India

ਜੁੱਤੀ ਪਾਕੇ ਟੂ-ਵਹੀਲਰ ਚਲਾਉਣ ਵਾਲੇ ਖ਼ਬਰਦਾਰ ! ਹੁਣ ਕਟੇਗਾ ਮੋਟਾ ਚਲਾਨ

ਸੜਕ ‘ਤੇ ਚੱਲਣ ਦਾ ਤੁਹਾਨੂੰ ਅਧਿਕਾਰ ਹੈ ਤਾਂ ਇਸ ਦੇ ਨਿਯਮਾਂ ਦਾ ਪਾਲਣ ਕਰਨਾ ਤੁਹਾਡੀ ਡਿਊਟੀ ਬਣਦੀ ਹੈ।  ਇਸੇ ਲਈ ਸਰਕਾਰ ਨੇ ਪੈਦਲ ਚੱਲਣ ਵਾਲਿਆਂ ਦੇ ਨਾਲ ਗੱਡੀਆਂ ਸੜਕਾਂ ‘ਤੇ ਚਲਾਉਣ ਵਾਲਿਆਂ ਲਈ ਵੀ ਟਰੈਫਿਕ ਨਿਯਮ ਬਣਾਏ ਹਨ।  ਜੇਕਰ ਤੁਸੀਂ ਇੰਨਾਂ ਦਾ ਪਾਲਣ ਨਹੀਂ ਕਰਦੇ ਤਾਂ ਤੁਹਾਡਾ ਮੋਟਾ ਚਲਾਨ ਵੀ ਕੱਟ ਸਕਦਾ ਹੈ।  2 ਸਾਲ ਪਹਿਲਾਂ ਹੀ ਕੇਂਦਰ ਸਰਕਾਰ ਨੇ ਟਰੈਫਿਕ ਨਿਯਮਾਂ ਵਿੱਚ ਸੁਧਾਰ ਕਰਨ ਦੇ ਲਈ ਚਲਾਨ ਦੀ ਰਕਮ 4 ਗੁਣਾ ਕਰ ਦਿੱਤੀ ਸੀ ਤਾਂ ਕੀ ਲੋਕ ਸੜਕ ‘ਤੇ ਚੱਲਣ ਵੇਲੇ ਟਰੈਫਿਕ ਨਿਯਮਾਂ ਦਾ ਖਿਆਲ ਰੱਖਣ।  ਇਸ ਦੌਰਾਨ ਸਰਕਾਰ ਨੇ ਟੂ-ਵਹੀਲਰ ਚਲਾਉਣ ਵਾਲਿਆਂ ਲਈ ਵੀ ਇੱਕ ਖਾਸ ਨਿਯਮ ਬਣਾਇਆ ਸੀ, ਇਸ ਮੁਤਾਬਿਕ ਟੂ ਵਹੀਲਰ ਚਲਾਉਣ ਵਾਲੇ ਨੂੰ ਬੂਟ ਪਾਉਣਾ ਹੋਵੇਗਾ ਉਹ ਚੱਪਲ ਪਾ ਕੇ ਡਰਾਇਵਿੰਗ ਨਹੀਂ ਕਰ ਸਕਦਾ ਹੈ ਜੇਕਰ ਉਹ ਫੜਿਆ ਗਿਆ ਤਾਂ ਉਸ ਦਾ ਚਲਾਨ ਹੋਵੇਗਾ।

ਬੂਟ ਪਾਉਣੇ ਕਿਉਂ ਜ਼ਰੂਰੀ ?

ਜੇਕਰ ਕੋਈ ਵੀ ਸ਼ਖ਼ਸ ਸਕੂਟੀ, ਮੋਟਰ ਸਾਈਕਲ,ਸਕੂਟਰ ਬਿਨਾਂ ਬੂਟ ਪਾ ਕੇ ਚਲਾਉਂਦਾ ਹੈ ਤਾਂ ਟਰੈਫਿਕ ਮੁਲਾਜ਼ਮ ਉਸ ਦਾ 1 ਹਜ਼ਾਰ ਰੁਪਏ ਦਾ ਚਲਾਨ ਕੱਟ ਸਕਦਾ ਹੈ। ਟੂ-ਵਹੀਕਲ ਨਿਯਮ ਮੁਤਾਬਿਕ ਪੂਰੀ ਤਰ੍ਹਾਂ ਨਾਲ ਬੰਦ ਬੂਟ ਪਾਉਣ ਦਾ ਨਿਯਮ ਹੈ, ਇਸ ਦੇ ਪਿੱਛੇ ਕਾਰਨ ਵੀ ਹੈ, ਕਿਉਂਕਿ ਜੇਕਰ ਕੋਈ ਸ਼ਖਸ ਟੂ-ਵਹੀਲਰ ਨੂੰ ਰੋਕ ਦਾ ਹੈ ਤਾਂ ਚੱਪਲ ਤੋਂ ਜ਼ਿਆਦਾ ਬੂਟ ਨਾਲ ਬੈਲੰਸ ਚੰਗੀ ਤਰ੍ਹਾਂ ਬਣ ਦਾ ਹੈ,ਚੱਪਲ ਕਈ ਵਾਰ ਫਿਸਲ ਜਾਂਦੀ ਹੈ ਜਿਸ ਨਾਲ ਦੁਰਘਟਨਾ ਹੋ ਸਕਦੀ ਹੈ ਅਤੇ ਬਾਈਕ ਚਲਾਉਣ ਵਾਲੇ ਨੂੰ ਸੱਟ ਲੱਗ ਸਦਕੀ ਹੈ, ਟੂ ਵਹੀਲਰ ਸਵਾਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਦੇ ਹੋਏ ਇਹ ਨਿਯਮ ਬਣਾਇਆ ਗਿਆ ਸੀ,ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਵਿੱਚ ਟੂ-ਵਹੀਲਰ ਸਵਾਰ ਨੂੰ ਹੋਰ ਨਿਯਮਾਂ ਦਾ ਪਾਲਣ ਵੀ ਕਰਨਾ ਹੁੰਦਾ ਹੈ।

ਟੂ-ਵਹੀਲਰ ਦੇ ਲਈ ਹੈਲਮੇਟ ਜ਼ਰੂਰੀ

ਟਰੈਫਿਕ ਨਿਯਮ ਮੁਤਾਬਿਕ ਟੂ-ਵਹੀਲਰ ਚਾਲਕ ਦੇ ਲਈ ਹੈਲਮੇਟ ਪਾਉਣਾ ਜ਼ਰੂਰੀ ਹੈ। ਹਾਲਾਂਕਿ ਸਿੱਖ ਭਾਈਚਾਰੇ ਨੂੰ ਇਸ ਦੀ ਛੋਟ ਹੈ ਪਰ ਪੱਗ ਪਾਉਣੀ ਜ਼ਰੂਰੀ ਹੈ, ਨਹੀਂ ਤਾਂ 1 ਹਜ਼ਾਰ ਦਾ ਚਲਾਨ ਕੱਟਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਟਰੈਫਿਕ ਪੁਲਿਸ ਦੇ ਹੱਥੀ ਚੜਦੇ ਹੋ ਤਾਂ ਉਹ ਲਾਇਸੈਂਸ,ਇੰਸ਼ੋਰੈਂਸ, ਪ੍ਰਦੂਸ਼ਣ ਸਰਟਿਫਿਕੇਟ ਅਤੇ ਗੱਡੀ ਦੀ RC ਚੈੱਕ ਕਰਦੇ ਹਨ।  ਜੇਕਰ ਇੰਨਾਂ ਵਿੱਚੋ ਕੋਈ ਵੀ ਦਸਤਾਵੇਜ਼ ਘੱਟ ਹੁੰਦਾ ਹੈ ਤਾਂ ਚਲਾਨ ਦੀ ਰਕਮ ਵਿੱਚ ਵਾਧਾ ਕੀਤਾ ਜਾਂਦਾ ਹੈ। ਤੁਹਾਨੂੰ ਇਹ ਸਾਰੇ ਦਸਤਾਵੇਜ਼ ਦੀ ਕਾਪੀ ਰੱਖਣ ਦੀ ਜ਼ਰੂਰਤ ਨਹੀਂ ਹੈ ਤੁਸੀਂ DG LOCKER ਦੇ ਜ਼ਰੀਏ ਇੰਨਾਂ ਕਾਗਜ਼ਾਦ ਨੂੰ ਆਪਣੇ ਮੋਬਾਇਲ ਵਿੱਚ ਸੇਫ ਕਰ ਸਕਦੇ ਹੋ ਇਸ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਮਿਲੀ ਹੋਈ ਹੈ।