Punjab

“ਆਪ ਦੀ ਕਮਾਂਡ ਵੀ ਦਿੱਲੀ ਰਹਿਣੀ ਹੈ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਮੈਂ ਬਹੁਤਾ ਵਿਰੋਧੀ ਧਿਰ ਵਿੱਚ ਹੀ ਰਿਹਾ ਹਾਂ, ਭਾਵੇਂ ਬਾਦਲਾਂ ਨਾਲ ਲੜਾਈ ਹੋਵੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਨਾਲ ਹੋਵੇ। ਅਸੀਂ ਸੱਤਾ ਪੱਖ ਵਿੱਚ ਥੋੜਾ ਰਹੇ ਹਾਂ। ਹੁਣ ਜੋ ਨਵੀਂ ਸਰਕਾਰ ਬਣੀ ਹੈ, ਇਹਦੇ ਖਿਲਾਫ਼ ਵੀ ਮਜ਼ਬੂਤ ਵਿਰੋਧੀ ਧਿਰ ਹੋਣੀ ਚਾਹੀਦੀ ਹੈ। ਜੇ ਤੇ ਸੋਚ ਚੰਗੀ ਹੋਵੇਗੀ ਤਾਂ ਸਾਰਾ ਕੁੱਝ ਚੰਗਾ ਹੋਵੇਗਾ, ਅਸੀਂ ਇਨ੍ਹਾਂ ਨੂੰ ਇੱਕ ਸਾਲ ਦਾ ਸਮਾਂ ਦਿੰਦੇ ਹਾਂ। ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾ ਕਦੇ ਦੋਸਤੀ ਸੀ, ਨਾ ਹੈ ਅਤੇ ਨਾ ਹੀ ਹੋਵੇਗੀ। ਉਨ੍ਹਾਂ ਨੇ ਨਵੀਂ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਪੰਜਾਬ ਦੀ ਆਰਥਿਕ ਸਥਿਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਦੇ ਸਿਰ ਸਾਢੇ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ। ਸੁਪਨੇ ਤਾਂ ਸੁਹਾਵਣੇ ਦਿਖਾਏ ਹਨ ਪਰ ਗਰਾਊਂਡ ਲੈਵਲ ਉੱਤੇ ਕੰਮ ਕਰਨਾ ਔਖਾ ਹੈ। ਇਨ੍ਹਾਂ ਦੀ ਪਰਫਾਰਮੈਂਸ ਉੱਤੇ 24 ਘੰਟੇ Question Mark ਰਹਿਣਾ ਹੈ। ਆਪ ਦੀ ਕਮਾਂਡ ਵੀ ਦਿੱਲੀ ਰਹਿਣੀ ਹੈ। ਤਿੰਨ ਚੀਜ਼ਾਂ ਮੈਂ ਹਮੇਸ਼ਾ ਕਹਿੰਦਾ ਆਇਆ ਹਾਂ। ਪਹਿਲੀ ਗੱਲ ਹੈ Loyalty, ਦੂਜੀ ਗੱਲ Seniority ਅਤੇ ਤੀਜੀ ਗੱਲ ਕਾਬਲੀਅਤ ਹੈ। ਇਹ ਤਿੰਨ ਚੀਜ਼ਾਂ ਸਮਰੱਥ ਬਣਾਉਂਦੀਆਂ ਹਨ।