Punjab

ਸੈਣੀ ਦਾ ਇੰਤਜ਼ਾਰ ਕਰਕੇ ਮੁੜੀ SIT, ਅੱਜ ਵੀ ਨਹੀਂ ਹੋਇਆ ਪੇਸ਼

‘ਦ ਖ਼ਾਲਸ ਬਿਊਰੋ:- ਸਿਟਕੋ ਦੇ JE ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਤੇ ਭੇਤਭਰੀ ਹਾਲਤ ‘ਚ ਲਾਪਤਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਪੰਜਾਬ ਦਾ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ SIT ਦੇ ਅੱਗੇ ਪੇਸ਼ ਨਹੀਂ ਹੋਇਆ। ਸੈਣੀ ਵੱਲੋਂ 1 ਵਜੇ ਤੱਕ ਥਾਣੇ ਨਾ ਪਹੁੰਚਣ ਕਾਰਨ SIT ਦੇ ਅਧਿਕਾਰੀ ਵਾਪਸ ਚਲੇ ਗਏ ਅਤੇ ਇਸ ਸੰਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ।

ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ SIT ਵੱਲੋਂ ਨੋਟਿਸ ਦੇ ਕੇ ਅੱਜ ਜਾਂਚ ਵਿੱਚ ਸ਼ਾਮਲ ਹੋਣ ਲਈ ਥਾਣਾ ਮਟੌਰ ਵਿੱਚ ਬੁਲਾਇਆ ਗਿਆ ਸੀ।  ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੈਣੀ ਨੂੰ ਰਾਹਤ ਦਿੰਦਿਆਂ ਉਸ ਦੀ ਸਰਵਿਸ ਦੌਰਾਨ ਸਾਰਿਆਂ ਮਾਮਲਿਆਂ ‘ਚ ਸੈਣੀ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ।  ਜਾਣਕਾਰੀ ਮੁਤਾਬਕ ਅੱਜ ਮਟੌਰ ਥਾਣੇ ਵਿੱਚ ਭਾਰੀ ਗਿਣਤੀ ‘ਚ ਪੁਲਿਸ ਤਾਇਨਾਤ ਸੀ ਅਤੇ ਮੁਹਾਲੀ ਦੇ SSP ਕੁਲਦੀਪ ਸਿੰਘ ਚਾਹਲ ਵੀ ਅੱਜ ਸਵੇਰੇ ਹੀ ਮਟੌਰ ਥਾਣੇ ਪਹੁੰਚ ਗਏ ਸੀ ਪਰ ਉਨ੍ਹਾਂ ਨੂੰ ਵੀ ਖਾਲੀ ਹੱਥ ਹੀ ਮੁੜਨਾ ਪਿਆ।