Punjab

ਇਸ ਦਿਨ ਆ ਰਿਹਾ ਹੈ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ! ਰੈਪਰ ਡਿਵਾਇਨ ਨੇ ਦੱਸਿਆ ਨਵੇਂ ਗਾਣੇ ਦਾ ਨਾਂ !

ਬਿਊਰੋ ਰਿਪੋਰਟ : ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਦੇ ਬਾਅਦ ਉਨਾਂ ਦਾ ਚੌਥਾ ਗਾਣਾ ‘ਚੋਰਨੀ’ ਅਗਲੇ ਹਫਤੇ ਰਿਲੀਜ਼ ਹੋਵੇਗਾ । ਇਸ ਦੀ ਜਾਣਕਾਰੀ ਰੈਪਰ ‘ਡਿਵਾਇਨ’ (DIVINE) ਨੇ ਇੰਸਟਰਾਗਰਾਮ ‘ਤੇ ਦਿੱਤੀ ਹੈ । ਉਨ੍ਹਾਂ ਨੇ ਲਿਖਿਆ ‘ਦਿਲ ਤੋਂ ਇਹ ਸਪੈਸ਼ਲ ਸਾਂਗ ਹੈ ਮੇਰੇ ਲਈ’। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਆਪਣੀ ਫੋਟੋ ਵੀ ਸ਼ੇਅਰ ਕੀਤੀ ਹੈ ।

ਕਤਲ ਦੇ ਬਾਅਦ ਸਿੱਧੂ ਮੂਸੇਵਾਲਾ ਨੇ ਗਾਣਾ SYL, ‘ਵਾਰ’ ਅਤੇ ‘ਮੇਰਾ ਨਾ’ ਵੀ ਆ ਗਿਆ ਹੈ । ਵਿਵਾਦਾਂ ਵਿੱਚ ਆਉਣ ਤੋਂ ਬਾਅਦ SYL ਗਾਣੇ ਨੂੰ ਸਰਕਾਰ ਨੇ ਬੈਨ ਕਰ ਦਿੱਤਾ ਸੀ । ਮੂਸੇਵਾਲਾ ਦਾ ਤੀਜਾ ਗਾਣਾ 7 ਅਪ੍ਰੈਲ 2023 ਨੂੰ ‘ਮੇਰਾ ਨਾਂ’ ਲਾਂਚ ਹੋਇਆ ਸੀ । 1 ਘੰਟੇ ਦੇ ਅੰਦਰ ਗਾਣੇ ਦੇ 20 ਲੱਖ ਤੋਂ ਜ਼ਿਆਦਾ ਵਿਊਜ਼ ਸਨ ਅਤੇ 7 ਲੱਖ ਲੋਕਾਂ ਨੇ ਗਾਣੇ ਨੂੰ ਲਾਇਕ ਕੀਤਾ ਸੀ ਅਤੇ ਡੇਢ ਲੱਖ ਲੋਕਾਂ ਦੇ ਕੁਮੈਂਟ ਆਏ ਸਨ । ਇਸ ਗਾਣੇ ਵਿੱਚ ਨਾਇਜ਼ੀਰੀਆ ਦੇ ਰੈਪਰ ਬਰਨਾ ਬਾਏ ਅਤੇ ਲਿਰਿਕਸ ਸ਼ਾਮਿਲ ਸਨ । ਮੂਸੇਵਾਲਾ ਦੇ ਪਰਿਵਾਰ ਦਾ ਕਹਿਣਾ ਸੀ ਹੁਣ ਵੀ ਮੂਸੇਵਾਲਾ ਦੇ 40 ਤੋਂ 45 ਗਾਣੇ ਪੈਂਡਿੰਗ ਹਨ ਜੋ ਉਨ੍ਹਾਂ ਦੇ ਫੈਨਸ ਦੇ ਵਿੱਚ ਹੋਲੀ-ਹੋਲੀ ਲਿਆਏ ਜਾਣਗੇ ।

SYL ਪਹਿਲਾਂ ਗੀਤ ਬੈਨ ਹੋ ਗਿਆ ਸੀ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ 23 ਜੂਨ ਨੂੰ SYL ਗਾਣਾ ਰਿਲੀਜ ਕੀਤਾ ਗਿਆ ਸੀ । ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਚੁੱਕਿਆ ਸੀ । 72 ਘੰਟਿਆਂ ਵਿੱਚ ਇਸ ਗੀਤ ਨੂੰ 2.7 ਕਰੋੜ ਵਿਊਜ਼ ਮਿਲੇ ਸਨ । ਜਿਸ ਦੇ ਬਾਅਦ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ । SYL ਮੁੱਦਾ ਅੱਜ ਵੀ ਪੰਜਾਬ ਹਰਿਆਣਾ ਦੇ ਵਿਚਾਲੇ ਤਣਾਅ ਦਾ ਵੱਡਾ ਕਾਰਨ ਹੈ । ਇਸ ਗੀਤ ਵਿੱਚ ਬਲਵਿੰਦਰ ਸਿੰਘ ਜਟਾਣਾ ਵੀ ਲਾਈਮ ਲਾਈਟ ਵਿੱਚ ਆ ਗਿਆ ਸੀ । ਜਟਾਣਾ ਨੇ ਪੰਜਾਬ ਹਰਿਆਣਾ ਦੇ ਵਿਚਾਲੇ ਸਤਲੁਜ ਯਮੁਨਾ ਲਿੰਕ ਨਹਿਰ ਵਿੱਚ ਕੰਮ ਕਰਨ ਵਾਲੇ 2 ਅਫਸਰਾਂ ਨੂੰ ਚੰਡੀਗੜ੍ਹ ਵਿੱਚ ਗੋਲੀਆਂ ਮਾਰੀਆਂ ਸਨ।

8 ਨਵੰਬਰ ਨੂੰ ਰਿਲੀਜ਼ ਹੋਇਆ ਸੀ ਦੂਜਾ ਗਾਣਾ

ਸਿੱਧੂ ਮੂਸੇਵਾਲਾ ਦਾ ਦੂਜਾ ਗਾਣਾ ‘VAAR’ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ 8 ਨਵੰਬਰ ਨੂੰ ਲਾਂਚ ਹੋਇਆ ਸੀ । ਇਸ ਗੀਤ ਦੇ ਰਿਲੀਜ਼ ਹੋਣ ਦੇ ਬਾਅਦ ਹੁਣ ਤੱਕ 44 ਮਿਲੀਅਨ ਵਿਊਜ ਮਿਲ ਚੁੱਕੇ ਹਨ । ਸਿੱਧੂ ਮੂਸੇਵਾਲਾ ਨੇ ਇਹ ਗਾਣਾ ਪੰਜਾਬ ਦੇ ਵੀਰ ਅਤੇ ਮਹਾਨ ਯੋਧਾ ਹਰੀ ਸਿੰਘ ਨਲਵਾ ‘ਤੇ ਗਾਇਆ ਸੀ ।