‘ਦ ਖ਼ਾਲਸ ਬਿਊਰੋ :ਸ਼੍ਰੀਲੰਕਾ ਦੇ ਵਿੱਤ ਮੰਤਰੀ ਬਾਸਿਲ ਰਾਜਪਕਸ਼ਾ ਦੇ ਇਸ ਹਫਤੇ ਭਾਰਤ ਦਾ ਦੌਰਾ ਕਰਨ ਦਾ ਸੰਭਾਵਨਾ ਹੈ।ਆਪਣੇ ਇਸ ਦੌਰੇ ਦੌਰਾਨ ਉਹ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਨਗੇ। ਉਹਨਾਂ ਵੱਲੋਂ 1 ਬਿਲੀਅਨ ਡਾਲਰ ਦੇ ਕਰਜ਼ੇ ‘ਤੇ ਵੀ ਚਰਚੀ ਕੀਤੀ ਜਾ ਸਕਦੀ ਹੈ,ਜਿਸ ਬਾਰੇ ਭਾਰਤ ਸਰਕਾਰ ਨੇ ਹਾਮੀ ਭਰੀ ਸੀ।ਇਸ ਤੋਂ ਇਲਾਵਾ ਫੰਡਾਂ ਦੀ ਵਰਤੋਂ ਬਾਰੇ ਵੀ ਰੋਡ ਮੈਪ ਵੀ ਸਾਂਝਾ ਕੀਤਾ ਜਾਵੇਗਾ।