ਬਿਉਰੋ ਰਿਪੋਰਟ – ਬੀਤੇ ਦਿਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਸਟ੍ਰੇਲੀਆ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ‘ਤੇ ਹੁਣ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਐਕਸ ‘ਤੇ ਪੋਸਟ ਕਰਦਿਆਂ ਲਿਖਿਆ ਕਿ “ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕੀ ਭਗਵੰਤ ਮਾਨ ਤੁਹਾਡੇ ਤੋਂ ਇਜਾਜ਼ਤ ਲੈ ਕੇ ਮੈਲਬੌਰਨ ਗਿਆ ? ਖਨੌਰੀ ਬਾਰਡਰ ਤੋਂ ਲੈ ਕੇ ਪਾਕਿਸਤਾਨ ਦੇ ਬਾਰਡਰ ਤੱਕ ਪੰਜਾਬ ਦੇ ਹਾਲਾਤ ਚਿੰਤਾਜਨਕ ਹਨ ਪਰ ਭਗਵੰਤ ਮਾਨ ਆਸਟ੍ਰੇਲੀਆ ਵਿੱਚ ਕ੍ਰਿਕਟ ਦਾ ਮੈਚ ਦੇਖਣ ਗਿਆ ਹੋਇਆ, ਇਸ ਤੋਂ insensitive ਮੁੱਖ ਮੰਤਰੀ ਜਾਂ ਕੋਈ ਸਰਕਾਰ ਹੋ ਸਕਦੀ ਹੈ !” ਦਰਅਸਲ ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ‘ਤੇ ਬੈਠਿਆਂ ਨੂੰ ਅੱਜ 31ਵਾਂ ਦਿਨ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਪੁਲਿਸ ਥਾਣਿਆਂ ਅਤੇ ਚੌਕੀਆਂ ਤੇ ਅੱਠ ਵਾਰ ਗ੍ਰੇਨੇਡ ਹਮਲੇ ਹੋ ਚੁੱਕੇ ਹਨ। ਇਸੇ ਦੇ ਚਲਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਇਹ ਸਵਾਲ ਖੜ੍ਹੇ ਕੀਤੇ ਹਨ।
ਮੈਂ @ArvindKejriwal ਜੀ ਨੂੰ ਪੁੱਛਣਾ ਚਾਹੁੰਦਾ ਕੀ @BhagwantMann ਤੁਹਾਡੇ ਤੋਂ ਇਜਾਜ਼ਤ ਲੈ ਕੇ ਮੈਲਬੌਰਨ ਗਿਆ?
ਖਨੌਰੀ ਬਾਰਡਰ ਤੋਂ ਲੇ ਕੇ ਪਾਕਿਸਤਾਨ ਦੇ ਬਾਰਡਰ ਤੱਕ ਪੰਜਾਬ ਦੇ ਹਾਲਾਤ ਚਿੰਤਾਜਨਕ ਹਨ ਪਰ ਭਗਵੰਤ ਮਾਨ ਆਸਟ੍ਰੇਲੀਆ ਵਿੱਚ ਕ੍ਰਿਕਟ ਦਾ ਮੈਚ ਦੇਖਣ ਗਿਆ ਹੋਇਆ, ਇਸ ਤੋਂ insensitive ਮੁੱਖ ਮੰਤਰੀ ਜਾਂ ਕੋਈ ਸਰਕਾਰ ਹੋ ਸਕਦੀ ਹੈ!… pic.twitter.com/JxgXrHssHV— Partap Singh Bajwa (@Partap_Sbajwa) December 26, 2024
ਇਹ ਵੀ ਪੜ੍ਹੋ – ਨਰਾਇਣ ਸਿੰਘ ਚੌੜਾ ਦੀ ਪੱਗ ਉਤਾਰਨ ਵਾਲੇ ਨੇ ਮੰਗੀ ਮੁਆਫੀ! ਅਕਾਲ ਤਖਤ ਸਾਹਿਬ ਨੂੰ ਲਿਖਿਆ ਮੁਆਫੀਨਾਮਾ