India

ਕੀ ਸੋਨਾਲੀ ਫੋਗਾਟ ਦਾ ਹੋਇਆ ਕਤ ਲ ? ਸਬੂਤ ਮਿਟਾਉਣ ਦੇ ਸ਼ੱਕ ‘ਚ ਇਹ ਕਰੀਬੀ ਹਿਰਾਸਤ ‘ਚ !

‘ਦ ਖ਼ਾਲਸ ਬਿਊਰੋ :- ਸੋਨਾਲੀ ਫੌਗਾਟ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਜਾਂ ਫਿਰ ਇਸ ਦੇ ਪਿੱਛੇ ਕੋਈ ਵੱਡੀ ਸਾਜਿਸ਼ ਸੀ,ਇਹ ਹੁਣ ਪੁਲਿਸ ਦੇ ਸਾਹਮਣੇ ਬੁਝਾਰਤ ਬਣਦੀ ਜਾ ਰਹੀ ਹੈ, ਜਿਸ ਨੂੰ ਸੁਲਝਾਉਣ ਦੇ ਲਈ ਗੋਆ ਪੁਲਿਸ ਨੇ ਸੋਨਾਲੀ ਫੌਗਾਟ ਦੇ ਨਿੱਜੀ PA ਸੁਧੀਰ ਸਾਂਗਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਖ਼ਬਰਾਂ ਮੁਤਾਬਿਕ ਸੋਨਾਲੀ ਫੌਗਾਟ ਦਾ ਕੰਪਿਊਟਰ ਅਤੇ ਲੈਪਟਾਪ ਵੀ ਗਾਇਬ ਸਨ। ਪਰਿਵਾਰ ਨੇ ਵੀ PA ਸੁਧੀਰ ਸਾਂਗਵਾਨ ‘ਤੇ ਹੀ ਸ਼ੱਕ ਜ਼ਾਹਿਰ ਕੀਤਾ ਸੀ।

ਪਰਿਵਾਰ ਦਾ PA ‘ਤੇ ਇਲਜ਼ਾਮ

ਸੋਨਾਲੀ ਫੌਗਾਟ ਦੀ ਸੱਸ ਗੋਮਤੀ ਦੇਵੀ, ਜੇਠ ਕੁਲਦੀਪ ਅਤੇ ਰੇਮਨ ਨੇ ਸੋਨਾਲੀ ਫੌਗਾਟ ਦੀ ਮੌਤ ‘ਤੇ ਗੰਭੀਰ ਸ਼ੱਕ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ PA ਸੁਧੀਰ ਸਾਂਗਵਾਨ ਨੂੰ ਸੋਨਾਲੀ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ ਅਤੇ CBI ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਸੁਧੀਰ ਦਾ ਨਾਰਕੋ ਟੈਸਟ ਕਰਵਾਇਆ ਜਾਵੇ ਤਾਂ ਕਿ ਸੱਚ ਸਾਹਮਣੇ ਆ ਸਕੇ। ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਉਨ੍ਹਾਂ ਦੀ ਮਦਦ ਨਹੀਂ ਕਰ ਰਹੀ ਹੈ। ਇਸ ਤੋਂ ਪਹਿਲਾਂ 23 ਅਗਸਤ ਨੂੰ ਜਦੋਂ ਸੋਨਾਲੀ ਫੌਗਾਟ ਦੀ ਮੌਤ ਦੀ ਖ਼ਬਰ ਆਈ ਸੀ ਤਾਂ ਸਭ ਤੋਂ ਪਹਿਲਾਂ ਸੋਨਾਲੀ ਦੀ ਭੈਣ ਨੇ ਇਸ ‘ਤੇ ਸ਼ੱਕ ਜਤਾਇਆ ਸੀ। ਸੋਨਾਲੀ ਦੇ ਪਤੀ ਦੀ 2016 ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋਈ ਸੀ, ਉਸ ਵੇਲੇ ਉਹ ਮੁੰਬਈ ਵਿੱਚ ਸਨ।

ਮੌਤ ਤੋਂ ਪਹਿਲਾਂ ਸੋਨਾਲੀ ਨੇ ਮਾਂ ਨੂੰ ਇਹ ਸ਼ੱਕ ਜ਼ਾਹਿਰ ਕੀਤਾ ਸੀ

ਸੋਨਾਲੀ ਫੌਗਾਟ ਦੀ ਅਚਾਨਕ ਮੌਤ ਨੂੰ ਲੈ ਕੇ ਭੈਣ ਦੇ ਬਿਆਨਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਸਨ। ਉਸ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਨੂੰ ਸੋਨਾਲੀ ਨੇ ਆਪਣੀ ਮਾਂ ਨਾਲ ਫੋਨ ‘ਤੇ ਗੱਲ ਕੀਤੀ ਸੀ। ਇਸ ਦੌਰਾਨ ਉਸ ਨੇ ਦੱਸਿਆ ਸੀ ਕਿ ‘ਉਸ ਦੀ ਤਬੀਅਤ ਖਰਾਬ ਹੈ ਅਤੇ ਉਸ ਨੂੰ ਲੱਗ ਰਿਹਾ ਹੈ ਕਿ ਕੋਈ ਉਸ ਦੇ ਖਾਣੇ ਵਿੱਚ ਗੜਬੜੀ ਕਰ ਰਿਹਾ ਹੈ। ਖਾਣਾ ਖਾਣ ਤੋਂ ਬਾਅਦ ਉਸ ਦੇ ਸਰੀਰ ਵਿੱਚ ਗੜਬੜ ਹੋ ਜਾਂਦੀ ਹੈ, ਜਿਵੇਂ ਕਿਸੇ ਨੇ ਉਸ ‘ਤੇ ਕੁਝ ਕਰ ਦਿੱਤਾ ਹੈ’। ਸੋਨਾਲੀ ਦੀ ਭੈਣ ਦਾ ਇਹ ਬਿਆਨ ਕਾਫ਼ੀ ਗੰਭੀਰ ਸੀ, ਜਿਸ ਦੀ ਜਾਂਚ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਅਤੇ ਸੋਨਾਲੀ ਦੇ PA ਸੁਧੀਰ ਸਾਂਗਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਸੋਨਾਲੀ ਦੀ ਅਖੀਰਲੀ ਫੇਸਬੁਕ ਪੋਸਟ

ਸੋਨਾਲੀ ਨੇ ਆਪਣੀ ਮੌਤ ਤੋਂ 13 ਘੰਟੇ ਪਹਿਲਾਂ ਆਪਣੀ ਪ੍ਰੋਫਾਇਲ ਫੋਟੋ ਵੀ ਬਦਲੀ ਸੀ ਅਤੇ ਕੁਝ ਘੰਟੇ ਪਹਿਲਾਂ ਹੀ ਫੇਸਬੁਕ ਉੱਤੇ ਆਪਣੀ ਅਖੀਰਲੀ ਪੋਸਟ ਅਪਲੋਡ ਕੀਤੀ ਸੀ , ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ‘ਦਬੰਗ ਲੇਡੀ, ਰੀਅਲ ਬੋਸ ਲੇਡੀ,ਆਲ ਰੇਡੀ ਸਮਾਇਲ’। ਇਸ ਵਿੱਚ ਕੋਈ ਸ਼ੱਕ ਨਹੀਂ ਹੈ TIk TOK ਤੋਂ ਮਸ਼ਹੂਰ ਹੋਈ ਸੋਨਾਲੀ ਫੋਗਾਟ ਆਪਣੀ ਨਿੱਜੀ ਜ਼ਿੰਦਗੀ ਵਿੱਚ ਦਬੰਗ ਸੁਭਾਅ ਨਾਲ ਜਾਣੀ ਜਾਂਦੀ ਸੀ। BIG BOSS ਵਿੱਚ ਉਨ੍ਹਾਂ ਦੀ ਅਕਸਰ ਆਪਣੇ ਸਾਥੀ ਕਲਾਕਾਰਾਂ ਨਾਲ ਲੜਾਈ ਹੁੰਦੀ ਰਹਿੰਦੀ ਸੀ । ਜਦੋਂ ਉਹ ਬੀਜੇਪੀ ਵਿੱਚ ਸ਼ਾਮਲ ਹੋਈ ਤਾਂ ਵੀ ਉਹ ਵਿਵਾਦਾਂ ਵਿੱਚ ਘਿਰੀ ਰਹੀ । ਉਨ੍ਹਾਂ ਦਾ ਬੂਟ ਨਾਲ ਮਾ ਰਨ ਵਾਲਾ ਕਾਂਡ ਕਾਫੀ ਚਰਚਾ ਵਿੱਚ ਰਿਹਾ ਸੀ। ਬੀਜੇਪੀ ਆਗੂ ਸੋਨਾਲੀ ਨੇ ਹਿਸਾਰ ਮਾਰਕਿਟ ਕਮੇਟੀ ਦੇ ਸਕੱਤਰ ਨੂੰ ਬੂਟ ਨਾਲ ਕੁੱਟਿ ਆ ਸੀ। ਉਨ੍ਹਾਂ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਸੋਨਾਲੀ ਫੋਗਾਟ ਖਿਲਾਫ਼ ਕੁੱ ਟ ਮਾ ਰ ਦਾ ਕੇਸ ਵੀ ਦਰਜ ਹੋਇਆ ਸੀ।