ਬਿਊਰੋ ਰਿਪੋਰਟ : 20 ਦਸੰਬਰ ਨੂੰ ਡਰੱਸ ‘ਤੇ ਲੋਕਸਭਾ ਵਿੱਚ ਚਰਚਾ ਸ਼ੁਰੂ ਹੋਈ ਸੀ ਤਾਂ ਬਠਿੰਡਾ ਤੋਂ ਲੋਕਸਭਾ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿੱਜੀ ਹਮਲੇ ਕਰਦੇ ਹੋਏ ਉਨ੍ਹਾਂ ਨੂੰ ਨਸ਼ੇੜੀ ਤੱਕ ਕਹਿ ਦਿੱਤਾ ਸੀ । ਉਨ੍ਹਾਂ ਨੇ ਲੋਕਸਭਾ ਸਪੀਕਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਮੈਂਬਰ ਪਾਰਲੀਮੈਂਟ ਰਹਿੰਦੇ ਹੋਏ ਉਹ ਦਿਨ ਯਾਦ ਦਿਵਾਏ ਜਦੋਂ ਕੋਈ ਵੀ ਮੈਂਬਰ ਪਾਰਲੀਮੈਂਟ ਉਨ੍ਹਾਂ ਦੇ ਨਾਲ ਨਹੀਂ ਬੈਠ ਦਾ ਸੀ । ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਇਸੇ ਵਜ੍ਹਾ ਨਾਲ ਪੰਜਾਬ ਵਿੱਚ ਡਰੱਗਸ ਦਾ ਬੁਰਾ ਹਾਲ ਹੋ ਗਿਆ ਹੈ । ਇਸ ਦੌਰਾਨ ਹੁਣ ਬੀਜੇਪੀ ਦੀ ਸਿਰਸਾ ਤੋਂ ਲੋਕਸਭਾ ਦੀ ਮੈਂਬਰ ਸੁਨੀਤਾ ਦੁੱਗਲ ਨੇ ਭਗਵੰਤ ਸਿੰਘ ਮਾਨ ਨੂੰ ਲੈਕੇ ਵੱਡਾ ਬਿਆਨ ਦਿੱਤਾ ।
ਸੁਨੀਤਾ ਦੁੱਗਲ ਦਾ ਮਾਨ ‘ਤੇ ਬਿਆਨ
ਐੱਮਪੀ ਸੁਨੀਤਾ ਦੁੱਗਲ ਨੇ ਕਿਹਾ ‘ਸਾਡੇ ਪੁਰਾਣੇ ਮੈਂਬਰ ਪਾਰਲੀਮੈਂਟ ਸਨ ਸਭ ਨੂੰ ਪਤਾ ਹੈ ਉਨ੍ਹਾਂ ਦਾ ਨਸ਼ੇ ਨਾਲ ਦੂਰ-ਦੂਰ ਤੱਕ ਕੋਈ ਰਿਸ਼ਤਾ ਨਹੀਂ ਸੀ, ਹੁਣ ਉਹ ਮੁੱਖ ਮੰਤਰੀ ਬਣ ਕੇ ਚੱਲੇ ਗਏ ਹਨ’ ਉਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ ਕੱਸ ਦੇ ਹੋਏ ਕਿਹਾ ਪੰਜਾਬ ਅਤੇ ਰਾਜਸਥਾਨ ਤੋਂ ਨਸ਼ੇ ਦੀ ਖੇਪ ਇੰਨੀ ਜ਼ਿਆਦਾ ਆ ਰਹੀ ਹੈ ਕਿ ਉਨ੍ਹਾਂ ਦੇ ਸਿਰਸਾ ਹਲਕੇ ਦਾ ਵੀ ਬੁਰਾ ਹਾਲ ਹੋ ਗਿਆ ਹੈ । ਉਨ੍ਹਾਂ ਨੇ ਕਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਇਹ ਦੋਵੇ ਨਸ਼ੇ ਨੂੰ ਰੋਕਣ ਦੇ ਲਈ ਕੁਝ ਨਹੀਂ ਕਰ ਰਹੀਆਂ ਹਨ । ਬੀਜੇਪੀ ਐੱਮਪੀ ਸੁਨੀਤਾ ਦੁੱਗਲ ਨੇ ਕਿਹਾ ਕਿ ਮੇਰਾ ਸਿਆਸਤ ਵਿੱਚ ਆਉਣ ਦਾ ਕੋਈ ਵੀ ਮਕਸਦ ਨਹੀਂ ਸੀ । 2014 ਵਿੱਚ ਰਤਿਆ ਤੋਂ ਬਜ਼ੁਰਗ ਮਹਿਲਾ ਨੇ ਮੈਨੂੰ ਵੱਖ ਲਿਜਾ ਕੇ ਕਿਹਾ ਕਿ ਸਾਡੇ ਪੁੱਤਰ ਨੂੰ ਨਸ਼ੇ ਤੋਂ ਬਚਾ ਲਓ । ਉਨ੍ਹਾਂ ਕਿਹਾ ਸਰਕਾਰ ਨੇ ਨਸ਼ੇ ਨੂੰ ਲੈਕੇ ਜਿਹੜੇ ਸਖ਼ਤ ਕਾਨੂੰਨ ਦਾ ਜ਼ਿਕਰ ਕੀਤਾ ਹੈ ਕੋਈ ਵੀ ਮੈਂਬਰ ਇਸ ‘ਤੇ ਚਰਚਾ ਨਹੀਂ ਕਰ ਰਿਹਾ ਹੈ । ਉਨ੍ਹਾਂ ਡਰੱਗਸ ਦਾ ਜ਼ਿਕਰ ਕਰਦੇ ਹੋਏ ਹੇਮਾ ਮਾਲਿਨੀ ਦਾ ਨਾਂ ਵੀ ਲਿਆ।
— Sunita Duggal ,Member of Parliament (@SunitaDuggal7) December 21, 2022
ਹੇਮਾ ਮਾਲਿਕੀ ਫੜੀ ਗਈ
ਸਿਰਸਾ ਤੋਂ ਐੱਮਪੀ ਸੁਨੀਤਾ ਦੁੱਗਲ ਨੇ ਡਰੱਗ ਦੀ ਚਰਚਾ ਦੌਰਾਨ ਕਿਹਾ ਕਿ ਜਦੋਂ ਉਹ ਛੋਟੀ ਹੁੰਦੀ ਸੀ ਤਾਂ ਉਨ੍ਹਾਂ ਨੂੰ ਡਰੱਗਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ । ‘ਅਸੀਂ ਸੁਣ ਦੇ ਸੀ ਹੈਰੋਈਨ ਫੜੀ ਗਈ ਹੈ ਤਾਂ ਅਸੀਂ ਸੋਚ ਦੇ ਸੀ ਕਿ ਸ਼ਾਇਦ ਹੇਮਾ ਮਾਲਿਨੀ ਫੜੀ ਗਈ ਹੈ’। ਉਨ੍ਹਾਂ ਕਿਹਾ ਪੰਜਾਬ ਵਿੱਚ ਨਸ਼ਾ ਇਸ ਕਦਰ ਹਾਵੀ ਹੋ ਗਿਆ ਹੈ ਕਿ ਹੁਣ ਡਰੋਨ ਦੇ ਜ਼ਰੀਏ ਨਸ਼ੇ ਦੀ ਸਪਲਾਈ ਹੋ ਰਹੀ ਹੈ । MP ਦੁੱਗਲ ਨੇ ਕਿਹਾ ‘ਉੜ ਦਾ ਪੰਜਾਬ’ ਨੂੰ ਲੈਕੇ ਸਭ ਨੇ ਚਰਚਾ ਕੀਤੀ ਹੈ ਤਾਂ ਲੋਕਸਭਾ ਸਪੀਕਰ ਨੇ ਉਨ੍ਹਾਂ ਨੂੰ ਟੋਕਿਆ ਅਤੇ ਦੂਜੇ ਸੂਬੇ ਖਿਲਾਫ਼ ਅਜਿਹੀ ਟਿੱਪਣੀ ਕਰਨ ਤੋਂ ਮਨਾ ਕੀਤਾ । ਸੁਨੀਤਾ ਦੁੱਗਲ ਨੇ ਦੱਸਿਆ ਕੀ ਉਨ੍ਹਾਂ ਦੇ ਸਿਰਸਾ ਹਲਕੇ ਵਿੱਚ 3 ਜ਼ਿਲ੍ਹੇ ਨਸ਼ੇ ਤੋਂ ਪ੍ਰਭਾਵਿਤ ਹਨ। ਸਾਡੀ ਸਰਕਾਰ ਕਈ ਪ੍ਰੋਗਰਾਮ ਚੱਲਾ ਰਹੀ ਹੈ । ਉਨ੍ਹਾਂ ਨੇ ਆਪਣੇ ਇਲਾਕੇ ਦੇ SP ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਡਰੱਗਸ ਨੂੰ ਲੈਕੇ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ SP ਅਰਪਿਤ ਜੈਨ ਦੀ ਅਗਵਾਈ ਵਿੱਚ 17 ਮਹੀਨੇ ਦੇ ਅਦੰਰ 811 ਕੇਸ ਦਰਜ ਕੀਤੇ ਗਏ ਹਨ। ਇਸ ਦੌਰਾਨ 1387 ਲੋਕਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਅਤੇ 8 ਕਿਲੋ 799 ਗਰਾਮ ਹੈਰੋਈਨ,60 ਕਿਲੋ ਹਫੀਮ,5700 ਕਿਲੋ ਚੂਰਾ ਪੋਸਤ,79 ਕਿਲੋ ਗਾਂਜ,60 ਹਜ਼ਾਰ ਨਸ਼ੀਲੀਆਂ ਦਵਾਇਆਂ ਫੜੀਆਂ ਗਈਆਂ ਹਨ ।