Punjab

ਗਾਇਕ ਇੰਦਰਜੀਤ ਨਿੱਕੂ ਨੇ ਮਾਨ ਸਰਕਾਰ ਨੂੰ ਘੇਰਿਆ ! ਕਿਹਾ ਹੁਣ ਪੰਜਾਬ ਛੱਡਣਾ ਹੀ ਰਸਤਾ ਬਚਿਆ !

ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਫੈਨਸ ਇਨਸਾਫ ਦੀ ਮੰਗ ਕਰ ਰਹੇ ਹਨ ਇਸ ਵਿਚਾਲੇ ਪੰਜਾਬ ਗਾਇਕ ਇੰਦਰਜੀਤ ਨਿੱਕੂ ਨੇ ਫੇਸਬੁਕ ‘ਤੇ ਪੋਸਟ ਸ਼ੇਅਰ ਕਰਕੇ ਪੰਜਾਬ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਹਨ। ਨਿੱਕੂ ਨੇ ਲਿਖਿਆ ਕਿ ਸ਼ੁੱਭਦੀਪ ਸਿੰਘ ਸਿੱਧੂ ਨੂੰ ਕਦੋਂ ਇਨਸਾਫ ਮਿਲੇਗਾ, ਸਿੱਧੂ ਦੇ ਮਾਤਾ-ਪਿਤਾ ਅਤੇ ਉਸ ਨੂੰ ਪਸੰਦ ਕਰਨ ਵਾਲੇ ਇਸੇ ਤਰ੍ਹਾਂ ਤੜਪ ਦੇ ਰਹਿਣਗੇ ?

ਨਿੱਕੂ ਨੇ ਕਿਹਾ ਲੱਗ ਦਾ ਹੈ ਹੁਣ ਮਜਬੂਰੀ ਵਿੱਚ ਆਪਣਾ ਵਤਨ ਛੱਡ ਕੇ ਹੀ ਜਾਣਾ ਪਏਗਾ, ਪਰ ਮੇਰਾ ਪਰਿਵਾਰ ਅਤੇ ਮੈਂ ਕਦੇ ਵੀ ਇਹ ਨਹੀਂ ਚਾਹੁੰਦੇ ਹਾਂ, ਲੋਕਾਂ ਦੇ ਲਈ ਗਾਣੇ ਗਾਉਣ ਵਾਲੇ ਨਾਲ ਤਾਂ ਪੂਰੀ ਦੁਨੀਆ ਖੜੀ ਹੈ,ਪਰ ਇਨਸਾਫ ਦਿਵਾਉਣ ਵਾਲੇ ਪਤਾ ਨਹੀਂ ਕਿੱਥੇ ਸੁੱਤੇ ਹੋਏ ਹਨ। ਮੂਸੇਵਾਲਾ ਦੇ ਕਤਲ ਦੇ ਲਈ ਪੂਰੀ ਦੁਨੀਆ ਵਿੱਚ ਇਨਸਾਫ ਦੀ ਮੰਗ ਉੱਠ ਰਹੀ ਹੈ, ਜੇਕਰ ਪੰਜਾਬ ਦੇ ਪੁੱਤਰ ਨੂੰ ਇਨਸਾਫ ਇਹ ਸਰਕਾਰ ਨਹੀਂ ਦੇ ਸਕਦੀ ਹੈ ਤਾਂ ਇਸ ਨੂੰ ਸਰਕਾਰ ਕਹਿਲਾਉਣ ਦਾ ਕੋਈ ਹੱਕ ਨਹੀਂ ਹੈ ।

ਨਿੱਕੂ ਨੇ ਕਿਹਾ ਮੈਂ 25 ਸਾਲਾਂ ਤੋਂ ਪੰਜਾਬ ਵਿੱਚ ਰਹਿਕੇ ਪੰਜਾਬੀ ਮਾਂ ਬੋਲੀ ਦੇ ਜ਼ਰੀਏ ਗੁਰੂ ਦੀ ਬਖਸ਼ੀ ਦਸਤਾਰ ਦੇ ਕਾਰਨ ਪੰਜਾਬੀ ਗੀਤਾਂ ਦੇ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਹਾਂ,ਸਿੱਧੂ ਵਾਂਗ ਮੈਂ ਵੀ ਆਪਣਾ ਪਿੰਡ ਕਦੇ ਨਹੀਂ ਛੱਡਿਆ,ਪਰ ਹੁਣ ਦਿਲ ਨਹੀਂ ਲੱਗ ਰਿਹਾ ਹੈ ਬੱਚਿਆਂ ਦੇ ਭਵਿੱਖ ਨੂੰ ਲੈਕੇ ਚਿੰਤਾ ਹੋ ਰਹੀ ਹੈ, ਸਿੱਧੂ ਨੇ ਵਿਦੇਸ਼ੀਆਂ ਨੂੰ ਵੀ ਪੰਜਾਬ ਸੁਣਨ ਨੂੰ ਲਾ ਦਿੱਤਾ ਸੀ ।

ਮਰਨ ਤੋਂ ਬਾਅਦ ਵੀ ਕਰੋੜਾਂ ਰੁਪਏ ਦਾ ਟੈਕਸ ਸਿੱਧੂ ਪਰਿਵਾਰ ਸਰਕਾਰ ਨੂੰ ਦੇ ਰਿਹਾ ਹੈ, ਪਰ ਸਰਕਾਰ ਉਨ੍ਹਾਂ ਨੂੰ ਇਨਸਾਫ ਦਿਵਾਉਣ ਵਿੱਚ ਫੇਲ੍ਹ ਸਾਹਿਬ ਹੋ ਰਹੀ ਹੈ, ਜੇਕਰ ਸਿੱਧੂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤਾਂ ਆਮ ਲੋਕਾਂ ਦਾ ਰੱਬ ਹੀ ਰਾਖਾ ਹੈ । ਨਿੱਕੂ ਨੇ ਕਿਹਾ ਮੈਂ ਆਪ ਨਵੀਂ ਸਰਕਾਰ ਦੇ ਲਈ ਕਿੰਨੀਆਂ ਫ੍ਰੀ ਸੇਵਾਵਾਂ ਦਿੱਤੀਆਂ । ਹੁਣ ਵਾਲੀ ਸਰਕਾਰ ਦੇ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ ਪਰ ਬੁਰੇ ਸਮੇਂ ਵਿੱਚ ਮਦਦ ਕੀ ਕਰਨੀ ਸੀ ਹਾਲ ਵੀ ਪੁੱਛਣ ਨਹੀਂ ਕੋਈ ਆਇਆ ।