Punjab

“ਮੂਸੇਵਾਲਾ ਦੀ ਮਾਂ ਦੇ ਕਹਿਣ ‘ਤੇ ਪੱਗ ਬੰਨਣੀ ਕੀਤੀ ਸ਼ੁਰੂ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਲੰਧਰ ਦੇ ਇੱਕ ਨੌਜਵਾਨ ਨੇ ਅੱਜ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਆਪਣੀ ਇੱਕ ਐਂਬੂਲੈਂਸ ਮੂਸੇਵਾਲਾ ਦੇ ਨਾਂ ਉੱਤੇ ਗਿਫ਼ਟ ਕੀਤੀ ਹੈ। ਐਂਬੂਲੈਂਸ ਦੇ ਚਾਰੇ ਪਾਸੇ ਮੂਸੇਵਾਲਾ ਦੀ ਫੋਟੋ ਲੱਗੀ ਹੋਈ ਹੈ ਅਤੇ ਮੂਸੇਵਾਲਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ ਹੈ।

ਨੌਜਵਾਨ ਨੇ ਕਿਹਾ ਕਿ ਉਹ ਐਂਬੂਲੈਂਸਾਂ ਦਾ ਕੰਮ ਕਰਦਾ ਹੈ। ਉਸਨੇ ਕਿਹਾ ਕਿ ਜਦੋਂ ਦੇ ਮੂਸੇਵਾਲਾ ਦੀ ਮਾਤਾ ਨੇ ਸਾਰਿਆਂ ਨੂੰ ਮੂਸੇਵਾਲਾ ਦੀ ਤਰਜ ਉੱਤੇ ਦਸਤਾਰ ਸਜਾਉਣ ਦੀ ਅਪੀਲ ਕੀਤੀ ਹੈ, ਉਸਨੇ ਉਦੋਂ ਤੋਂ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਹੈ ਜੋ ਅੱਗੇ ਵੀ ਜਾਰੀ ਰੱਖੇਗਾ। ਉਸਨੇ ਕਿਹਾ ਕਿ ਉਸਨੇ ਪਹਿਲਾਂ ਕਦੇ ਦਸਤਾਰ ਨਹੀਂ ਸਜਾਈ ਸੀ।