The Khalas Tv Blog Punjab ਇਸ ਸਾਲ ਕਿਸਾਨਾਂ ਨੇ ਘੱਟ ਪਰਾਲੀ ਸਾੜੀ , ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦਾ ਦਾਅਵਾ
Punjab

ਇਸ ਸਾਲ ਕਿਸਾਨਾਂ ਨੇ ਘੱਟ ਪਰਾਲੀ ਸਾੜੀ , ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦਾ ਦਾਅਵਾ

Statement of Agriculture Minister Kuldeep Dhaliwal: With the help of machines, farmers burned less stubble

ਇਸ ਸਾਲ ਕਿਸਾਨਾਂ ਨੇ ਘੱਟ ਪਰਾਲੀ ਸਾੜੀ , ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦਾ ਦਾਅਵਾ

ਪੰਜਾਬ ਵਿੱਚ ਪਰਾਲੀ ਸਾੜਨਾ ਵੱਡੀ ਸਮੱਸਿਆ ਹੈ ਅਤੇ ਹਰ ਵਾਰ ਦਿੱਲੀ-ਐਨਸੀਆਰ ਵਿੱਚ ਖ਼ਰਾਬ ਹੋਈ ਹਵਾ ਦੀ ਗੁਣਵੱਤਾ ਲਈ ਪੰਜਾਬ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ, ਪਰ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਸਾੜਨ ਦੇ ਘੱਟ ਮਾਮਲੇ ਸਾਹਮਣੇ ਆਏ ਹਨ ਜਿਸ ਨੂੰ ਲੈ ਕੇ ਖੇਤੀ ਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਹੈ।

ਮੰਤਰੀ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਇਸ ਵਾਰ ਪਰਾਲੀ ਘੱਟ ਸੜੀ ਹੈ ਪਰ ਘੱਟ ਸੜੀ ਪਰਾਲੀ ਦਾ ਅੰਕੜਾ ਦੀ 50 ਹਜ਼ਾਰ ਦੇ ਕਰੀਬ ਹੈ ਅਤੇ ਮਾਹਰਾਂ ਦਾ ਅੰਦਾਜ ਹੈ ਕਿ ਇਹ ਅੰਕੜਾ 55 ਹਜ਼ਾਰ ਤੱਕ ਜਾਵੇਗਾ।

ਧਾਲੀਵਾਲ ਨੇ ਕਿਹਾ ਕਿ ਪਰਾਲੀ ਕਈ ਸਾਲ ਪੁਰਾਣੀ ਅਤੇ ਵੱਡੀ ਸਮੱਸਿਆ ਹੈ ਪਰ ਮੈਨੂੰ ਖੁਸ਼ੀ ਹੈ ਕਿ ਕਿਸਾਨ ਭਰਾਵਾਂ ਨੇ ਮੇਰੀ ਬੇਨਤੀ ਮੰਨ ਲਈ ਹੈ। ਇਸ ਵਾਰ ਸਰਕਾਰ ਵੱਲੋਂ ਦਿੱਤੀਆਂ ਮਸ਼ੀਨਾਂ ਦੀ ਮਦਦ ਨਾਲ ਘੱਟ ਪਰਾਲੀ ਸਾੜੀ ਗਈ ਅਤੇ ਅਗਲੇ ਸਾਲ ਅਸੀਂ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ।

ਜੇ ਪਿਛਲ੍ਹੇ ਵਰ੍ਹੇ ਦੀ ਗੱਲ ਕੀਤੀ ਜਾਵੇ ਤਾਂ 20 ਨਵੰਬਰ ਨੂੰ 283 ਮਾਮਲੇ ਸਾਹਮਣੇ ਆਏ ਸੀ ਜਦੋਂ ਕਿ ਲੰਘੇ ਕੱਲ੍ਹ ਇਹ ਮਾਮਲੇ 368 ਸਨ। ਹਾਲਾਂਕਿ 2020 ਵਿੱਚ 15 ਸਤੰਬਰ ਤੋਂ 20 ਨਵੰਬਰ ਤੱਕ 75,986 ਕੇਸ ਸਾਮਹਣੇ ਆਏ ਸੀ ਤੇ ਉਸ ਤੋਂ ਅਗਲੇ ਸਾਲ ਯਾਨਿ ਕਿ 2021 ਵਿੱਚ ਇਨ੍ਹਾਂ ਦਿਨਾਂ ਵਿੱਚ 70,711 ਕੇਸ ਦਰਜ ਕੀਤੇ ਗਏ ਸੀ।

ਜੇ ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ 49,283 ਕੇਸ ਦਰਜ ਕੀਤੇ ਗਏ ਹਨ, ਜੋ ਕਿ ਕਿਤੇ ਨਾ ਕਿਤੇ ਪਿਛਲੇ ਵਰ੍ਹਿਆਂ ਨਾਲੋਂ ਚੰਗੀ ਖ਼ਬਰ ਹੈ। ਸਰਕਾਰੀ ਅਧਿਕਾਰੀਆਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਸਮੱਸਿਆ ਬਿਲਕੁਲ ਖ਼ਤਮ ਹੋ ਜਾਵੇਗੀ।

ਇਸ ਸਾਲ ਸੂਬੇ ‘ਚ ਪਰਾਲੀ ਸਾੜਨ ਦੇ ਮਾਮਲਿਆਂ ‘ਚ ਕਮੀ ਲਿਆਉਣ ਲਈ ਜਾਗਰੂਕਤਾ ਅਤੇ ਪਲਾਨਿੰਗ ਨੇ ਅਹਿਮ ਭੂਮਿਕਾ ਨਿਭਾਈ ਹੈ ਜਿਸ ਦਾ ਇਹ ਸਿੱਟਾ ਨਿੱਕਲਿਆ ਹੈ ਕਿ ਇਸ ਸਾਲ ਕਿਸਾਨਾਂ ਨੇ ਪਹਿਲਾਂ ਤੋਂ ਘੱਟ ਪਰਾਲੀ ਨੂੰ ਅੱਗ ਲਗਾ ਕੇ ਸਾੜਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਪਰਾਲੀ ਨੂੰ ‘ਪਰਾਲੀ ਧਨ’ ‘ਚ ਤਬਦੀਲ ਕਰਨ ਦੇ ਕਈ ਕਾਰਗਾਰ ਕਦਮ ਵੀ ਚੁੱਕੇ ਗਏ ਹਨ। ਇਨ੍ਹਾਂ ‘ਚ ਪਰਾਲੀ ਤੋਂ ਈਂਧਣ ਬਣਾਉਣਾ ਅਤੇ ਕੇਰਲ ਨੂੰ ਪਰਾਲੀ ਨਿਰਯਾਦ ਕਰਨਾ ਮੁੱਖ ਹੈ।ਪੰਜਾਬ ਸਰਕਾਰ ਦੀ ਇਸ ਮੁਹਿਮ ਦਾ ਅਸਰ ਵੀ ਨਜ਼ਰ ਆਇਆ ਹੈ।

 

 

 

Exit mobile version