Punjab

ਲਓ ਆ ਗਈ ਮੂਸੇਵਾਲਾ ਦੇ ਨਵੇਂ ਗਾਣੇ ਦੀ ਰਿਲੀਜ਼ ਡੇਟ,ਸਿੱਧੂ ਦੇ ਨਾਲ ਅਫਸਾਨਾ ਖਾਨ ਨੇ ਵੀ ਗਾਇਆ ਗਾਣਾ

ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਪਹਿਲਾਂ ਤੋਂ ਰਿਕਾਰਡ ਉਨ੍ਹਾਂ ਦਾ ਦੂਜਾ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗਾਣਾ ਮੂਸੇਵਾਲਾ ਨੇ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨਾਲ ਗਾਇਆ ਸੀ। ਗਾਣੇ ਦਾ ਟਾਈਟਲ ‘ਜਾਂਦੀ ਵਾਰ’ ਹੈ। ਗਾਣੇ ਦਾ ਮਿਊਜ਼ਿਕ ਬਾਲੀਵੁੱਡ ਦੇ ਮੰਨੇ-ਪਰਮੰਨੇ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਦਿੱਤਾ ਹੈ। ਗਾਣੇ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਗਾਣੇ ਦੀ ਕਮਾਈ ਦਾ ਇੱਕ ਹਿੱਸਾ ਮੂਸੇਵਾਲਾ ਦੇ ਪਰਿਵਾਰ ਨੂੰ ਦੇਣ ਦਾ ਵੀ ਫੈਸਲਾ ਲਿਆ ਗਿਆ ਹੈ।

ਇਸ ਦਿਨ ਗਾਣਾ ਰਿਲੀਜ਼ ਹੋਵੇਗਾ

ਸਿੱਧੂ ਮੂਸੇਵਾਲਾ ਦਾ ਗਾਣਾ ‘ਜਾਂਦੀ ਵਾਰ’ 2 ਸਤੰਬਰ ਨੂੰ ਰਿਲੀਜ਼ ਹੋਵੇਗਾ। ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਅਕਸਰ ਲੋਕ ਉਨ੍ਹਾਂ ਤੋਂ ਸਿੱਧੂ ਮੂਸੇਵਾਲਾ ਦੇ ਗਾਣੇ ਦੀ ਰਿਲੀਜ਼ ਡੇਟ ਬਾਰੇ ਸਵਾਲ ਪੁੱਛ ਦੇ ਸਨ। ਹੁਣ ਉਹ ਸਮਾਂ ਆ ਗਿਆ ਹੈ ਕਿ ਗਾਣਾ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਰਿਕਾਰਡਿੰਗ ਪਿਛਲੇ ਸਾਲ ਚੰਡੀਗੜ੍ਹ ਵਿੱਚ ਹੋਈ ਸੀ। ਸਲੀਮ ਨੇ ਦੱਸਿਆ ਕਿ ਉਹ ਅਫ਼ਸਾਨਾ ਖਾਨ ਨੂੰ ਮਿਲੇ ਸਨ, ਜਿਸ ਨੇ ਗੀਤ ਲਈ ਸਿੱਧੂ ਮੂ੍ਸੇਵਾਲਾ ਦੀ ਸਿਫਾਰਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਸਿੱਧੂ ਨੂੰ ਮਿਲਿਆ ਤਾਂ ਉਸ ਦੀ ਮਿਊਜ਼ਿਕ ਨੂੰ ਲੈ ਕੇ ਸਮਝ ਅਤੇ ਸੱਭਿਆਚਾਰ ਨਾਲ ਪਿਆਰ ਨੂੰ ਵੇਖ ਕੇ ਕਾਫੀ ਪ੍ਰਭਾਵਿਤ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਗਾਣੇ ਦੀ ਰਿਕਾਰਡਿੰਗ ਕਰਨ ਦਾ ਫੈਸਲਾ ਲਿਆ। ਸਲੀਮ ਨੇ ਕਿਹਾ ਕਿ ਅਫ਼ਸਾਨਾ ਅਤੇ ਸਿੱਧੂ ਦਾ ਗਾਇਆ ਗਾਣਾ ਦਿਲ ਨੂੰ ਛੂਹ ਲਏਗਾ।

ਉਨ੍ਹਾਂ ਕਿਹਾ ਕਿ ਭਾਵੇਂ ਮੂਸੇਵਾਲਾ ਸਾਡੇ ਵਿੱਚ ਨਹੀਂ ਹੈ ਪਰ ‘ਜਾਂਦੀ ਵਾਰ’ ਗੀਤ ਦਾ ਸਿਰਲੇਖ ਗਾਇਕ ਨੂੰ ਸ਼ਰਧਾਂਜਲੀ ਹੈ। ਸਲੀਮ ਨੇ ਦੱਸਿਆ ਕਿ ਗੀਤ ਦੀ ਕਮਾਈ ਤੋਂ ਹੋਣ ਵਾਲਾ ਇੱਕ ਹਿੱਸਾ ਪਰਿਵਾਰ ਨੂੰ ਜਾਵੇਗਾ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਹਿਲਾਂ ਗਾਣਾ SYL ਰਿਲੀਜ਼ ਹੋਇਆ ਸੀ। ਕੁਝ ਹੀ ਘੰਟਿਆਂ ਵਿੱਚ ਹੀ ਗਾਣੇ ਦੇ Views ਬਿਲੀਅਨ ਤੱਕ ਪਹੁੰਚੇ ਗਏ ਸਨ ਪਰ 2 ਦਿਨ ਬਾਅਦ Y-TUBE ਨੇ ਸ਼ਿਕਾਇਤ ਮਿਲਣ ਦੀ ਗੱਲ ਕਹਿਕੇ ਇਸ ਨੂੰ ਬੈਨ ਕਰ ਦਿੱਤਾ ਸੀ। ਹਾਲਾਂਕਿ RTI ਦੇ ਜ਼ਰੀਏ ਜਦੋਂ ਮੁੰਬਈ ਦੇ ਇੱਕ ਵਕੀਲ ਨੇ ਕੇਂਦਰ ਸਰਕਾਰ ਦੇ ਵੱਖ-ਵੱਖ ਮਹਿਕਮਿਆਂ,ਹਰਿਆਣਾ ਅਤੇ ਪੰਜਾਬ ਸਰਕਾਰ ਕੋਲੋ ਬੈਨ ਦੀ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੇ ਜਾਣਕਾਰੀ ਨਾ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ ਸੀ।