The Khalas Tv Blog Others ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ‘ਤੇ ਜਾਨਲੇਵਾ ਹਮਲਾ ! ਪੰਜਾਬੀ ਨੌਜਵਾਨਾਂ ਨੂੰ ਬਚਾਉਣ ਲਈ ਅਵਾਜ਼ ਚੁੱਕੀ ਸੀ
Others

ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ‘ਤੇ ਜਾਨਲੇਵਾ ਹਮਲਾ ! ਪੰਜਾਬੀ ਨੌਜਵਾਨਾਂ ਨੂੰ ਬਚਾਉਣ ਲਈ ਅਵਾਜ਼ ਚੁੱਕੀ ਸੀ

ਬਿਉਰੋ ਰਿਪੋਰਟ : ਅੰਮ੍ਰਿਤਸਰ ਵਿੱਚ ਨਸ਼ਾ ਇਸ ਕਦਰ ਬੇਲਗਾਮ ਹੋ ਚੁੱਕਾ ਹੈ ਇਸ ਨੂੰ ਰੋਕਣ ਵਾਲਿਆਂ ਦੇ ਜਾਨੀ ਹਮਲੇ ਹੋ ਰਹੇ ਹਨ । ਇੱਕ ਹਫਤੇ ਦੇ ਅੰਦਰ ਦੂਜਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਇੱਕ ਪਾਠੀ ਨੂੰ ਨਸ਼ਾ ਤਸਕਰਾਂ ਨੇ ਨਿਸ਼ਾਨਾ ਬਣਾਇਆ ਹੈ । ਪਾਠੀ ਸਿੰਘ ਗੋਪਾਲ ਸਿੰਘ ਨੇ ਨਸ਼ਾ ਵੇਚਣ ਤੋਂ ਰੋਕਿਆ ਤਾਂ ਉਸ ‘ਤੇ ਜਾਨਲੇਵਾ ਹਮਲਾ ਕਰ ਦਿੱਤਾ । ਗੁੱਸੇ ਵਿੱਚ ਆਏ ਨਸ਼ਾ ਤਸਕਰਾਂ ਨੇ ਪਹਿਲਾਂ ਬੰਦੂਕ ਸਿਰ ‘ਤੇ ਰੱਖੀ ਜਦੋਂ ਉਹ ਚਲੀ ਨਹੀਂ ਤਾਂ ਕਿਰਪਾਨਾਂ ਦੇ ਨਾਲ ਹਮਲਾ ਕਰਕੇ ਜਖਮੀ ਕਰ ਦਿੱਤੀ,ਉਸ ਦੀ ਸਿਰੀ ਸਾਹਿਬ ਵੀ ਖੋਲ ਲਈ ਅਤੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ।

ਪੀੜਤ ਪਾਠੀ ਗੋਪਾਲ ਸਿੰਘ ਨੇ ਦੱਸਿਆ ਕਿ ਉਹ ਹਰਿਮੰਦਰ ਸਾਹਿਬ ਅਤੇ ਸ਼ਹੀਦਾਂ ਵਿੱਚ ਸ੍ਰੀ ਅਖੰਡ ਪਾਠੀ ਹੈ । ਗੋਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਸੀ । ਜਦੋਂ ਉਨ੍ਹਾਂ ਅਤੇ ਉਸ ਦੇ ਮਾਪਿਆਂ ਨੇ ਨਸ਼ੇ ਦੇ ਕਾਰੋਬਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਗਿਆ ।

ਗੋਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਘਰ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਚਾਚੇ ਦੇ ਪਰਿਵਾਰ ਦੀ ਕਿਸੇ ਨਾਲ ਲੜਾਈ ਹੋਈ । ਜਦੋਂ ਉਹ ਚਾਚੇ ਦੇ ਘਰ ਗਿਆ ਤਾਂ ਮੁਲਜ਼ਮਾਂ ਨੇ ਦਰਵਾਜ਼ਾ ਤੋੜ ਕੇ ਉਸ ‘ਤੇ ਹਮਲਾ ਕਰ ਦਿੱਤਾ । ਪਹਿਲਾਂ ਉਨ੍ਹਾਂ ਨੇ ਗੋਲੀ ਚਲਾਉਣ ਲਈ ਪਸਤੌਲ ਕੱਢੀ ਪਰ ਉਸ ਦੀ ਕਿਸਮਤ ਚੰਗੀ ਸੀ ਕਿ ਉਹ ਚੱਲੀ ਨਹੀਂ । ਪਰ ਮੁਲਜ਼ਮ ਰੁਕੇ ਨਹੀਂ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ । ਗੋਪਾਲ ਸਿੰਘ ਮੁਤਾਬਿਕ ਉਸ ਦੇ ਚਾਚੇ ਦੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਉਨ੍ਹਾਂ ਨੂੰ ਵੀ ਬੁਰੀ ਤਰ੍ਹਾਂ ਨਾਲ ਜਖਮੀ ਕੀਤੀ । ਮੇਰੇ ਕੇਸਾਂ ਦੀ ਵੀ ਬੇਅਦਬੀ ਕੀਤੀ । ਗੋਪਾਲ ਸਿੰਘ ਨੇ ਮੁਲਜ਼ਮਾਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰਜ ਕਰਵਾ ਦਿੱਤੀ ਹੈ ।

Exit mobile version