India Punjab

ਸਿੱਖ ਜਥੇਬੰਦੀਆਂ ਸੌਦਾ ਸਾਧ ਪ੍ਰਤੀ ਨਰਮੀ ਤੋਂ ਨਰਾਜ਼

ਦ ਖ਼ਾਲਸ ਬਿਊਰੋ : ਦਰਬਾਰ ਏ ਖ਼ਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਅਲਾਇੰਸ ਆਫ਼ ਸਿੱਖ ਆਰਗਨਾਈਜੇਸ਼ਨ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਸਮੇਤ 35 ਸਿੱਖ ਜਥੇਬੰਬੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖ ਕੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਮਈ 2007 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਸਵਾਂਗ ਸਬੰਧੀ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਨਾ ਕੀਤੇ ਜਾਣ ਖ਼ਿਲਾਫ਼ ਸਮਾਂਬੱਧ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ। ਸਿੱਖ ਜਥੇਬੰਦੀਆਂ ਨੇ ਪੰਜਾਬ ਪੁਲਿਸ ਉੱਤੇ ਸੌਦਾ ਸਾਧ ਨੂੰ ਜਾਣ ਬੁੱਝ ਕੇ ਡਿਸਚਾਰਜ ਕਰਾਉਣ ਦਾ ਇਲ ਜ਼ਾਮ ਵੀ ਲਗਾਇਆ ਹੈ।

ਭਾਈ ਮਾਝੀ ਅਤੇ ਸੁਖਦੇਵ ਸਿੰਘ ਸਮੇਤ ਇਨ੍ਹਾਂ ਜਥੇਬੰਦੀਆਂ ਨੇ ਕੇਸ ਨੂੰ ਮੁੜ ਖੋਲ੍ਹਣ ਅਤੇ ਸੱਚ ਸਾਹਮਣੇ ਲਿਆਉਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਗੁਰਮੀਤ ਰਾਮ ਰਹੀਮ ਦੇ ਖਿਲਾਫ਼ ਧਾਰਾ 295 ਏ ਅਤੇ 153 ਏ ਤਹਿਤ ਕੇਸ ਦਰਜ ਕਰਕੇ ਮੁਕੱਦਮਾ ਚਲਾਇਆ ਜਾਵੇ ਤਾਂ ਜੋ ਉਸਨੂੰ ਬਣਦੀ ਸਜ਼ਾ ਸੁਣਾਈ ਜਾ ਸਕੇ।

ਬਹਿਬਲ ਇਨਸਾਫ਼ ਮੋਰਚਾ ਨੇ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕਣ ਲਈ 10 ਜੁਲਾਈ ਨੂੰ ਇਕੱਠ ਸੱਦ ਲਿਆ ਹੈ। ਮੋਰਚਾ ਵੱਲੋਂ ਪੰਜਾਬ ਸਰਕਾਰ ਨੂੰ ਤਿੰਨ ਮਹੀਨੇ ਦੀ ਦਿੱਤੀ ਗਈ ਮੋਹਲਤ ਖ਼ਤਮ ਹੋ ਗਈ ਹੈ ਪਰ ਪੰਜਾਬ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।