‘ਦ ਖਾਲਸ ਬਿਊਰੋ : ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (sidhu moose wala)ਦੇ ਦੋ ਹੋਰ ਗੀਤ ਯੂਟਿਊਬ ਤੋਂ ਹਟਾ ਦਿੱਤੇ ਗਏ ਹਨ। ਦੋ ਗਾਣੇ ਫੋਰਗੇਟ ਅਬਾਊਟ ਇਟ(forget about it) ਤੇ ਆਉਟਲਾਅ (outlaw) ਕਾਪੀਰਾਈਟ ਦੇ ਕਾਰਨਾਂ ਕਰਕੇ ਡਿਲੀਟ ਕੀਤੇ ਗਏ ਹਨ। ਇਹ ਦੋਨੋਂ ਗਾਣੇ ਸੰਨ 2019 ਵਿੱਚ ਰਿਲੀਜ਼ ਹੋਏ ਸਨ। ਹਾਲਾਂਕਿ ਇਸ ਖ਼ਬਰ ਨੂੰ ਲੈ ਕੇ ਅਲੱਗ ਅਲੱਗ ਵਿਚਾਰ ਚੱਲ ਰਹੇ ਹਨ ।

ਕੁੱਝ ਨਿੱਜ਼ੀ ਚੈਨਲਾਂ ਉਤੇ ਚੱਲ ਰਹੀਆਂ ਖਬਰਾਂ ਦੇ ਮੁਤਾਬਿਕ ਇਸ ਗਾਣੇ ਨੂੰ ਕੇਂਦਰ ਸਰਕਾਰ ਨੇ ਇਹ ਕਹਿ ਕੇ ਡਲੀਟ ਕਰਵਾਇਆ ਹੈ ਕਿ ਇਹਨਾਂ ਗਾਣਿਆਂ ਰਾਹੀਂ ਹਥਿਆਰਾਂ ਨੂੰ ਪਰੋਮੋਟ ਕੀਤਾ ਜਾ ਰਿਹਾ ਹੈ। ਇਸ ਕਰਕੇ ਇਹਨਾਂ ਗਾਣਿਆਂ ਨੂੰ ਯੂਟਿਊਬ ਤੋਂ ਹਟਾਇਆ ਗਿਆ ਹੈ।ਇਸੇ ਤਰਾਂ ਇੱਕ ਹੋਰ ਖਬਰ ਦੇ ਅਨੁਸਾਰ ਸਿੱਧੂ ਦੇ ਘਰਦਿਆਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਇਹ ਗਾਣੇ ਹਟਾਏ ਗਏ ਹਨ ਪਰ ਸਿੱਧੂ ਦੇ ਮਾਂਬਾਪ ਵੱਲੋਂ ਅਜਿਹਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਸਿੱਧੂ ਦੇ ਆਫੀਸ਼ੀਅਲ ਅਕਾਂਊਟ ਤੇ ਇਹ ਗਾਣੇ ਉਪਲਬੱਧ ਹਨ।

ਇਸ ਤੋਂ ਪਹਿਲਾਂ ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਗਾਣੇ SYL ਨੂੰ YOUTUBE ਨੇ ਭਾਰਤ ‘ਚ ਬੈਨ ਕਰ ਦਿੱਤਾ ਸੀ। ਸਰਕਾਰ ਦੀ ਸ਼ਿਕਾਇਤ ਤੋਂ ਬਾਅਦ YOUTUBE ਨੇ ਇਹ ਐਕਸ਼ਨ ਲਿਆ ਸੀ। 23 ਜੂਨ ਦੀ ਸ਼ਾਮ ਨੂੰ ਰਿਲੀਜ਼ ਕੀਤਾ ਗਿਆ ਇਹ ਗੀਤ ਦੁਨੀਆ ਭਰ ਵਿੱਚ ਵੱਡੇ ਪੱਧਰ ਉੱਤੇ ਦੇਖਿਆ ਗਿਆ ਸੀ। ਇਸ ਗੀਤ ‘ਚ ਸਿੱਧੂ ਮੂਸੇਵਾਲੇ ਨੇ ਐੱਸਵਾਈਐੱਲ ਸਮੇਤ ਪੰਜਾਬ ਦੇ ਕਈ ਭਖਦੇ ਮਸਲਿਆਂ ਨੂੰ ਪੇਸ਼ ਕੀਤਾ ਸੀ। ਇਸ ਗਾਣੇ ਦਾ ਲਿੰਕ ਖੋਲ੍ਹਣ ‘ਤੇ ਸਾਹਮਣੇ ਲਿਖਿਆ ਆ ਰਿਹਾ ਸੀ ਕਿ ਸਰਕਾਰ ਵੱਲੋਂ ਕਾਨੂੰਨੀ ਸ਼ਿਕਾਇਤ ਕਰਕੇ ਇਹ ਗਾਣਾ ਹਟਾਇਆ ਗਿਆ ਸੀ ਜਦੋਂ ਕਿ ਇਹਨਾਂ ਦੋ ਗਾਣਿਆਂ ਦਾ ਲਿੰਕ ਖੋਲਣ ‘ਤੇ ਇਹ ਲਿਖਿਆ ਸਾਹਮਣੇ ਆਉਂਦਾ ਹੈ ਕਿ ਸਿੱਧੂ ਮੂਸੇਵਾਲਾ ਭਾਵ ਉਸ ਦੇ ਪਰਿਵਾਰ ਵਲੋਂ ਉਠਾਏ ਗਏ ਇਤਰਾਜ਼ ਤੋਂ ਬਾਅਦ ਇਹ ਗਾਣੇ ਆਫੀਸ਼ੀਅਲ ਅਕਾਊਂਟ ਤੋਂ ਡਿਲੀਟ ਕੀਤੇ ਗਏ ਹਨ। ਹਾਲਾਂਕਿ ਹੋਰ ਪਾਸੇ ਇਹ ਗਾਣੇ ਉਪਲਬਧ ਹਨ।