Punjab

ਪੰਜਾਬੀਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਮਿਲੇਗੀ ਖ਼ਾਸ ਸਹੂਲਤ, ਦੋ ਗੱਡੀਆਂ ਵੀ ਰਹਿਣਗੀਆਂ ਮੌਜੂਦ

ਪੰਜਾਬ ਸਰਕਾਰ ਪੰਜਾਬੀਆਂ ਨੂੰ ਇਕ ਹੋਰ ਤੋਹਫਾ ਦੇਣ ਜਾ ਰਹੀ ਹੈ। ਦਿੱਲੀ ਦੇ ਹਵਾਈ ਅੱਡੇ (Delhi Airport) ‘ਤੇ ਪੰਜਾਬੀਆਂ ਲਈ ਵਿਸ਼ੇਸ਼ ਕਾਊਂਟਰ ਖੁੱਲ੍ਹਣ ਜਾ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਦਿੱਲੀ ਹਵਾਈ ਅੱਡੇ ‘ਤੇ ਸੁਵਿਧਾ ਕੇਂਦਰ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਕਾਊਂਟਰ ਆਈ.ਜੀ.ਆਈ ਹਵਾਈ ਅੱਡੇ ਟਰਮੀਨਲ-3 ਵਿਖੇ ਸਥਿਤ ਹੋਵੇਗਾ। ਇਸ ਦਾ ਮੁੱਖ ਮੰਤਵ ਪ੍ਰਵਾਸੀ ਭਾਰਤੀਆਂ ਅਤੇ ਹੋਰ ਯਾਤਰੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣਾ ਹੋਵੇਗਾ। ਇਹ ਹਫਤੇ ਦੇ ਸਾਰੇ ਦਿਨ 24 ਘੰਟੇ ਕੰਮ ਕਰੇਗਾ।  

ਪੰਜਾਬ ਸਰਕਾਰ ਵੱਲੋਂ ਯਾਤਰੀਆਂ ਦੀ ਆਵਾਜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਇਨੌਵਾ ਕਾਰਾਂ ਦਾ ਇੱਥੇ ਪ੍ਰਬੰਧ ਕੀਤਾ ਗਿਆ ਹੈ, ਜੋ ਯਾਤਰੀਆਂ ਦੀ ਸਥਾਨਕ ਆਵਾਜਾਈ ਵਿੱਚ ਮਦਦ ਕਰੇਗਾ। 

ਇਸ ਕਾਊਂਟਰ ‘ਤੇ ਯਾਤਰੀ ਟੈਕਸੀ ਸੇਵਾਵਾਂ, ਗੁੰਮ ਹੋਏ ਸਾਮਾਨ ਅਤੇ ਹੋਰ ਪ੍ਰਕਾਰ ਦੀਆਂ ਸਹਾਇਤਾਵਾਂ ਲੈ ਸਕਦੇ ਹਨ। ਇਸ ਦੇ ਨਾਲ ਹੀ ਐਮਰਜੈਂਸੀ ਦੇ ਹਾਲਾਤਾਂ ਵਿੱਚ ਪੰਜਾਬ ਭਵਨ, ਦਿੱਲੀ ਵਿੱਚ ਕੁਝ ਕਮਰੇ ਯਾਤਰੀਆਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਉਪਲੱਬਧ ਵੀ ਕਰਵਾਏ ਜਾਣਗੇ। ਇਸ ਸਬੰਧੀ 011-61232182 ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ਦੀ ਵਰਤੋਂ ਕਰਕੇ ਯਾਤਰੀ ਕੋਈ ਵੀ ਸਹਾਇਤਾ ਮੰਗ ਸਕਦੇ ਹਨ।

ਇਹ ਵੀ ਪੜ੍ਹੋ –     ਮੁੱਖ ਮੰਤਰੀ 15 ਅਗਸਤ ਨੂੰ ਇਸ ਜ਼ਿਲ੍ਹੇ ‘ਚ ਲਹਿਰਾਉਣਗੇ ਝੰਡਾ