Punjab

ਮੂਸੇਵਾਲਾ ਦੀ ‘ਲਾਸਟ ਰਾਇਡ ਥਾਰ”ਚ ਇਹ ਕੀਤੇ ਗਏ ਬਦਲਾਅ !

 

ਬਿਊਰੋ ਰਿਪੋਰਟ : 29 ਮਈ 2022 ਵਿੱਚ ਜਿਹੜੀ ਥਾਰ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਬਣੀ ਸੀ, ਉਸ ਨੂੰ ਲੈਕੇ ਪਿਤਾ ਬਲੌਕਰ ਸਿੰਘ ਅਤੇ ਮਾਂ ਚਰਨ ਕੌਰ ਦਾ ਖਾਸ ਲਗਾਅ ਹੈ। ਇਸੇ ਵਜ੍ਹਾ ਨਾਲ ਇਸ ਨੂੰ ਸੰਭਾਲਣ ਦਾ ਫ਼ੈਸਲਾ ਲਿਆ ਗਿਆ ਸੀ। ਸਿੱਧੂ ਦੇ ਫੈਨਸ ਦਾ ਵੀ ਇਸ ਗੱਡੀ ਨਾਲ ਬਹੁਤ ਜ਼ਿਆਦਾ ਪਿਆਰ ਹੈ। ਪਰਿਵਾਰ ਨੇ ਜੀਪ ਨੂੰ ਮੁੜ ਤੋਂ ਚਲਾਉਣ ਯੋਗ ਬਣਾਉਣ ਦੇ ਲਈ ਇਸ ਨੂੰ ਦਿੱਲੀ ਭੇਜਿਆ ਸੀ। ਜੀਪ ਉਸ ਕੰਪਨੀ ਨੂੰ ਸੌਂਪੀ ਗਈ ਸੀ ਜੋ ਮਾਡੀਫਿਕੇਸ਼ਨ ਦੇ ਲਈ ਮਸ਼ਹੂਰ ਹੈ, ਕੰਪਨੀ ਨੇ 25 ਦਿਨ ਤੱਕ ਇਸ ‘ਤੇ ਕੰਮ ਕੀਤਾ।
ਦਰਅਸਲ ਜਿਸ ਸਮੇਂ ਸਿੱਧੂ ਦੀ ਜੀਪ ਪੁਲਿਸ ਨੇ ਪਰਿਵਾਰ ਨੂੰ ਸੌਂਪੀ ਸੀ, ਉਸ ਵੇਲੇ ਉਸ ‘ਤੇ ਗੋਲੀਆਂ ਦੇ ਨਿਸ਼ਾਨ ਸਨ। ਗੱਡੀ ਦੇ ਰੇਡੀਏਟਰ ਅਤੇ ਟਾਇਰ ਫੱਟ ਚੁੱਕੇ ਸਨ। ਸੀਸ਼ੇ ਟੁੱਕੇ ਹੋਏ ਸਨ । ਆਟੋ ਡੈਡੀ ਕਸਟਮ ਦੇ ਡਾਇਰੈਕਟਰ ਅੰਸ਼ ਚੌਧਰੀ ਨੇ ਦੱਸਿਆ ਜੀਪ ਭੇਜਣ ਵੇਲੇ ਪਰਿਵਾਰ ਨੇ ਇੱਕ ਗੱਲ ਕਹੀ ਸੀ ਕਿ ਉਹ ਓਰੀਜਿਨੈਲਿਟੀ ਖ਼ਤਮ ਨਹੀਂ ਹੋਣੀ ਚਾਹੀਦੀ ਹੈ ।

ਥਾਰ ਵਿੱਚ 32 ਗੋਲੀਆਂ ਦੇ ਨਿਸ਼ਾਨ

ਸਿੱਧੂ ਮੂਸੇਵਾਲਾ ਦੀ ਜੀਪ ਵਿੱਚ 32 ਨਿਸ਼ਾਨ ਸਨ । ਇਸ ਨੂੰ ਸੁਰੱਖਿਅਤ ਰੱਖਣ ਦੀ ਪਰਿਵਾਰ ਨੇ ਕੰਪਨੀ ਤੋਂ ਮੰਗ ਕੀਤੀ ਸੀ। ਸਾਇਡ ਗਲਾਸ ਟੁੱਟੇ ਚੁੱਕੇ ਸਨ। ਫਰੰਟ ਸ਼ੀਸੇ ‘ਤੇ ਵੀ ਗੋਲੀਆਂ ਦੇ ਨਿਸ਼ਾਨ ਸਨ। ਗੱਡੀ ਨੂੰ ਉਸੇ ਤਰ੍ਹਾਂ ਗੋਲੀਆਂ ਦੇ ਨਿਸ਼ਾਨ ਨਾਲ ਸੰਭਾਲ ਕੇ ਰੱਖਣਾ ਮੁਸ਼ਕਲ ਸੀ। ਦਰਅਸਲ ਜ਼ਿਆਦਾ ਮੁਸ਼ਕਲ ਫਰੰਟ ਸ਼ੀਸੇ ਨਾਲ ਸੀ, ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਂ ਚਰਨ ਕੌਰ ਗੱਡੀ ਦੀ ਵਿੰਡਸ਼ੀਲਟ ‘ਤੇ ਬਣੇ ਗੋਲੀਆਂ ਦੇ ਨਿਸ਼ਾਨ ਹਟਾਉਣਾ ਨਹੀਂ ਚਾਹੁੰਦੇ ਸਨ।

ਮਾਹਿਰਾ ਨਾਲ ਗੱਲਬਾਤ ਤੋਂ ਬਾਅਦ ਕੱਢਿਆ ਹੱਲ

ਫਰੰਟ ਗਲਾਸ ਨਾ ਹਟਾਉਣਾ ਪਏ ਅਤੇ ਗੋਲੀਆਂ ਦੇ ਨਿਸ਼ਾਨ ਵੀ ਸਾਲਾਂ ਤੱਕ ਵਿਡਸ਼ੀਲਡ ‘ਤੇ ਬਣੇ ਰਹਿਣ, ਇਸ ਦੇ ਲਈ ਮਾਹਰਾਂ ਨਾਲ ਗੱਲਬਾਤ ਬਾਅਦ ਰਿਫਬ੍ਰਿਸ਼ ਕਰਨ ਦਾ ਫ਼ੈਸਲਾ ਲਿਆ ਗਿਆ। ਕੈਮੀਕਲ ਦੀ ਵਰਤੋਂ ਕਰਕੇ ਬਿਨਾਂ ਫਰੰਟ ਗਲਾਸ ਨੂੰ ਉਤਾਰ ਕੇ ਨਿਸ਼ਾਨਾਂ ਨੂੰ ਸੁਰੱਖਿਅਤ ਰੱਖਿਆ ਗਿਆ। ਕਾਰ ਚੱਲਣ ਤੋਂ ਬਾਅਦ ਹਵਾ ਦੇ ਪਰੈਸ਼ਰ ਨਾਲ ਉਹ ਟੁੱਟ ਸਕਦੇ ਸਨ, ਪਰ ਹੁਣ ਅਜਿਹਾ ਨਹੀਂ ਹੋਵੇਗਾ, ਉਸ ‘ਤੇ ਗੋਲੀਆਂ ਦੇ ਨਿਸ਼ਾਨ ਰਹਿਣਗੇ ਅਤੇ ਟੁੱਟਣਗੇ ਵੀ ਨਹੀਂ।

ਟਾਇਰ ਵੀ ਠੀਕ ਕੀਤਾ ਗਿਆ

ਸਿੱਧੂ ਮੂਸੇਵਾਲਾ ਦੀ ਜੀਪ ਦੇ ਟਾਇਰ ਵੀ ਓਰੀਜਨਲ ਹੀ ਹਨ, ਉਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਰਅਸਲ ਕੰਪਨੀ ਦੀ ਟੀਮ ਨੇ ਪੁਰਾਣੇ ਟਾਇਰਾਂ ਨੂੰ ਕੱਢ ਕੇ ਉਨ੍ਹਾਂ ਮੁੜ ਤੋਂ ਤਿਆਰ ਕੀਤਾ ਹੈ, ਤਾਂਕਿ ਉਸ ‘ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਵਿਖਾਈ ਦਿੰਦੇ ਰਹਿਣ, ਲੰਮੇ ਸਮੇਂ ਤੱਕ ਨਵੇਂ ਵਾਂਗ ਚੱਲਣ। ਥਾਰ ਜੀਪ ਵਿੱਚ ਸਾਰੇ ਸਾਇਡ ਗਲਾਸ ਅਤੇ ਰੈਡੀਏਟਰ ਵੀ ਬਦਲਿਆ ਗਿਆ ਹੈ, ਦਰਅਸਲ ਜੀਪ ਦਾ ਓਰੀਜਿਨਲ ਰੈਡੀਏਟਰ ਗੋਲੀਆਂ ਲੱਗਣ ਨਾਲ ਡੈਮੇਜ ਹੋ ਗਿਆ ਸੀ,ਉਸ ਨੂੰ ਰਿਪੇਅਰ ਨਹੀਂ ਕੀਤਾ ਜਾ ਸਕਦਾ ਸੀ,ਜਿਸ ਦੀ ਵਜ੍ਹਾ ਕਰਕੇ ਉਸ ਨੂੰ ਬਦਲਿਆ ਗਿਆ ਹੈ।

ਜੀਪ ਨੂੰ ਠੀਕ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਅੰਸ਼ ਚੌਧਰੀ ਨੇ ਦੱਸਿਆ ਜਦੋਂ ਲੋਕਾਂ ਨੂੰ ਪਤਾ ਚੱਲਿਆ ਕਿ ਸਿੱਧੂ ਮੂਸੇਵਾਲਾ ਦੀ ਥਾਰ ਜੀਪ ਉਨ੍ਹਾਂ ਦੀ ਕੰਪਨੀ ਠੀਕ ਹੋਣ ਹਾਈ ਤਾਂ ਰੋਜ਼ਾਨਾ ਭੀੜ ਇਕੱਠੀ ਹੋਣ ਲੱਗੀ, ਪਹਿਲੇ 50 ਦੇ ਕਰੀਬ ਲੋਕ ਆਏ,ਫਿਰ 100 ਤੋਂ ਵੱਧ ਲੋਕ ਵੇਖਣ ਦੇ ਲਈ ਆਉਣ ਲੱਗੇ, ਇਨ੍ਹੇ ਲੋਕਾਂ ਦੇ ਵਿਚਾਲੇ ਗੱਡੀ ਨੂੰ ਸੁਰੱਖਿਅਤ ਰੱਖਣ ਵਿੱਚ ਕਾਫੀ ਪਰੇਸ਼ਾਨੀ ਆਈ।

ਸਿੱਧੂ ਮੂਸੇਵਾਲਾ ਦੀ ਜੀਪ ਨੂੰ ਦਿੱਲੀ ਬੰਦ ਕੰਟੇਨਰ ਵਿੱਚ ਲਿਜਾਇਆ ਗਿਆ ਸੀ, ਜਿਸ ‘ਤੇ 40 ਹਜ਼ਾਰ ਦਾ ਖਰਚ ਆਇਆ ਅਤੇ ਉਸ ਤੋਂ ਬਾਅਦ ਉਸ ਨੂੰ ਰਿਪੇਅਰ ਕਰਨ ‘ਤੇ 40 ਹਜ਼ਾਰ ਹੋਰ ਖਰਚ ਹੋਏ, ਮੂਸਾ ਪਿੰਡ ਵਿੱਚ ਸਿੱਧੂ ਦੀ ਇਹ ਜੀਪ ਉਨ੍ਹਾਂ ਦੇ ਫੈਨਸ ਦੇ ਲਈ ਬਹੁਤ ਕੀਮਤੀ ਹੈ, ਹਵੇਲੀ ਵਿੱਚ ਆਉਣ ਵਾਲਾ ਹਰ ਫੈਨ ਜੀਪ ਦੇ ਨਾਲ ਫੋਟੋ ਜ਼ਰੂਰ ਖਿਚਵਾਉਂਦਾ ਹੈ, ਜੀਪ ਅਤੇ ਮੂਸੇਵਾਲਾ ਦਾ 5911 ਟਰੈਕਟਰ ਇੱਕ ਸ਼ੈਡ ਦੇ ਹੇਠਾਂ ਖੜ੍ਹਾ ਹੈ, ਇਸ ਦੇ ਚਾਰੇ ਪਾਸੇ ਰੱਸੀਆਂ ਬੰਨ੍ਹੀਆਂ ਹਨ ਤਾਂਕਿ ਫੈਨ ਉਸ ਦੇ ਉੱਤੇ ਨਾ ਚੜਨ।