦਾ ਮਸ਼ਹੂਰ ਕਾਰ ਚੋਰ ਮਨੋਜ ਬੱਕਰਵਾਲਾ ਵੀ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ

ਪ੍ਰਕਾਸ਼ ਬਾੜਮੇਰ ਵਾਸੀ ਬਾੜਮੇਰ, ਅਮਿਤ ਵਾਸੀ ਪਿੰਜੌਰ ਅਤੇ ਸੰਜੇ ਸੀਟ ਕਵਰ ਵਾਲਾ ਨਿਵਾਸੀ ਜ਼ੀਰਕਪੁਰ ਸ਼ਾਮਲ ਹੈ। ਸਾਰੇ ਬਦਮਾਸ਼ ਲਾਰੈਂਸ ਬਿਸ਼ਨੋਈ ਗੈਂਗ ਦੇ ਸਰਗਰਮ ਮੈਂਬਰ ਹਨ, ਜੋ ਗੈਂਗ ਨੂੰ ਹਥਿਆਰਾਂ ਤੋਂ ਇਲਾਵਾ ਲਗਜ਼ਰੀ ਗੱਡੀਆਂ ਸਪਲਾਈ ਕਰਦੇ ਹਨ। ਦਿੱਲੀ ਤੋਂ ਹਰਿਆਣਾ ਅਤੇ ਪੰਜਾਬ ਤੱਕ ਡਰੱਗਜ਼ ਸਪਲਾਈ ਕਰਦੇ ਹਨ ਅਤੇ ਗਿਰੋਹ ਲਈ ਪੈਸੇ ਵਸੂਲਦੇ ਹਨ।

ਬਦਮਾਸ਼ਾਂ ਨੂੰ ਅੱਜ ਇੱਕ ਗੁਪਤ ਸੂਚਨਾ ‘ਤੇ ਤੇਜ਼ੀ ਨਾਲ ਕੰਮ ਕਰਦੇ ਹੋਏ ਐਸਟੀਐਫ ਬਹਾਦਰਗੜ੍ਹ ਦੇ ਇੰਚਾਰਜ ਇੰਸਪੈਕਟਰ ਵਿਵੇਕ ਮਲਿਕ ਦੀ ਟੀਮ ਨੇ ਬਹਾਦਰਗੜ੍ਹ ਬਾਈਪਾਸ ਇਲਾਕੇ ਤੋਂ ਕਾਬੂ ਕੀਤਾ ਹੈ।