ਚੰਡੀਗੜ੍ਹੁ : ਹੁਣ ਬੱਕਰੀ ਪਾਲਨ ਕਿੱਤੇ (Goat farming) ਵਿੱਚ ਮੰਡੀਕਰਨ ਦੀ ਕੋਈ ਟੈਨਸ਼ਨ ਨਹੀਂ ਹੋਵੇਗੀ। ਜੀ ਹਾਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਦੇ ਸਫਲ ਕਿਸਾਨ ਭੁਪਿੰਦਰ ਸਿੰਘ ਬਰਾੜ ਕੋਲ ਇਸ ਵੱਡੀ ਸਮੱਸਿਆ ਦਾ ਹੱਲ ਹੈ। ਉਹ ਪੰਜਾਬ ਦੇ ਕਿਸਾਨਾਂ ਲਈ ਵੱਡਾ ਆਫ਼ਰ ਲੈ ਕੇ ਆਏ ਹਨ। ਉਨ੍ਹਾਂ ਨੂੰ ਇਸ ਕਿੱਤੇ ਵਿੱਚ ਬਰੀਡਰਾਂ ਦੀ ਲੋੜ ਹੈ ਅਤੇ ਉਹ ਬੱਕਰੀ ਪਾਲਕਾਂ ਦਾ ਸਾਰਾ ਮਾਲ ਖ਼ਰੀਦਣ ਦੀ ਗਰੰਟੀ ਲੈਂਦੇ ਹਨ । ਕਿਸਾਨਾਂ ਨੂੰ ਫਾਰਮ ਬਣਾਉਣ ਤੋਂ ਲੈ ਕੇ ਇਸ ਨੂੰ ਮੁਨਾਫ਼ੇ ਤੱਕ ਲੈ ਕੇ ਜਾਣ ਦੀ ਸਾਰੀ ਜਾਣਕਾਰੀ ਵੀ ਦਿੱਤੀ ਜਾਵੇਗੀ। ਇੰਨਾ ਹੀ ਨਹੀਂ ਬਰਾੜ ਇਸ ਕਿੱਤੇ ਨਾਲ ਜੁੜੀਆਂ ਦਿੱਕਤਾਂ ਦਾ ਹੱਲ ਕਰਨ ਵਿੱਚ ਵੀ ਬੱਕਰੀ ਪਾਲਕਾਂ ਦੀ ਮਦਦ ਕਰਨਗੇ।
ਦੱਸ ਦੇਈਏ ਕਿ ਕਿਸੇ ਵੇਲੇ ਕੁੱਝ ਹੀ ਬੱਕਰੀ ਤੋਂ ਕਿੱਤਾ ਸ਼ੁਰੂ ਕਰਨ ਵਾਲੇ ਭੁਪਿੰਦਰ ਸਿੰਘ ਬਰਾੜ ਦਾ ਨਾਮ ਅੱਜ ਦੇਸ਼ ਦੇ ਸਫਲ ਕਿਸਾਨਾਂ ਦੀ ਸੂਚੀ ਵਿਚ ਆਉਂਦਾ ਐ। ਉਸ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਕਿ ਉਨ੍ਹਾਂ ਦਾ ਅੱਜ ਇਸ ਕਿੱਤੇ ਵਿੱਚ ਟਰਨਓਵਰ ਇੱਕ ਕਰੋੜ ਦੇ ਨੇੜੇ ਪਹੁੰਚ ਗਿਆ। ਇੰਨਾ ਹੀ ਨਹੀਂ ਉਸ ਨੇ ਇਸ ਕਿੱਤੇ ਨਾਲ ਜੁੜੀ ਵੱਡੀ ਕੰਪਨੀ ਵੀ ਖੜੀ ਕਰ ਦਿੱਤੀ ਹੈ। ਉਸ ਵੱਲੋਂ ਕਿਸਾਨਾਂ ਲਈ ਸ਼ੁਰੂ ਕੀਤੀ ਸਕੀਮ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਮੋਬਾਈਲ ਨੰਬਰ 92510-00400 ਉੱਤੇ ਸੰਪਰਕ ਕਰ ਸਕਦੇ ਹੋ।