ਬਿਉਰੋ ਰਿਪੋਰਟ: ਦਿੱਲੀ ਵਿੱਚ ਚੋਣ ਮਨੋਰਥ ਪੱਤਰ ‘ਨਿਆਂ’ ਜਾਰੀ ਕਰਨ ਤੋਂ ਬਾਅਦ ਹੁਣ ਕਾਂਗਰਸ ਇਸ ਨੂੰ ਜ਼ਮੀਨੀ ਪੱਧਰ ‘ਤੇ ਸੂਬਿਆਂ ਵਿੱਚ ਵੀ ਲਿਜਾ ਰਹੀ ਹੈ। ਮੰਗਲਵਾਰ ਨੂੰ ਪੰਜਾਬ ਵਿੱਚ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਨਿਆਂ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਨੂੰ ਮੁੱਖ ਰੱਖਿਆ ਗਿਆ ਹੈ। MSP ਦੀ ਕਾਨੂੰਨੀ ਗਾਰੰਟੀ ਦੇਣ ਦੇ ਨਾਲ ਨਾਲ ਖੇਤੀ ਨੂੰ GST ਮੁਕਤ ਬਣਾਉਣ ਵਰਗੇ ਵੱਡੇ-ਵੱਡੇ ਵਾਅਦੇ ਕੀਤੇ ਗਏ ਹਨ।
ਨਿਆਂ ਪੱਤਰ ਵਿੱਚ ਕਿਸਾਨਾਂ ਲਈ ਵੱਡੇ ਐਲਾਨ
ਨਿਆਂ ਮਨੋਰਥ ਪੱਥਰ ਮੁਤਾਬਕ ਇੰਡੀਆ ਗਠਜੋੜ ਦੀ ਸਰਕਾਰ ਸੱਤਾ ਵਿੱਚ ਆਉਣ ‘ਤੇ ਕਾਂਗਰਸ MSP ਦੀ ਲੀਗਲ ਗਰੰਟੀ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੂੰ ਦੇਵੇਗੀ। ਇਸ ਵਿੱਚ MSP ਦਾ ਸਭ ਤੋਂ ਵੱਡਾ ਹਿੱਸਾ ਪੰਜਾਬ ਦੇ ਕਿਸਾਨਾਂ ਨੂੰ ਜਾਂਦਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਆਪਣੇ ਨਿਆਂ ਪੱਤਰ ਵਿੱਚ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਆਪਣੇ ਸੰਦਾਂ ਨੂੰ ਖਦੀਰਣ ਲਈ ਜਿਹੜਾ GST ਦੇਣਾ ਪੈਂਦਾ ਹੈ, ਉਹ GST ਖ਼ਤਮ ਕਰਕੇ ਖੇਤੀ ਨੂੰ GST ਮੁਕਤ ਕੀਤਾ ਜਾਵੇਗਾ। ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਪੱਕਾ ਕਮਿਸ਼ਨ ਬਣਾਇਆ ਜਾਵੇਗਾ। ਕੇਂਦਰ ਪੱਧਰ ‘ਤੇ ਬਣਾਏ ਜਾਣ ਵਾਲੇ ਇਸ ਕਮਿਸ਼ਨ ਰਾਹੀਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਜਦ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਫ਼ਸਲਾਂ ਖ਼ਰਾਬ ਹੋਣ ‘ਤੇ ਅੱਜ ਕਿਸਾਨ ਮੁਆਵਜ਼ੇ ਦੀ ਉਡੀਕ ਕਰਦੇ ਰਹਿੰਹੇ ਹਨ, ਪਰ ਸਮੇਂ ਸਿਰ ਮੁਆਵਜ਼ਾ ਨਹੀਂ ਮਿਲਦਾ। ਜੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਆਈ ਤਾਂ ਫ਼ਸਲ ਖਰਾਬ ਹੋਣ ‘ਤੇ 30 ਦਿਨਾਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਉਹ ਵੀ ਬਿਨਾਂ ਪੰਜਾਬ ਸਰਕਾਰ ਦੀ ਵਿਚੋਲਗੀ ਦੇ, ਯਾਨੀ ਕੇਂਦਰ ਸਰਕਾਰ ਸਿੱਧਾ ਕਿਸਾਨਾਂ ਦੇ ਖ਼ਾਤਿਆਂ ਵਿੱਚ ਮੁਆਵਜ਼ੇ ਦੀ ਰਕਮ ਟਰਾਂਸਫਰ ਕਰੇਗੀ।
ਹੋਰ ਤਾਜ਼ਾ ਖ਼ਬਰਾਂ –
ਸੰਯੁਕਤ ਕਿਸਾਨ ਮੋਰਚੇ ਨੇ ਪ੍ਰੈਸ ਕਾਨਫਰੰਸ ਕਰ ਕੇਂਦਰ ਸਰਕਾਰ ਤੋਂ ਪੁੱਛੇ ਅਹਿਮ ਸਵਾਲ
ਕੇਜਰੀਵਾਲ ‘ਤੇ ਦਿੱਲੀ ਹਾਈਕੋਰਟ ਦਾ ਫੈਸਲਾ, ਰਿਮਾਂਡ ਖਿਲਾਫ ਪਟੀਸ਼ਨ ਕੀਤੀ ਖਾਰਿਜ
ਨੌਜਵਾਨਾਂ ਲਈ ਇੱਕ ਲੱਖ ਦੀ ਇੰਟਰਨਸ਼ਿਪ
ਕਾਂਗਰਸ ਨੇ ਆਪਣੇ ਨਿਆਂ ਪੱਤਰ ਵਿੱਚ ਨੌਜਵਾਨਾਂ ਲਈ ਵੀ ਅਹਿਮ ਐਲਾਨ ਕੀਤਾ ਹੈ। ਨੌਜਵਾਨਾਂ ਨੂੰ ਪਹਿਲੀ ਨੌਕਰੀ ਪੱਕੀ ਤੇ ਇੱਕ ਲੱਖ ਰੁਪਏ ਦੀ ਇੰਟਰਨਸ਼ਿਪ ਦੇਣ ਦਾ ਵਾਅਦਾ ਕੀਤਾ ਗਿਆ ਹੈ। ਮਤਲਬ ਨੌਜਵਾਨ ਦੀ ਸਿਖਲਾਈ ਦਾ ਜ਼ਿੰਮਾ ਵੀ ਕਾਂਗਰਸ ਸਰਕਾਰ ਲਵੇਗੀ ਤੇ ਇੱਕ ਲੱਖ ਰੁਪਏ ਦਾ ਮਿਹਨਤਾਨਾ ਵੀ ਦੇਵੇਗੀ। ਕਾਂਗਰਸ ਨੇ ਆਉਣ ਵਾਲੇ ਸਮੇਂ ਅੰਦਰ ਪੂਰੇ ਦੇਸ਼ ਅੰਦਰ 30 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ।
ਨਿਆਂ ਪੱਤਰ ਵਿੱਚ ਕੇਂਦਰ ਸਰਕਾਰ ਅਧੀਨ ਨੌਕਰੀਆਂ ਵਿੱਚ 50 ਫੀਸਦੀ ਨੌਕਰੀਆਂ ਔਰਤਾਂ ਨੂੰ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ।