Punjab

ਮੂਸੇਵਾਲਾ ਦੇ ਪਿਤਾ ਨੇ ਯੂਪੀ ਦੇ CM ਯੋਗੀ ਦੀ ਕੀਤੀ ਤਾਰੀਫ ! 2022 ‘ਚ ਲੋਕ ਵੋਟ ਦੇਣ ਨੂੰ ਹੋਣਗੇ ਮਜ਼ਬੂਰ !

ਬਿਊਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦੀ ਜਮਕੇ ਤਾਰੀਫ ਕੀਤੀ । ਉਨ੍ਹਾਂ ਨੇ ਕਿਹਾ ਕਿ ਜੇਕਰ ਯੋਗੀ ਹੁੰਦੇ ਤਾਂ ਮੇਰੇ ਪੁੱਤਰ ਦਾ ਕਤਲ ਨਹੀਂ ਹੋਣਾ ਸੀ । ਪੰਜਾਬ ਦਾ ਇਹ ਹਾਲ ਨਹੀਂ ਹੋਣਾ ਸੀ। ਯੋਗੀ ਨੇ ਉੱਤਰ ਪ੍ਰਦੇਸ਼ ਨੂੰ ਸਾਫ ਕਰ ਦਿੱਤਾ ਹੈ । ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਲੋਕਸਭਾ ਚੋਣਾਂ ਵਿੱਚ ਸਾਰੇ ਲੋਕ ਯੋਗੀ ਦੇ ਨਾਂ ‘ਤੇ ਵੋਟ ਪਾਉਣਗੇ। ਪੰਜਾਬ ਸਰਕਾਰ ‘ਤੇ ਨਿਸ਼ਾਨਾ ਲਗਾਉਂਦੇ ਹੋਏ ਸਿੱਧੂ ਦੀ ਬਰਸੀ ਮੌਕੇ ਪਿਤਾ ਬਲਕੌਰ ਸਿੰਘ ਨੇ ਇਹ ਬਿਆਨ ਦਿੱਤਾ ਸੀ।

ਲਾਰੈਂਸ ਦਾ ਇੰਟਰਵਿਊ ਵੇਖਿਆ ਤਾਂ ਲੱਗਿਆ ਕਿ ਪੁੱਤਰ ਦਾ ਮੁੜ ਕਤਲ ਹੋਇਆ

ਪਿਤਾ ਬਲਕੌਰ ਸਿੰਘ ਨੇ ਕਿਹਾ ਜਿਸ ਦਿਨ ਲਾਰੈਂਸ ਦਾ ਜੇਲ੍ਹ ਵਾਲਾ ਇੰਟਰਵਿਊ ਵੇਖਿਆ ਅਜਿਹਾ ਲੱਗਿਆ ਕਿ ਮੇਰੇ ਪੁੱਤਰ ਦਾ ਮੁੜ ਤੋਂ ਕਤਲ ਹੋ ਗਿਆ ਹੈ । ਉਨ੍ਹਾਂ ਕਿਹਾ ਗੈਂਗਸਟਰ ਆਪ ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਅਤੇ ਚੁੱਪ ਬੈਠੀ ਹੈ । ਉਨ੍ਹਾਂ ਨੇ ਕਿਹਾ ਮੈਂ ਚੀਨ ਅਤੇ ਕਾਰਗਿਲ ਦੇ ਬਾਰਡਰ ‘ਤੇ 30 ਡਿਗਰੀ ਤਾਪਮਾਨ ‘ਤੇ ਡਿਊਟੀ ਕਰਕੇ ਦੇਸ਼ ਦੀ ਸੇਵਾ ਕੀਤੀ ਹੈ ਉਸ ਦਾ ਸਿਲਾ ਮੈਨੂੰ ਇਹ ਮਿਲਿਆ ਹੈ ।

ਸੀਐੱਮ ‘ਤੇ ਚੁੱਕੇ ਸਵਾਲ

ਬਲਕੌਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਸਵਾਲ ਚੁੱਕ ਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜਾਬ ਨੂੰ ਦਿੱਲੀ ਦੇ ਸਾਹਮਣੇ ਗਿਰਵੀ ਰੱਖ ਦਿੱਤਾ ਹੈ । ਸੂਬੇ ਦੇ ਮੁੱਖ ਮੰਤਰੀ ਅਤੇ ਮੰਤਰੀ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਉਹ ਆਪ ਫੈਸਲਾ ਲੈ ਸਕਣ । ਅੱਜ ਅੰਮ੍ਰਿਤਪਾਲ ਖਿਲਾਫ਼ ਜੋ ਕਾਰਵਾਈ ਹੋ ਰਹੀ ਹੈ ਉਹ ਦੇਸ਼ ਦੇ ਗ੍ਰਹਿ ਮੰਤਰੀ ਅੰਮਿਤ ਸ਼ਾਹ ਵੱਲੋਂ ਦਿੱਤੀ ਗਈ ਹਿੰਮਤ ਦੀ ਵਜ੍ਹਾ ਕਰਕੇ ਹੋ ਰਹੀ ਹੈ। ਬਲਕੌਰ ਸਿੰਘ ਨੇ ਕਿਹਾ ਗੈਂਗਸਟਰ ਲਾਰੈਂਸ ਦੀ ਜੇਲ੍ਹ ਤੋਂ ਬਰਾਂਚ ਚੱਲ ਰਹੀ ਹੈ।

ਸੁਰੱਖਿਆ ਨਾ ਹੱਟੀ ਹੁੰਦੀ ਤਾਂ ਪੁੱਤਰ ਜ਼ਿੰਦਾ ਹੁੰਦਾ

ਸਿੱਧੂ ਦੇ ਮਾਪਿਆਂ ਨੇ ਕਿਹਾ ਕਿ ਜੇਕਰ ਪੁੱਤਰ ਦੀ ਸੁਰੱਖਿਆ ਹਟਾਉਣ ਦੀ ਖਬਰ ਲੀਕ ਨਾ ਹੁੰਦੀ ਤਾਂ ਪੁੱਤਰ ਜ਼ਿੰਦਾ ਹੁੰਦਾ । ਸਰਕਾਰ ਵਿੱਚ ਸ਼ਾਮਲ ਇੱਕ ਸੀਨੀਅਰ ਸ਼ਖ਼ਸ ਨੇ ਇਹ ਖ਼ਬਰ ਸੋਸ਼ਲ਼ ਮੀਡੀਆ ‘ਤੇ ਲੀਕ ਕੀਤੀ ਸੀ । ਇਸ ਦੇ ਬਾਅਦ ਇਹ ਗੱਲ ਗੈਂਗਸਟਰਾਂ ਦੇ ਕੋਲ ਪਹੁੰਚ ਗਈ ਅਤੇ ਮੇਰੇ ਪੁੱਤਰ ਦਾ ਕਤਲ ਹੋ ਗਿਆ । ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਕੁਝ ਗਾਇਕਾਂ ਦੇ ਨਾਂ ਵੀ ਦੱਸੇ ਸਨ ਜਿੰਨਾਂ ਦੇ ਖਿਲਾਫ਼ SIT ਜਾਂਚ ਕਰ ਚੁੱਕੀ ਹੈ। ਸਿੱਧੂ ਦੇ ਪਿਤਾ ਨੇ ਕਿਹਾ ਖਾਲੀ ਹਵੇਲੀ ਵੱਢਣ ਨੂੰ ਦੌੜ ਦੀ ਹੈ ਮੈਂ ਆਪਣੇ ਪੁੱਤਰ ਲਈ ਇਨਸਾਫ ਚਾਉਂਦਾ ਹਾਂ,ਮੈਂ ਦਸੰਬਰ ਵਿੱਚ ਕਿਹਾ ਸੀ ਕਿ ਗੋਲਡੀ ਨੂੰ ਫੜਨ ਵਾਲੇ ਨੂੰ 2 ਕਰੋੜ ਦਾ ਇਨਾਮ ਦੇਵਾਂਗਾ ਭਾਵੇ ਇਸ ਦੇ ਲਈ ਮੈਨੂੰ ਆਪਣੀ ਜ਼ਮੀਨ ਕਿਉਂ ਨਾ ਵੇਚਣੀ ਪਏ।