Punjab

ਕੋਰੋਨਾ ਦੇ ਦੌਰ ‘ਚ ਲੱਖਾਂ ਲੋੜਵੰਦਾਂ ਦਾ ਸਹਾਰਾ ਬਣਿਆ ਗੁਰੂ ਕਾ ਲੰਗਰ

‘ਦ ਖ਼ਾਲਸ ਬਿਊਰੋੋ :- ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਲੱਖਾਂ ਪਰਵਾਸੀ ਕਾਮੇ ਕਰੀਬ 3 ਮਹੀਨੇ ਬਾਅਦ ਵੀ ਸੁਤੰਤਰ ਮੁਲਕ ਦੀਆਂ ਸੜਕਾਂ ‘ਤੇ ਬੇਬਸ ਤੇ ਭੁੱਖੇ ਤੁਰ ਰਹੇ ਨੇ, ਅਪਣੇ ਘਰਾਂ ਨੂੰ ਪਹੁੰਚਣ ਦੀ ਤਾਂਘ ਤੇ ਢਿੱਡ ਦੀ ਭੁੱਖ ਇਨਸਾਨ ਨੂੰ ਕਮਜ਼ੋਰ ਕਰ ਦਿੰਦੀ ਹੈ, ਜਦ ਪਹੁੰਚਣ ਦਾ ਕੋਈ ਰਸਤਾ ਨਾ ਦਿਸਦਾ ਹੋਵੇ।

ਦੋ ਮਹੀਨਿਆਂ ਤੋਂ ਯਾਵਤਮਲ ਮਹਾਰਾਸ਼ਟਰ ਕੌਮੀ ਮਾਰਗ ’ਤੇ ਸਥਿਤ ਕਰੰਜੀ ਨੇੜਿਓਂ ਲੰਘਦਿਆਂ ਹਜ਼ਾਰਾਂ ਵਾਹਨ ਇੱਥੇ ਦੇ ਬਣੇ ਇੱਕ ਸ਼ੈੱਡ ਹੇਠ ਜ਼ਰੂਰ ਰੁਕ ਕੇ ਜਾਂਦੇ ਹਨ। 450 ਕਿਲੋਮੀਟਰ ਲੰਮੇ ਇਸ ਮਾਰਗ ’ਤੇ ਇਹ ਇਕਲੌਤੀ ਅਜਿਹੀ ਜਗ੍ਹਾ ਹੈ ਜਿੱਥੇ ਖਾਣਾ ਮਿਲਦਾ ਹੈ, ਜਿਸਦੀ ਸੇਵਾ ਬਾਬਾ ਕਰਨੈਲ ਸਿੰਘ ਖਹਿਰਾ ਵੱਲੋਂ ਨਿਭਾਈ ਜਾ ਰਹੀ ਹੈ, ਜਿਹੜੇ ਇਸ ਖਿੱਤੇ ’ਚ ਖਹਿਰਾ ਬਾਬਾ ਜੀ ਦੇ ਨਾਂ ਨਾਲ ਵੀ ਮਕਬੂਲ ਹਨ। ਖਹਿਰਾ ਬਾਬਾ ਜੀ ਨੇ ਖਬਰ ਏਜੰਸੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਇੱਕ ਕਬਾਇਲੀ ਖਿੱਤਾ ਹੈ, ਲਗਪਗ 15- ਕਿਲੋਮੀਟਰ ਅਤੇ ਅੱਗੇ 300 ਕਿਲੋਮੀਟਰ ਤੱਕ ਇੱਕ ਵੀ ਢਾਬਾ ਜਾਂ ਰੈਸਤਰਾਂ ਨਹੀਂ ਹੈ, ਇਸ ਲਈ ਜ਼ਿਆਦਾਤਰ ਲੋਕ ਗੁਰੂ ਕਾ ਲੰਗਰ ਵਿਖੇ ਰੁਕ ਕੇ ਲੰਗਰ ਛਕਣ ਨੂੰ ਤਰਜੀਹ ਦਿੰਦੇ ਹਨ।’ ਇੱਕ ਬਦਾਮੀ ਰੰਗ ਦੇ ਬੋਰਡ ’ਤੇ ਲਿਖਿਆ ਹੈ- ‘ਗੁਰਦੁਆਰਾ ਸਾਹਿਬ’ ਅਤੇ ‘ਡੇਰਾ ਕਾਰ ਸੇਵਾ ਗੁਰਦੁਆਰਾ ਲੰਗਰ ਸਾਹਿਬ’। ਇਸ ਲੰਗਰ ਦਾ ਸਬੰਧ ਗੁਰਦੁਆਰਾ ਭਗੋੜ ਸਾਹਿਬ, ਵਈ ਨਾਲ ਹੈ, ਜੋ ਇੱਥੋਂ 11 ਕਿਲੋਮੀਟਰ ਦੂਰ ਜੰਗਲੀ ਇਲਾਕੇ ’ਚ ਸਥਿਤ ਹੈ। ਮੰਨਿਆਂ ਜਾਂਦਾ ਹੈ ਕਿ ਇਸ ਸਥਾਨ ’ਤੇ ਗੁਰੂ ਗੋਬਿੰਦ ਸਿੰਘ 1705 ਈ. ’ਚ ਨਾਂਦੇੜ ਜਾਣ ਵੇਲੇ ਰਾਹ ’ਚ ਰੁਕੇ ਸਨ, ਜੋ ਇੱਥੋਂ 250 ਕਿਲੋਮੀਟਰ ਦੂਰ ਸਥਿਤ ਹੈ। ਬਾਬਾ ਖਹਿਰਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਇੱਥੋਂ ਦੂਰ ਸਥਿਤ ਹੋਣ ਕਾਰਨ 1988 ਵਿੱਚ ਇੱਥੇ ਇਹ ਮੁਫ਼ਤ ਲੰਗਰ ਲਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਤਾਲਾਬੰਦੀ ਸ਼ੁਰੂ ਹੋਣ ਮਗਰੋਂ ਇਹ ਲੰਗਰ ਹਜ਼ਾਰਾਂ ਹੀ ਭੁੱਖੇ ਲੋਕਾਂ ਲਈ ਆਸਰਾ ਬਣਿਆ, ਜਿਨ੍ਹਾਂ ’ਚ ਪਰਵਾਸੀ ਮਜ਼ਦੂਰ, ਰਾਹਗੀਰ, ਟਰੱਕ ਡਰਾਈਵਰ ਤੇ ਪਿੰਡਾਂ ਦੇ ਵਸਨੀਕ ਸ਼ਾਮਲ ਹਨ।

ਦੇਸ਼ ਵਿੱਚ ਬੰਦੀ ਕਰਕੇ ਗੁਰਦੁਆਰੇ ਸਮਾਜ ਲਈ ਵਰਦਾਨ ਬਣੇ ਨੇ, ਇੱਥੇ ਲੱਖਾਂ ਲੋਕਾਂ ਨੂੰ ਅੰਨ-ਪਾਣੀ ਅਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਕਰਨ ਅੱਗੇ ਆਏ। ਸਿੱਖ ਪੰਥ ਅਤੇ ਹੋਰ ਧਰਮਾਂ ਦੇ ਵੀ ਧਰਮੀ ਪੁਰਸ਼ ਅੱਗੇ। ਆਏ ਦੇਸ਼ ਵਿੱਚ ਪਰਵਾਸੀ ਮਜ਼ਦੂਰ ਅਤੇ ਗਰੀਬ ਲੋਕਾਂ ਦੀ ਸਥਿਤੀ ਹੋਰ ਵਿਗੜ ਸਕਦੀ ਸੀ ਜੇਕਰ ਧਰਮੀ ਪੁਰਸ਼ ਅਗੇ ਵੱਧ ਕੇ ਲੋਕ ਸੇਵਾ ਵਿੱਚ ਨਾ ਆਊਂਦੇ।