Punjab

ਗਾਇਕ ਅੰਮ੍ਰਿਤ ਮਾਨ ਦੇ ਪਿਤਾ ‘ਤੇ ਗੰਭੀਰ ਇਲਜ਼ਾਮ !1980 ਤੋਂ ਚੱਲ ਰਿਹਾ ਹੈ ਖੇਡ !

ਬਿਊਰੋ ਰਿਪੋਰਟ : ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਸਰਬਜੀਤ ਸਿੰਘ ‘ਤੇ ਗੰਭੀਰ ਇਲਜ਼ਾਮ ਲੱਗੇ ਹਨ । ਇੱਕ ਰਿਟਾਇਡ ਅਧਿਕਾਰੀ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ SC ਦਾ ਝੂਠਾ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀ ਲਈ ਸੀ । ਉਹ ਸਕੂਲ ਵਿੱਚ ਹਿਸਾਬ ਦੇ ਅਧਿਆਪਕ ਸਨ । ਜਿਸ ਤੋਂ ਬਾਅਦ SC ਕਮਿਸ਼ਨ ਨੇ ਆਪ ਇਸ ਦਾ ਨੋਟਿਸ ਲਿਆ ਹੈ ਅਤੇ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਉਹ 15 ਦਿਨਾਂ ਦੇ ਅੰਦਰ ATR ਯਾਨੀ ਐਕਸ਼ਨ ਟੇਕਨ ਰਿਪੋਰਟ ਸੌਂਪਣ। ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ 21 ਜੂਨ ਤੱਕ ਸੂਬਾ ਸਰਕਾਰ ਨੂੰ ਸਮਾਂ ਦਿੱਤਾ ਹੈ ਤਾਂ ਤੱਕ ਜਾਂਚ ਕਰਕੇ ਰਿਪੋਰਟ ਦੇਣੀ ਹੋਵੇਗੀ ਨਹੀਂ ਤਾਂ ਕਮਿਸ਼ਨ ਇਸ ਦਾ ਸ਼ਖਤ ਨੋਟਿਸ ਲਏਗਾ।

1980 ਤੋਂ ਫਰਜ਼ੀ ਸਰਟੀਫਿਕੇਟ ਦਾ ਖੇਡ ਚੱਲ ਰਿਹਾ ਹੈ

ਰਿਟਾਇਡ ਅਧਿਕਾਰੀ ਅਵਤਾਰ ਸਿੰਘ ਸਹੋਤਾ ਨੇ ਅੰਮ੍ਰਿਤ ਮਾਨ ਦੇ ਪਿਤਾ ਸਰਬਜੀਤ ਸਿੰਘ ਦੀ ਸ਼ਿਕਾਇਤ ਕੀਤੀ ਸੀ,ਉਨ੍ਹਾਂ ਨੇ ਕਿਹਾ ਸੀ ਕਿ ਸਰਬਜੀਤ ਸਿੰਘ ਜੱਟ ਭਾਈਚਾਰੇ ਨਾਲ ਸਬੰਧ ਰੱਖ ਦੇ ਸਨ ਪਰ ਉਨ੍ਹਾਂ ਨੇ ਐੱਸਸੀ ਦਾ ਸਰਟੀਫਿਕੇਟ ਬਣਾ ਕੇ ਨੌਕਰੀ ਕੀਤੀ ਸੀ । ਕਮਿਸ਼ਨ ਨੇ ਸਿੱਖਿਆ ਵਿਭਾਗ ਅਤੇ ਸਮਜਿਕ ਸੁਰੱਖਿਆ ਅਧਿਕਾਰ ਮੰਤਰਾਲਾ ਤੋਂ ਪੂਰੇ ਦਸਤਾਵੇਜ਼ ਮੰਗੇ ਨੇ ਆਖਿਰ ਕਿਸ ਨੇ ਸਰਬਜੀਤ ਸਿੰਘ ਨੂੰ ਨੌਕਰੀ ਦਿੱਤੀ । ਉੱਧਰ ਐੱਸਸੀ ਭਾਈਚਾਰੇ ਵੱਲੋਂ ਮੁਹਾਲੀ ਵਿੱਚ ਮੋਰਚਾ ਸ਼ੁਰੂ ਕੀਤਾ ਗਿਆ ਹੈ,ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਐੱਸਸੀ ਭਾਈਚਾਰੇ ਦੇ ਹੱਕਾਂ ‘ਤੇ ਡਾਕਾ ਪਾਇਆ ਜਾ ਰਿਹਾ ਹੈ ਇਸ ਦੇ ਖਿਲਾਫ ਸਾਰੀ ਐੱਸਸੀ ਭਾਈਚਾਰਾ ਸੋਮਵਾਰ ਨੂੰ ਪੰਜਾਬ ਵਿੱਚ ਬੰਦ ਦਾ ਐਲਾਨ ਕਰਨ ਜਾ ਰਿਹਾ ਹੈ । ਦਲਿਤ ਭਾਈਚਾਰੇ ਦੇ ਆਗੂ ਹਰਨੇਕ ਸਿੰਘ ਨੇ ਕਿਹਾ ਇਹ ਖੇਡ 1980 ਤੋਂ ਚੱਲ ਰਿਹਾ ਸੀ, ਕਈ IAS ਅਤੇ ਹੋਰ ਵੱਡੇ ਅਧਿਕਾਰੀਆਂ ਨੇ ਵੀ ਜਾਅਲੀ ਐੱਸਸੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਹਨ । ਉਨ੍ਹਾਂ ਨੇ ਕਿਹਾ ਹਾਈਕੋਰਟ ਅਤੇ ਸੁਪਰੀਮ ਕੋਰਟ ਕਈ ਵਾਰ ਅਜਿਹੇ ਲੋਕਾਂ ਦੇ ਖਿਲਾਫ ਐਕਸ਼ਨ ਦੇ ਨਿਰਦੇਸ਼ ਦੇ ਚੁੱਕਾ ਹੈ ਪਰ ਸਰਕਾਰ ਕੋਈ ਐਕਸ਼ਨ ਲੈਣ ਨੂੰ ਤਿਆਰ ਨਹੀਂ ਹੈ।

ਉਨ੍ਹਾਂ ਕਿਹਾ ਇੱਕ ਪਾਸੇ ਐੱਸਸੀ ਭਾਈਚਾਰੇ ਨੂੰ ਉੱਚ ਜਾਤਾਂ ਵੱਲੋਂ ਆਪਣੇ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ ਹੈ ਪਰ ਜਦੋਂ ਨੌਕਰੀ ਦੀ ਜ਼ਰੂਰਤ ਹੁੰਦੀ ਹੈ ਤਾਂ ਸਾਡੇ ਹੱਕਾਂ ‘ਤੇ ਡਾਕਾ ਪਾਕੇ ਫਰਜ਼ੀ ਸਰਟਿਫਿਕੇਟ ਬਣਾਏ ਜਾਂਦੇ ਹਨ ਅਤੇ ਨੌਕਰੀ ਲਈਆਂ ਜਾਂਦੀਆਂ ਹਨ । ਸ਼ਿਕਾਇਤਕਰਤਾ ਅਵਤਾਰ ਸਿੰਘ ਸਹੋਤਾ ਨੇ ਅੰਮ੍ਰਿਤ ਮਾਨ ਦੇ ਪਿਤਾ ਸਰਜੀਤ ਸਿੰਘ ਦੀ ਫੌਰਨ ਗ੍ਰਿਫਤਾਰੀ ਦੀ ਮੰਗ ਕੀਤੀ ਹੈ ।