Punjab

ਪੁੱਤਰ ਦੀ ਬਰਸੀ ਤੋਂ ਪਹਿਲਾਂ ਮੂਸੇਵਾਲਾ ਦੇ ਮਾਪਿਆਂ ਦਾ ਵੱਡਾ ਕਦਮ ! ਹਾਈਕੋਰਟ ਪਹੁੰਚ ਵਕੀਲਾਂ ਕੀਤੀ ਅਹਿਮ ਚਰਚਾ !

Sidhu moosawala father reached pb high court

ਬਿਊਰੋ ਰਿਪੋਰਟ : 19 ਮਾਰਚ ਨੂੰ ਸਿੱਧੂ ਮੂਸੇਵਾਲਾ ਦੀ ਬਰਸੀ ਹੋਣੀ ਹੈ ਇਸ ਨੂੰ ਲੈਕੇ ਪਰਿਵਾਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਵਿਚਾਲੇ ਮਾਪੇ ਅਚਾਨਕ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਗਏ। ਅਦਾਲਤ ਵਿੱਚ ਉਹ ਤਕਰੀਬਨ ਅੱਧਾ ਘੰਟਾ ਰੁਕੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਸਿੱਧੂ ਦੇ ਕਰੀਬੀ ਸਾਥੀ ਵੀ ਮੌਜੂਦ ਸਨ । ਅਦਾਲਤ ਵਿੱਚ ਵਕੀਲਾਂ ਨਾਲ ਕੀ ਚਰਚਾ ਹੋਈ ਇਸ ਬਾਰੇ ਕੁਝ ਸਾਫ ਨਹੀਂ ਹੈ । ਪਰ ਕੀ ਮਾਪੇ ਪੁੱਤਰ ਦੇ ਕਤਲਕਾਂਡ ਦੀ ਜਾਂਚ ਨੂੰ ਲੈਕੇ ਹਾਈਕੋਰਟ ਕੋਈ ਪਟੀਸ਼ਨ ਪਾਉਣਾ ਚਾਉਂਦੇ ਹਨ ? ਜੇਕਰ ਹਾਂ ਤਾਂ ਉਸ ਦਾ ਆਧਾਰ ਕੀ ਹੋਵੇਗਾ ? ਹਾਲਾਂਕਿ ਵਾਰ-ਵਾਰ ਪਿਤਾ ਬਲਕੌਰ ਸਿੰਘ ਪੁੱਤਰ ਦੀ ਬਰਸੀ ਤੋਂ ਬਾਅਦ ਵੱਡੇ ਐਲਾਨ ਬਾਰੇ ਕਈ ਵਾਰ ਇਸ਼ਾਰਾ ਜ਼ਰੂਰ ਕਰ ਚੁੱਕੇ ਹਨ ।

2 ਮਾਮਲਿਆਂ ਵਿੱਚ ਪਟੀਸ਼ਨ ਦਰਜ ਹੋ ਸਕਦੀ ਹੈ

19 ਮਾਰਚ ਨੂੰ ਪੁੱਤਰ ਦੀ ਬਰਸੀ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਇਨਸਾਫ ਲਈ ਕਿਸੇ ਵੀ ਹੱਦ ਤੱਕ ਜਾਣਗੇ । ਕੀ ਹੁਣ ਤੱਕ ਦੀ ਸਰਕਾਰ ਅਤੇ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਨ ਨਾ ਹੋਣ ਦੀ ਵਜ੍ਹਾ ਕਰਕੇ ਉਹ ਹਾਈਕੋਰਟ ਵਿੱਚ ਪਟੀਸ਼ਨ ਪਾਉਣਾ ਚਾਉਂਦੇ ਹਨ ? ਕੁਝ ਦਿਨ ਪਹਿਲਾਂ ਮਾਪੇ ਵਿਧਾਨਸਭਾ ਵਿੱਚ ਧਰਨੇ ‘ਤੇ ਬੈਠੇ ਸਨ ਅਤੇ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਲੀਕ ਕਰਨ ਦੇ ਮਾਮਲੇ ਵਿੱਚ CM ਮਾਨ ਨੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੂੰ ਗ੍ਰਿਫਤਾਰ ਕੀਤਾ ਜਾਵੇ। ਬਾਅਦ ਵਿੱਚੋ ਆਗੂ ਵਿਰੋਧੀ ਧਿਰ ਪ੍ਰਤਾਰ ਸਿੰਘ ਬਾਜਵਾ ਨੇ ਪਿਤਾ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਬਲਤੇਜ ਪੰਨੂ ਦਾ ਅਸਤੀਫਾ ਮੰਗਿਆ ਸੀ । ਕੀ ਪਿਤਾ ਬਲਕੌਰ ਸਿੰਘ ਹੁਣ ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਕੋਈ ਪਟੀਸ਼ਨ ਦਾਇਰ ਕਰ ਸਕਦੇ ਹਨ ? ਇਸ ਤੋਂ ਪਹਿਲਾਂ ਇਸੇ ਮਾਮਲੇ ਵਿੱਚ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਹੋਈ ਸੀ ਕਿ ਆਖਿਰ ਕਿਵੇਂ ਅਤੇ ਕਿਉਂ ਸੁਰੱਖਿਆ ਨਾਲ ਜੁੜੀ ਜਾਣਕਾਰੀ ਲੀਕ ਕੀਤੀ ਗਈ ? ਇੱਕ ਵਿਧਾਇਕ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੀ ਸੁਰੱਖਿਆ ਵੀ ਮੂਸੇਵਾਲਾ ਦੇ ਨਾਲ ਘੱਟ ਕੀਤੀ ਸੀ । ਇਸ ਮਾਮਲੇ ਵਿੱਚ ਅਦਾਲਤ ਨੇ ਸਰਕਾਰ ਕੋਲੋ ਜਵਾਬ ਮੰਗਿਆ ਸੀ ਅਤੇ ਜਿੰਨਾਂ ਦੀ ਸੁਰੱਖਿਆ ਵਾਪਸ ਲਈ ਗਈ ਸੀ ਉਨ੍ਹਾਂ ਨੂੰ ਮੁੜ ਸੁਰੱਖਿਆ ਦੇਣ ਤੇ ਹੁਕਮ ਦਿੱਤੇ ਸਨ । ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਵਾਕਿਏ ਹੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਲੀਕ ਕਰਨ ਦੇ ਮਾਮਲੇ ਵਿੱਚ ਹਾਈਕੋਰਟ ਪਹੁੰਚੇ ਹਨ ਤਾਂ ਸਰਕਾਰ ਦੀਆ ਮੁਸ਼ਕਿਲਾਂ ਵੱਧ ਸਕਦੀਆਂ ਹਨ ।