Punjab

ਸਾਨੂੰ ਨਿਹੱਥਾ ਕੀਤਾ, ਲਾਰੈਂਸ ਨੂੰ VIP ਟ੍ਰੀਟਮੈਂਟ ! ਗੁੱਸੇ ‘ਚ ਮੂਸੇਵਾਲਾ ਦੇ ਪਿਤਾ ਦੀ ਸਰਕਾਰ ਨੂੰ ਇਹ ਚੁਣੌਤੀ

ਗੈਂਗਸਟਰ 24 ਘੰਟੇ ਦੇ ਅੰਦਰ ਨਵੀਂ ਬਰੈਂਡਿਡ ਟੀ-ਸ਼ਰਟ ਵਿੱਚ ਨਜ਼ਰ ਆਇਆ

ਦ ਖ਼ਾਲਸ ਬਿਊਰੋ : ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਮੂਸੇਵਾਲਾ ਦੇ ਕਾ ਤਲਾਂ ਨੂੰ ਮਿਲ ਰਹੀ VIP ਸੁਰੱਖਿਆ ਦਾ ਮੁੱਦਾ ਵਿਧਾਨ ਸਭਾ ਦੇ ਅੰਦਰ ਚੁੱਕਿਆ ਸੀ ਹੁਣ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਲਾਰੈਂਸ ਬਿਸ਼ਨੋਈ ਨੂੰ ਮਿਲ ਰਹੀ VIP ਟ੍ਰੀਟਮੈਂਟ ‘ਤੇ ਪੁਲਿਸ ਅਤੇ ਸਰਕਾਰ ‘ਤੇ ਤਿੱਖੇ ਸਵਾਲ ਚੁੱਕੇ ਹਨ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਾਨੂੰ ਨਿਹੱਥਾ ਕਰ ਦਿੱਤਾ ਅਤੇ ਬਦ ਮਾਸ਼ਾਂ ਨੂੰ ਸਰਕਾਰ ਪਨਾਹ ਦੇ ਰਹੀ ਹੈ ਅਤੇ ਸੁਰੱਖਿਆ ਦਿੱਤੀ ਜਾ ਰਹੀ ਹੈ। ਸਾਨੂੰ ਸੁਰੱਖਿਅਤ ਵਾਤਾਵਰਣ ਚਾਹੀਦਾ ਹੈ,ਇਸ ਦੇ ਨਾਲ ਪਿਤਾ ਨੇ ਲਾਰੈਂਸ ਬਿਸ਼ਨੋਈ ਦੀ ਟੀ-ਸ਼ਰਟ ਨੂੰ ਲੈਕੇ ਵੀ ਸਵਾਲ ਚੁੱਕੇ ।

ਪਿਤਾ ਬਲਕੌਰ ਦੇ ਪੁਲਿਸ ਨੂੰ ਸਵਾਲ

ਮਾਨਸਾ ਵਿੱਚ ਜਦੋਂ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਲਾਰੈਂਸ ਵਰਗਿਆ ਨੇ ਬ੍ਰਾਡੇਂਟ ਟੀ-ਸ਼ਰਟ ਪਾਈ ਹੋਈ ਸੀ। ਪੁਲਿਸ ਵਾਲੇ ਉਸ ਨਾਲ ਫੋਟੋ ਖਿਚਵਾਉਂਦੇ ਹੋਏ ਵਿਖਾਈ ਦੇਣਗੇ ਤਾਂ ਨੌਜਵਾਨਾਂ ਨੂੰ ਲੱਗੇਗਾ ਇਹ ਖ਼ਾਸ ਬੰਦਾ ਹੈ ਮੈਨੂੰ ਵੀ ਉਸ ਦੇ ਵਾਂਗ ਬਣਨਾ ਹੈ। ਪਿਤਾ ਨੇ ਕਿਹਾ ਕਿ ਲਾਰੈਂਸ ‘ਤੇ 100 ਪਰਚੇ ਹਨ। ਸਰਕਾਰ ਦੱਸੇ ਕਿ ਉਸਨੂੰ ਸੰਭਾਲ ਕੇ ਕਿਉਂ ਰੱਖਿਆ ਹੈ ? ਉਸ ਦੀ ਸਰੁੱਖਿਆ ‘ਤੇ ਇੰਨਾਂ ਖਰਚ ਕਿਉਂ ਕੀਤਾ ਜਾ ਰਿਹਾ ਹੈ ? ਲਾਰੈਂਸ ਦਾ ਰੰਗਦਾਰੀ ਦਾ ਕਾਰੋਬਾਰ ਉਨ੍ਹਾਂ ਹੀ ਚਲਦਾ ਹੈ ਜਿੰਨੀ ਉਸ ਨੂੰ ਸਰੁੱਖਿਆ ਦਿੱਤੀ ਜਾਂਦੀ ਹੈ, ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਭਾਵੇਂ ਕੱਲ ਹੀ ਮਾਰ ਦਿਉ ਪਰ ਮੈਂ ਚੁੱਪ ਨਹੀਂ ਬੈਠਾਗਾ,ਇੰਨਾਂ ਦੀ ਸੁਰੱਖਿਆ ਹਟਾਈ ਜਾਵੇ,ਆਮ ਮੁਲਜ਼ਮਾਂ ਵਾਂਗ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇ,ਸਿੱਧੂ ਦਾ ਕੋਈ ਕਸੂਰ ਨਹੀਂ ਸੀ,ਜੇਕਰ ਥੋੜ੍ਹਾ ਵੀ ਕਸੂਰ ਹੋਵੇ ਤਾਂ ਮੈਂ ਉਸ ਦੀ ਥਾਂ ਜੇਲ੍ਹ ਕਟਾਂਗਾ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਪਣੇ ਪਿਤਾ ਨਾਲ ਪੁਰਾਣੀ ਤਸਵੀਰ

ਸਿੱਧੂ ਦੇ ਕਾ ਤਲ ਹੁਣ ਵੀ ਫਰਾਰ

ਮੂਸੇਵਾਲਾ ਦੇ ਪਿਤਾ ਨੇ ਦਾਅਵਾ ਕੀਤਾ ਕਿ ਪੁਲਿਸ ਉਨ੍ਹਾਂ ਮੁਲਜ਼ ਮਾਂ ਨੂੰ ਨਹੀਂ ਫੜ ਸਕੀ ਜਿੰਨਾਂ ਨੇ ਜੁਰਮ ਕੀਤਾ ਸੀ। ਤਿਹਾੜ ਵਰਗੀ ਜੇਲ੍ਹਾਂ ਵਿੱਚ ਬੈਠ ਕੇ ਮਾਸਟਰਮਾਇੰਡ ਲਾਰੈਂਸ ਅਤੇ ਗੋਲਡੀ ਸਾਜਿਸ਼ ਰਚ ਰਹੇ ਸਨ। ਉਹ ਕਹਿੰਦੇ ਸੀ ਅੱਜ 29 ਤਰੀਕ ਹੈ। ਸਿੱਧੂ ਬਚਣਾ ਨਹੀਂ ਚਾਹੀਦਾ ਹੈ,ਭਾਵੇਂ ਘਰ ‘ਤੇ ਹਮ ਲਾ ਕਰ ਦਿਉ,ਹਰ ਤੀਜੇ ਦਿਨ ਉਹ ਚੈਨਲ ‘ਤੇ ਇੰਟਰਵਿਊ ਦਿੰਦਾ ਹੈ। ਗੈਂ ਗਸਟਰ ਦੇ ਲਈ ਕਿੰਨੀ ਆਜ਼ਾਦੀ ਹੈ ? ਕਾਨੂੰਨ ਸਿਰਫ ਆਮ ਆਦਮੀ ਦੇ ਲਈ ਹੈ ਬਦਮਾਸ਼ ਇਸ ਦਾ ਫਾਇਦਾ ਚੁੱਕ ਰਹੇ ਹਨ।