India

ਹਵਾਈ ਜਹਾਜ ਵਿੱਚੋਂ ਨਜ਼ਦੀਕ ਤੋਂ ਵੇਖੋ ਸੂਰਜ ਗ੍ਰਹਿਣ ਦਾ ਸ਼ਾਨਦਾਰ ਨਜ਼ਾਰੇ ਵਾਲਾ Video

See Solar eclips from fligt

ਅੰਮ੍ਰਿਤਸਰ : ਸਾਲ ਦੇ ਅਖੀਰਲੇ ਸੂਰਜ ਗ੍ਰਹਿਣ ਨੂੰ ਲੈਕੇ ਪੂਰੀ ਦੁਨੀਆ ਦੀ ਨਜ਼ਰਾਂ ਲੱਗਿਆ ਹੋਇਆ ਸਨ । ਭਾਰਤ ਵਿੱਚ ਸੂਰਜ ਗ੍ਰਹਿਣ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਨਜ਼ਰ ਆਇਆ ਹੈ। ਸੂਰਜ ਗ੍ਰਹਿਣ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਅਜਿਹੇ ਵਿੱਚ ਇੱਕ ਸ਼ਾਨਦਾਰ ਵੀਡੀਓ ਵੀ ਸਾਹਮਣੇ ਆਇਆ ਹੈ। ਇੱਕ ਸ਼ਖ਼ਸ ਨੇ ਚੱਲ ਦੀ ਫਲਾਈਟ ਵਿੱਚੋਂ ਸੂਰਜ ਗਹਿਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ । ਇਹ ਵੀਡੀਓ ਕਾਫ਼ੀ ਸ਼ਾਨਦਾਰ ਹੈ । ਬਦਲਾ ਦੇ ਵਿੱਚੋਂ ਸੂਰਤ ਗ੍ਰਹਿਣ ਦਾ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://twitter.com/rupin1992/status/1584893305502199810?s=20&t=8zqMlae7gUljI8rZoPNXYQ

ਇਸ ਤੋਂ ਇਲਾਵਾ ਅੰਮ੍ਰਿਤਸਰ,ਪਟਿਆਲਾ ਅਤੇ ਜੰਮੂ ਕਸ਼ਮੀਰ ਤੋਂ ਵੀ ਸੂਰਜ ਗ੍ਰਹਿਣ ਦੀਆਂ ਸ਼ਾਨਦਾਰ ਤਸਵੀਰਾਂ ਸਾਹਮਣੇ ਆਇਆਂ ਹਨ। ਸੂਰਜ ਗ੍ਰਹਿਣ ਭਾਰਤ ਵਿੱਚ ਤਕਰੀਬਨ 2 ਘੰਟੇ ਤੱਕ ਵਿਖਾਈ ਦਿੱਤਾ ਹੈ। ਦੇਸ਼ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਸੂਰਜ ਗ੍ਰਹਿਣ ਵਿਖਾਈ ਦਿੱਤੀ । ਸ਼ਾਮ 4.19 ‘ਤੇ ਇੱਥੇ ਸੂਰਜ ਗ੍ਰਹਿਣ ਲੱਗਾ । ਇਸ ਤੋਂ ਇਲਾਵਾ ਮੁੰਬਈ ਵਿੱਚ ਸ਼ਾਮ 6.09 ‘ਤੇ ਸੂਰਜ ਗ੍ਰਹਿਣ ਲੱਗਿਆ। ਜ਼ਿਆਦਾਤਰ ਥਾਵਾਂ ‘ਤੇ ਸੂਰਜ ਗ੍ਰਹਿਣ ਸੂਰਜ ਡੁੱਬਣ ਦੇ ਨਾਲ ਖ਼ਤਮ ਹੋ ਗਿਆ

ਵਿਗਿਆਨਿਕਾਂ ਮੁਤਾਬਿਕ ਸੂਰਜ ਗ੍ਰਹਿਣ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ। ਜਦਕਿ ਪੂਰਵੀ ਹਿੱਸਿਆ ਵਿੱਚ ਇਹ ਨਜ਼ਰ ਨਹੀਂ ਆਇਆ ਹੈ। ਕਿਉਂਕਿ ਇੱਥੇ ਜਲਦ ਸੂਰਜ ਡੁੱਬ ਜਾਂਦਾ ਹੈ। ਜ਼ਿਆਦਾਤਰ ਸ਼ਹਿਰਾਂ ਵਿੱਚ ਸ਼ਾਮ 4.50 ‘ਤੇ ਸੂਰਜ ਗ੍ਰਹਿਣ ਨਜ਼ਰ ਆਇਆ ਹੈ ।

ਭਾਰਤ ਤੋਂ ਪਹਿਲਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਸੂਰਜ ਗ੍ਰਹਿਣ ਨਜ਼ਰ ਆਇਆ । ਜਿੰਨਾਂ ਦੇਸ਼ਾਂ ਵਿੱਚ ਸੂਰਜ ਗ੍ਰਹਿਣ ਵੇਖਿਆ ਗਿਆ ਉਨ੍ਹਾਂ ਵਿੱਚ ਅਮਰੀਕਾ,ਸਪੇਨ,ਉੱਤਰ ਪੂਰਵੀ ਅਫਰੀਕਾ,ਪੱਛਮੀ ਏਸ਼ੀਆਂ ਦੇ ਮੁਲਕ ਹਨ।

ਸੂਰਜ ਗ੍ਰਹਿਣ ਦੀ ਵਜ੍ਹਾ ਕਰਕੇ ਦੇਸ਼ ਵਿੱਚ ਗੋਵਰਧਨ ਪੂਜਾ ਅਤੇ ਭਾਈ ਦੂਜ ਇਕੱਠੇ ਹੀ ਮਨਾਏ ਜਾਣਗੇ । 2022 ਵਿੱਚ 2 ਸੂਰਜ ਗ੍ਰਹਿਣ ਲੱਗਣੇ ਸਨ । ਪਹਿਲਾਂ ਸੂਰਜ ਗ੍ਰਹਿਣ 30 ਅਪ੍ਰੈਲ 2022 ਨੂੰ ਲੱਗਿਆ ਜਦਕਿ ਦੂਜਾ 25 ਅਕਤੂਬਰ ਨੂੰ ਲੱਗਿਆ ਹੈ । ਹਿੰਦੂ ਧਰਮ ਮੁਤਾਬਿਕ ਇਸ ਦਿਨ ਮੰਦਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ ਕਿਉਂਕਿ ਇਸ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਹੈ ।