Punjab

AAP ਵਿਧਾਇਕ ਨੇ ASI ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ !

ਪੰਜਾਬ ਸਰਕਾਰ ਵੱਲੋਂ ਭ੍ਰਿ ਸ਼ ਟਾਚਾਰ ਦੇ ਖਿਲਾਫ਼ ਐਂਟੀ ਕੁਰਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਹੋਇਆ ਹੈ

ਦ ਖ਼ਾਲਸ ਬਿਊਰੋ : ਭ੍ਰਿ ਸ਼ਟਾਚਾਰ ਖਿਲਾਫ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਸਖ਼ਤੀ ਪਹਿਲੇ ਦਿਨ ਤੋਂ ਸ਼ੁਰੂ ਹੋ ਗਈ ਸੀ। ਮੁੱਖ ਮੰਤਰੀ ਮਾਨ ਵੱਲੋਂ ਸਭ ਤੋਂ ਪਹਿਲਾਂ ਫੈਸਲਾ ਐਂਟੀ ਕੁਰਪਰਸ਼ਨ ਹੈਲਪਲਾਈਨ ਨੰਬਰ ਜਾਰੀ ਕਰਨ ਦਾ ਸੀ । ਜ਼ਮੀਨੀ ਪੱਧਰ ‘ਤੇ ਵਿਧਾਇਕਾਂ ਨੂੰ ਵੀ ਭ੍ਰਿ ਸ਼ਟਾਚਾਰ ਖਿਲਾਫ਼ ਪਾਰਖੂ ਨਜ਼ਰ ਰੱਖਣ ਦੀ ਹਿਦਾਇਤਾਂ ਦਿੱਤੀਆਂ ਗਈਆਂ ਸਨ। ਇਸੇ ਦੇ ਚਲਦਿਆਂ ਰਾਮਪੁਰਾ ਫੂਲ ਤੋਂ ਆਪ ਦੇ ਵਿਧਾਇਕ ਅਤੇ ਪੰਜਾਬੀ ਗਾਇਕ ਬਲਕਾਰ ਸਿੱਧੂ ਨੇ ਇੱਕ ASI ਈ ਜਗਤਾਰ ਸਿੰਘ  ਨੂੰ ਰਿਸ਼ਵਤ ਲੈਂਦੇ ਫੜਿਆ ਹੈ ਇਸ ਤੋਂ ਪਹਿਲਾਂ ASI ਨੂੰ ਰਿਸ਼ਵਤ ਲੈਣ ‘ਤੇ ਵਿਧਾਇਕ ਵੱਲੋਂ ਚਿਤਾਵਨੀ ਦਿੱਤੀ ਗਈ ਸੀ ।

5 ਹਜ਼ਾਰ ਦੀ ਰਿਸ਼ਵਤ ਲਈ

ਰਾਮਪੁਰਾ ਫੂਲ ਤੋਂ ਆਪ ਦੇ ਵਿਧਾਇਕ ਬਲਕਾਰ ਸਿੱਧੂ ਦਾ ਇਲ ਜ਼ਾਮ ਹੈ ਕਿ ਉਨ੍ਹਾਂ ਨੇ ASI ਨੂੰ 5 ਹਜ਼ਾਰ ਦੀ ਰਿਸ਼ਵਤ ਲੈਂਦੇ ਫੜਿਆ ਹੈ ਇਸ ਤੋਂ ਇੱਕ ਦਿਨ ਪਹਿਲਾਂ ਇਸੇ ASI ‘ਤੇ 1 ਹਜ਼ਾਰ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸਨ ਤਾਂ ਇਸ ਨੂੰ ਚਿਤਾਵਨੀ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ASI ਆਪਣੀ ਹਰਕਤ ਤੋਂ ਬਾਜ਼ ਨਹੀਂ ਆਇਆ ਹੈ ਅਤੇ ਮੁੜ ਤੋਂ 5 ਹਜ਼ਾਰ ਦੀ ਰਿਸ਼ਵਤ ਨਾਲ ਫੜਿਆ ਗਿਆ,ਹੁਣ ਪੁਲਿਸ ਭ੍ਰਿਸ਼ਟਾਚਾਰ ਅਧੀਨ ਕਾਨੂੰਨ ਤਹਿਤ ASI ਖਿਲਾਫ਼ ਕਾਰਵਾਈ ਕਰੇਗੀ ।

ਐਂਟੀ ਕੁਰਪਸ਼ਨ ਹੈਲਪ ਲਾਈਨ ਨੰਬਰ

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ 16 ਮਾਰਚ ਨੂੰ ਹੌਂਦ ਵਿੱਚ ਆਈ ਸੀ ਅਤੇ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਸੀਐੱਮ ਮਾਨ ਨੇ ਐਂਟੀ ਕੁਰਪਸ਼ਨ ਹੈਲਪ ਲਾਈਨ ਨੰਬਰ ਜਾਰੀ ਕੀਤਾ ਸੀ,ਪੰਜਾਬ ਸਰਕਾਰ ਵੱਲੋਂ ਜਾਰੀ 9501-200-200 ਨੰਬਰ ‘ਤੇ ਕਾਲ ਕਰਕੇ ਕੋਈ ਵੀ ਸ਼ਖ਼ਸ ਭ੍ਰਿ ਸ਼ਟਾਚਾਰ ਨਾਲ ਜੁੜੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਹੈਲਪਲਾਈਨ ਨੰਬਰ ਤੋਂ ਤੁਹਾਨੂੰ ਫੋਨ ਆਵੇਗਾ ਅਤੇ ਜਾਂਚ ਤੋਂ ਬਾਅਦ ਭ੍ਰਿਸ਼ਟ ਵਿਅਕਤੀ ਖਿਲਾਫ਼ ਕਾਰਵਾਈ ਹੋਵੇਗੀ, ਹੁਣ ਤੱਕ ਤਕਰੀਬਨ 3 ਲੱਖ ਤੋਂ ਵੱਧ ਸ਼ਿਕਾਇਤਾਂ ਹੈਲਪ ਲਾਈਨ ਨੰਬਰ ‘ਤੇ ਪਹੁੰਚੀਆਂ ਹਨ ਅਤੇ ਰੋਜ਼ਾਨਾ ਦੀ 2500 ਦੇ ਕਰੀਬ ਸ਼ਿਕਾਇਤਾਂ ਮਿਲ ਰਹੀਆਂ ਹਨ।