‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇ ਲ੍ਹ ਵਿੱਚ ਬੰਦ ਕੀਤਾ ਗਿਆ ਹੈ। ਸਿੱਧੂ ਨੇ ਅੱਜ ਪਟਿਆਲਾ ਅਦਾਲਤ ਵਿੱਚ ਆਤ ਮ-ਸਮਰਪਣ ਕੀਤਾ ਸੀ, ਉਸ ਤੋਂ ਬਾਅਦ ਉਹਨਾਂ ਦਾ ਪਟਿਆਲਾ ਦੇ ਸਰਕਾਰੀ ਹਸਪਤਾਲ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਮੈਡੀਕਲ ਕੀਤਾ ਗਿਆ। ਸਿੱਧੂ ਨੂੰ ਪੰਜਾਬ ਪੁਲਿਸ ਦੀ ਜੀਪ ਵਿੱਚ ਮੈਡੀਕਲ ਲਈ ਲਿਜਾਇਆ ਗਿਆ। ਨਵਜੋਤ ਸਿੱਧੂ ਦੇ ਵਕੀਲਾਂ ਨੇ ਕਾਫ਼ੀ ਕੋਸ਼ਿਸ਼ ਕੀਤੀ ਕਿ ਸਿੱਧੂ ਨੂੰ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਇੱਕ ਹਫ਼ਤੇ ਦਾ ਸਮਾਂ ਮਿਲ ਜਾਵੇ ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਸੁਪਰੀਮ ਕੋਰਟ ਨੇ ਕਿਸੇ ਵੀ ਨਵੇਂ ਕੇਸ ਨੂੰ ਸੁਣਨ ਤੋਂ ਮਨਾ ਕਰ ਦਿੱਤਾ ਸੀ। ਸਿੱਧੂ ਦੇ ਨਜ਼ਦੀਕੀ ਦੋਸਤਾਂ ਮੁਤਾਬਕ ਸਿੱਧੂ ਨੂੰ ਲਿਵਰ ਦੀ ਬੀਮਾਰੀ ਹੈ ਤੇ ਉਹਨਾਂ ਦੀ ਸਰਜ਼ਰੀ ਵੀ ਹੋ ਚੁੱਕੀ ਹੈ। ਇਸ ਲਈ ਉਹਨਾਂ ਨੂੰ ਜੇ ਲ੍ਹ ਵਿੱਚ ਇਹ ਦਵਾਈਆਂ ਵੀ ਉਪਲੱਬਧ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਗਰਮੀ ਕਾਰਨ ਸਿੱਧੂ ਦੀ ਸਿਹਤ ਖ਼ਰਾਬ ਹੋ ਗਈ। ਅੱਜ ਸਵੇਰ ਤੋਂ ਹੀ ਉਨ੍ਹਾਂ ਨੂੰ ਮੁਸ਼ਕਲ ਆ ਰਹੀ ਸੀ ਪਰ ਹੁਣ ਸਿਹਤ ਜ਼ਿਆਦਾ ਵਿਗੜ ਗਈ ਹੈ, ਜਿਸ ਕਰਕੇ ਹੀ ਸਿੱਧੂ ਨੇ ਸੁਪਰੀਮ ਕੋਰਟ ਕੋਲ ਅਪੀਲ ਕੀਤੀ ਹੈ ਕਿ ਉਸ ਨੂੰ ਆਤਮ ਸਮਰਪਣ ਕਰਨ ਲਈ ਕੁੱਝ ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇ।
ਪੰਜਾਬ ਦੇ ਜੇ ਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜੇ ਲ੍ਹ ਅੰਦਰ ਨਵਜੋਤ ਸਿੱਧੂ ਨੂੰ ਕੋਈ ਵੀ ਵਿਸ਼ੇਸ਼ ਦਰਜਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਕੀ ਕੈਦੀਆਂ ਦੀ ਤਰ੍ਹਾਂ ਨਵਜੋਤ ਸਿੱਧੂ ਵੀ ਹੁਣ ਕੈਦੀ ਹਨ, ਜਿਸ ਕਰਕੇ ਉਹ ਪਟਿਆਲਾ ਜੇ ਲ੍ਹ ਵਿੱਚ ਬਾਕੀ ਕੈਦੀਆਂ ਦੀ ਤਰ੍ਹਾਂ ਰਹਿਣਗੇ। ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੈਦੀਆਂ ਨੂੰ VIP ਦਰਜਾ ਦੇਣ ਦੇ ਖਿਲਾ ਫ ਹੈ, ਜਿਸ ਕਰਕੇ ਜੇਲ੍ਹਾਂ ਵਿੱਚੋਂ VIP ਕਲਚਰ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਮੈਨੂਅਲ ਅਨੁਸਾਰ ਸਾਰੇ ਕੈਦੀਆਂ ਨਾਲ ਜੇਲ੍ਹ ਵਿੱਚ ਬਰਾਬਰ ਦਾ ਵਿਵਹਾਰ ਕੀਤਾ ਜਾਵੇਗਾ।